ਨਵੀਂ ਦਿੱਲੀ (ਏਜੰਸੀ)- ਭਾਰਤੀ ਵਿਕਟਕੀਪਰ ਰਿਸ਼ਭ ਪੰਤ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੇਹਰਾਦੂਨ ਦੇ ਮੈਕਸ ਹਸਪਤਾਲ ਦੇ ਡਾਕਟਰ ਆਸ਼ੀਸ਼ ਯਾਗਨਿਕ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹ: ਰਿਸ਼ਭ ਪੰਤ ਦੇ ਐਕਸੀਡੈਂਟ ਮਗਰੋਂ ਉਰਵਸ਼ੀ ਰੌਤੇਲਾ ਨੇ ਕੀਤਾ ਅਜਿਹਾ ਟਵੀਟ, ਹੋ ਗਈ ਟਰੋਲ
ਉਨ੍ਹਾਂ ਅੱਗੇ ਕਿਹਾ ਕਿ ਪੰਤ ਨਿਗਰਾਨੀ ਹੇਠ ਹੈ ਅਤੇ ਉਨ੍ਹਾਂ ਦੇ ਪੈਰ, ਪਿੱਠ ਅਤੇ ਸੱਜੇ ਗੋਡੇ 'ਤੇ ਲੱਗੀਆਂ ਸੱਟਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਲਿਗਾਮੈਂਟ ਦੀ ਸੱਟ ਨੂੰ ਠੀਕ ਹੋਣ ਲਈ ਦੋ ਤੋਂ ਛੇ ਮਹੀਨੇ ਲੱਗ ਜਾਂਦੇ ਹਨ। ਡਾਕਟਰ ਯਾਗਨਿਕ ਨੇ ਇਹ ਵੀ ਕਿਹਾ ਕਿ ਪੰਤ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਅਤੇ ਉਹ ਹੋਸ਼ ਵਿਚ ਹਨ। ਭਾਰਤੀ ਕ੍ਰਿਕਟਰ ਦੀ ਕਾਰ ਸ਼ੁੱਕਰਵਾਰ ਸਵੇਰੇ ਉੱਤਰਾਖੰਡ ਦੇ ਕੋਤਵਾਲੀ ਮੰਗਲੌਰ ਖੇਤਰ ਦੇ ਅਧੀਨ ਮੁਹੰਮਦਪੁਰ ਜਾਟ ਨੇੜੇ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ, ਜਦੋਂ ਉਹ ਰੁੜਕੀ ਸਥਿਤ ਆਪਣੇ ਘਰ ਜਾ ਰਹੇ ਸਨ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅਧਿਕਾਰੀਆਂ ਤੋਂ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਪੰਤ ਦੇ ਸਹੀ ਇਲਾਜ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ: ਰਿਸ਼ਭ ਪੰਤ ਨਾਲ ਵਾਪਰੇ ਹਾਦਸੇ ਦੀ ਵੀਡੀਓ ਆਈ ਸਾਹਮਣੇ, ਵੇਖੋ ਕਿਵੇਂ ਮਿੰਟਾਂ 'ਚ ਅੱਗ ਦਾ ਗੋਲਾ ਬਣੀ BMW
ਰਿਸ਼ਭ ਪੰਤ ਦੇ ਐਕਸੀਡੈਂਟ ਮਗਰੋਂ ਉਰਵਸ਼ੀ ਰੌਤੇਲਾ ਨੇ ਕੀਤਾ ਅਜਿਹਾ ਟਵੀਟ, ਹੋ ਗਈ ਟਰੋਲ
NEXT STORY