ਸਪੋਰਟਸ ਡੈਸਕ— ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕੋਵਿਡ-19 ਤੋਂ ਉੱਭਰਨ ਤੇ ਇਕਾਂਤਵਾਸ ਦਾ ਸਮਾਂ ਪੂਰਾ ਕਰਨ ਦੇ ਬਾਅਦ ਡਰਹਮ ’ਚ ਭਾਰਤੀ ਟੀਮ ’ਚ ਸ਼ਾਮਲ ਹੋ ਗਏ ਹਨ। ਇਸ ਗੱਲ ਦੀ ਪੁਸ਼ਟੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕੀਤੀ ਹੈ। ਪੰਤ ਤੇ ਸਾਹਾ ਦੋਹਾਂ ਦੀ ਗ਼ੈਰਮੌਜੂਦਗੀ ’ਚ ਭਾਰਤੀ ਟੀਮ ਨੇ ਕੇ. ਐੱਲ. ਰਾਹੁਲ ਨੂੰ ਕਾਊਂਟੀ ਸਿਲੈਕਟ ਇਲੈਵਨ ਦੇ ਖ਼ਿਲਾਫ਼ ਚਲ ਰਹੇ ਅਭਿਆਸ ਮੈਚ ’ਚ ਵਿਕਟਕੀਪਰ ਦੇ ਰੂਪ ’ਚ ਮੈਦਾਨ ’ਤੇ ਉਤਾਰਿਆ।
ਇਹ ਵੀ ਪੜ੍ਹੋ : ਵਨ ਡੇ ਰੈਂਕਿੰਗ ’ਚ ਧਵਨ 2 ਸਥਾਨ ਦੇ ਫਾਇਦੇ ਨਾਲ 16ਵੇਂ ਸਥਾਨ ’ਤੇ ਪੁੱਜੇ
ਬੀ. ਸੀ. ਸੀ. ਆਈ. ਨੇ ਟਵੀਟ ਕੀਤਾ, ‘‘ਹੈਲੋ ਰਿਸ਼ਭ ਪੰਤ, ਤੁਹਾਨੂੰ ਵਾਪਸ ਦੇਖ ਕੇ ਬਹੁਤ ਚੰਗਾ ਲੱਗਾ। ਬੀ. ਸੀ. ਸੀ. ਆਈ. ਨੇ 15 ਜੁਲਾਈ ਨੂੰ ਐਲਾਨ ਕੀਤਾ ਸੀ ਕਿ ਪੰਤ ਤੇ ਟ੍ਰੇਨਿੰਗ ਸਹਾਇਕ ਦਿਆਨੰਦ ਗਰਨੀ ਦੋਵੇਂ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਬੋਰਡ ਨੇ ਕਿਹਾ ਕਿ ਯੁਵਾ ਵਿਕਟਕੀਪਰ ਐਲਾਨ ਤੋਂ ਪਹਿਲਾਂ ਹੀ ਇਕਾਂਤਵਾਸ ’ਚ ਸਨ।
ਇਹ ਵੀ ਪੜ੍ਹੋ : ਸਿਰਫ਼ 44 ਭਾਰਤੀ ਖਿਡਾਰੀ ਹੀ Tokyo Olympics ਦੇ ਉਦਘਾਟਨ ਸਮਾਗਮ ’ਚ ਲੈਣਗੇ ਹਿੱਸਾ, ਇਹ ਹੈ ਵਜ੍ਹਾ
ਪੰਤ ਹੁਣ ਕੋਰੋਨਾ ਟੈਸਟ ’ਚ ਨੈਗੇਟਿਵ ਆਉਣ ਤੋਂ ਬਾਅਦ ਟੀਮ ’ਚ ਪਰਤੇ ਹਨ। ਉਹ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਦੋ ਹਫ਼ਤੇ ਲਈ ਇਕਾਂਤਵਾਸ ’ਚ ਸੀ। ਦੌਰੇ ’ਤੇ ਭਾਰਤ ਦੇ ਹੋਰ ਵਿਕਟਕੀਪਰ ਰਿਧੀਮਾਨ ਸਾਹਾ, ਗੇਂਦਬਾਜ਼ੀ ਕੋਚ ਭਰਤ ਅਰੁਣ ਤੇ ਸਟੈਂਡਬਾਇ ਖਿਡਾਰੀ ਬੱਲੇਬਾਜ਼ ਅਭਿਮਨਿਊ ਈਸ਼ਵਰਨ ਗਰਨੀ ਦੇ ਸੰਪਰਕ ’ਚ ਆਉਣ ਕਾਰਨ ਅਜੇ ਵੀ ਇਕਾਂਤਵਾਸ ’ ਚ ਹਨ। ਤਿੰਨਾਂ ਦੇ 24 ਜੁਲਾਈ ਨੂੰ ਆਈਸੋਲੇਸ਼ਨ ਤੋਂ ਬਾਹਰ ਆਉਣ ਦੀ ਉਮੀਦ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨੋਵਾਕ ਜੋਕੋਵਿਚ ਓਲੰਪਿਕ ’ਚ ਹਿੱਸਾ ਲੈਣ ਲਈ ਟੋਕੀਓ ਪੁੱਜੇ
NEXT STORY