ਟੋਕੀਓ— ਕੋਰੋਨਾ ਮਹਾਮਾਰੀ ਵਿਚਾਲੇ ਸ਼ੁੱਕਰਵਾਰ ਨੂੰ ਟੋਕੀਓ ਓਲੰਪਿਕ ਦੇ ਉਦਘਾਟਨ ਸਮਾਗਮ ’ਚ ਭਾਰਤ ਦੇ ਕਰੀਬ 44 ਖਿਡਾਰੀ ਹੀ ਹਿੱਸਾ ਲੈਣਗੇ। ਜਿਨ੍ਹਾਂ ਖਿਡਾਰੀਆਂ ਦੇ ਅਗਲੇ ਦਿਨ ਮੁਕਾਬਲੇ ਹਨ, ਉਨ੍ਹਾਂ ਨੂੰ ਪਹਿਲਾਂ ਹੀ ਸਮਾਗਮ ਤੋਂ ਪਰੇ ਰਹਿਣ ਲਈ ਕਿਹਾ ਗਿਆ ਹੈ। 6 ਅਧਿਕਾਰੀਆਂ ਦੇ ਨਾਲ ਭਾਰਤ ਦਾ 50 ਮੈਂਬਰੀ ਦਲ ਹੀ ਉਦਘਾਟਨ ਸਮਾਰੋਹ ’ਚ ਹੋਵੇਗਾ। ਭਾਰਤੀ ਓਲੰਪਿਕ ਸੰਘ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਕਿਹਾ, ‘‘ਅਸੀਂ ਅਜਿਹੀ ਸਥਿਤੀ ਪੈਦਾ ਨਹੀਂ ਕਰਨਾ ਚਾਹੁੰਦੇ ਕਿ ਸਾਡੇ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਡਰ ਹੋਵੇ। ਇਸੇ ਵਜ੍ਹਾ ਨਾਲ ਉਦਘਾਟਨ ਸਮਾਗਮ ’ਚ ਖਿਡਾਰੀਆਂ ਤੇ ਅਧਿਕਾਰੀਆਂ ਦੀ ਗਿਣਤੀ 50 ਰੱਖਣ ਦਾ ਹੀ ਫ਼ੈਸਲਾ ਕੀਤਾ ਗਿਆ ਹੈ।
ਕੋਚਾਂ ਤੇ ਦਲ ਪ੍ਰਮੁੱਖ ਨਾਲ ਮੁਲਾਕਾਤ ਦੇ ਬਾਅਦ ਇਹ ਫ਼ੈਸਲਾ ਕੀਤਾ ਗਿਆ। ਭਾਰਤ ਦੇ 125 ਤੋਂ ਵੱਧ ਖਿਡਾਰੀ ਟੋਕੀਓ ਓਲੰਪਕ ’ਚ ਹਿੱਸਾ ਲਾ ਰਹੇ ਹਨ ਤੇ ਭਾਰਤੀ ਦਲ ’ਚ 228 ਮੈਂਬਰ ਹਨ ਜਿਸ ’ਚ ਅਧਿਕਾਰੀ, ਕੋਚ, ਸਹਿਯੋਗੀ ਸਟਾਫ਼ ਤੇ ਬਦਲਵੇਂ ਖਿਡਾਰੀ ਸ਼ਾਮਲ ਹਨ। ਭਾਰਤੀ ਦਲ ਦੇ ਉਪ ਪ੍ਰਮੁੱਖ ਪ੍ਰੇਮ ਕੁਮਾਰ ਵਰਮਾ ਨੇ ਬੁੱਧਵਾਰ ਨੂੰ ਕਿਹਾ, ‘‘ਹਰ ਦੇਸ਼ ਦੇ 6 ਅਧਿਕਾਰੀਆਂ ਨੂੰ ਸਮਾਰੋਹ ’ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਖਿਡਾਰੀਆਂ ਦੀ ਗਿਣਤੀ ’ਤੇ ਰੋਕ ਨਹੀਂ ਹੈ।’’ ਨਿਸ਼ਾਨੇਬਾਜ਼ ਸੌਰਭ ਚੌਧਰੀ, ਅਭਿਸ਼ੇਕ ਵਰਮਾ, ਇਲਾਵੇਨਿਲ ਵਾਲਾਰਿਵਾਨ, ਅਪੂਰਵੀ ਚੰਦੇਲਾ ਦੇ ਪਹਿਲੇ ਦਿਨ ਮੁਕਾਬਲਾ ਹੈ ਜੋ ਉਦਘਾਟਨ ਸਮਾਗਮ ਦਾ ਹਿੱਸਾ ਨਹੀਂ ਹੋਣਗੇ। ਪਹਿਲੇ ਦਿਨ ਮੁੱਕੇਬਾਜ਼ਾਂ, ਤੀਰਅੰਦਾਜ਼ਾਂ ਤੇ ਮਹਿਲਾ ਤੇ ਪੁਰਸ਼ ਹਾਕੀ ਟੀਮ ਦੇ ਵੀ ਮੁਕਾਬਲੇ ਹਨ।
ਫੀਡੇ ਵਿਸ਼ਵ ਕੱਪ ਸ਼ਤਰੰਜ ’ਚ ਵਿਦਿਤ ਨੇ ਅਧਿਬਨ ਨੂੰ ਹਰਾਇਆ
NEXT STORY