ਸਪੋਰਟਸ ਡੈਸਕ- ਬੀਤੇ ਦਿਨੀਂ ਦੱਖਣੀ ਅਫਰੀਕਾ ਨਾਲ ਖ਼ਤਮ ਹੋਈ 2 ਮੈਚਾਂ ਦੀ ਟੈਸਟ ਲੜੀ 'ਚ ਭਾਰਤ ਨੂੰ ਵ੍ਹਾਈਟਵਾਸ਼ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਮਗਰੋਂ ਭਾਰਤੀ ਟੀਮ ਦੇ ਲੱਚਰ ਪ੍ਰਦਰਸ਼ਨ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਇਸ ਦੌਰਾਨ ਭਾਰਤੀ ਟੈਸਟ ਟੀਮ ਦੇ ਉਪ-ਕਪਤਾਨ ਰਿਸ਼ਭ ਪੰਤ ਨੇ ਦੱਖਣੀ ਅਫਰੀਕਾ ਖਿਲਾਫ ਖਿਡਾਰੀਆਂ ਦੇ ਖਰਾਬ ਪ੍ਰਦਰਸ਼ਨ ਲਈ ਮੁਆਫੀ ਮੰਗੀ ਹੈ ਅਤੇ ਵਾਅਦਾ ਕੀਤਾ ਕਿ ਟੀਮ ਮਜ਼ਬੂਤ ਵਾਪਸੀ ਲਈ ਫਿਰ ਤੋਂ ਇੱਕਜੁੱਟ ਹੋਵੇਗੀ, ਆਪਣਾ ਧਿਆਨ ਕੇਂਦ੍ਰਿਤ ਕਰੇਗੀ ਅਤੇ ਖੁਦ ਨੂੰ ਫਿਰ ਤੋਂ ਸਾਬਿਤ ਕਰੇਗੀ।
ਭਾਰਤ ਨੂੰ ਗੁਹਾਟੀ ’ਚ ਦੂਸਰੇ ਟੈਸਟ ਨਾਲ ਖਤਮ ਹੋਈ ਲੜੀ ’ਚ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ’ਚ ਪੰਤ ਨੇ ਭਾਰਤੀ ਟੀਮ ਦੀ ਅਗਵਾਈ ਕੀਤੀ ਕਿਉਂਕਿ ਨਿਯਮਿਤ ਕਪਤਾਨ ਸ਼ੁਭਮਨ ਗਿੱਲ ਗਰਦਨ ਦੀ ਸੱਟ ਕਾਰਨ ਇਹ ਮੈਚ ਨਹੀਂ ਖੇਡ ਸਕਿਆ ਸੀ। ਭਾਰਤ ਇਹ ਮੈਚ ਰਿਕਾਰਡ 408 ਦੌੜਾਂ ਨਾਲ ਹਾਰ ਗਿਆ ਸੀ, ਜਿਸ ਨਾਲ ਉਸ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਨੂੰ ਵੀ ਕਰਾਰਾ ਝਟਕਾ ਲੱਗਾ ਹੈ।
ਇਸ ਵ੍ਹਾਈਟਵਾਸ਼ ਮਗਰੋਂ ਪੰਤ ਨੇ ਐਕਸ ’ਤੇ ਇਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਿਛਲੇ 2 ਹਫਤਿਆਂ ’ਚ ਅਸੀਂ ਚੰਗੀ ਕ੍ਰਿਕਟ ਨਹੀਂ ਖੇਡੀ। ਇਕ ਟੀਮ ਅਤੇ ਵਿਅਕਤੀਗਤ ਖਿਡਾਰੀ ਦੇ ਰੂਪ ’ਚ ਅਸੀਂ ਹਮੇਸ਼ਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਅਤੇ ਕਰੋੜਾਂ ਭਾਰਤੀਆਂ ਦੇ ਚਿਹਰਿਆਂ ’ਤੇ ਖੁਸ਼ੀ ਲਿਆਉਣੀ ਚਾਹੁੰਦੇ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਮੁਆਫੀ ਚਾਹੁੰਦਾ ਹਾਂ ਕਿ ਅਸੀਂ ਇਸ ਵਾਰ ਉਮੀਦਾਂ ’ਤੇ ਖਰੇ ਨਹੀਂ ਉਤਰ ਸਕੇ ਪਰ ਖੇਡ ਤੁਹਾਨੂੰ ਇਕ ਟੀਮ ਅਤੇ ਖਿਡਾਰੀ ਦੇ ਤੌਰ ’ਤੇ ਸਿੱਖਿਆ ਦਿੰਦੀ ਹੈ, ਹਾਲਾਤ ਨਾਲ ਤਾਲਮੇਲ ਬਿਠਾਉਣਾ ਅਤੇ ਅੱਗੇ ਵਧਣਾ ਸਿਖਾਉਂਦੀ ਹੈ। ਅਸੀਂ ਜਾਣਦੇ ਹਾਂ ਕਿ ਇਹ ਟੀਮ ਕੀ ਕਰਨ ਦੇ ਸਮਰੱਥ ਹੈ। ਅਸੀਂ ਇਕ ਟੀਮ ਅਤੇ ਇਕ ਖਿਡਾਰੀ ਦੇ ਰੂਪ ’ਚ ਮਜ਼ਬੂਤ ਅਤੇ ਬਿਹਤਰ ਵਾਪਰੀ ਕਰਨ ਲਈ ਸਖਤ ਮਿਹਨਤ ਕਰਾਂਗੇ, ਫਿਰ ਤੋਂ ਇਕੱਠੇ ਹੋਵਾਂਗੇ, ਫਿਰ ਤੋਂ ਧਿਆਨ ਕੇਂਦ੍ਰਿਤ ਕਰਾਂਗੇ ਅਤੇ ਮੁੜ ਤੋਂ ਤਿਆਰ ਹੋਵਾਂਗੇ।

ਖ਼ਤਮ ਹੋ ਗਿਆ ਇੰਤਜ਼ਾਰ ! ਜਾਰੀ ਹੋ ਗਿਆ WPL ਦਾ ਸ਼ੈਡਿਊਲ, ਟਰਾਫ਼ੀ ਲਈ ਭਿੜਨਗੀਆਂ 5 ਟੀਮਾਂ
NEXT STORY