ਸਪੋਰਟਸ ਡੈਸਕ : ਖਰਾਬ ਪ੍ਰਦਰਸ਼ਨ ਕਾਰਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਲਗਾਤਾਰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਤੋਂ ਉਸਨੇ ਭਾਰਤੀ ਕ੍ਰਿਕਟ ਟੀਮ ਵਿਚ ਡੈਬਿਯੂ ਕੀਤਾ ਹੈ ਤਦ ਤੋਂ ਹੀ ਉਸ ਨੂੰ ਧੋਨੀ ਦਾ ਉਤਰਾਧਿਕਾਰੀ ਮੰਨਿਆ ਜਾ ਰਿਹਾ ਹੈ। ਹਮੇਸ਼ਾ ਤੋਂ ਹੀ ਉਸਦੀ ਤੁਲਨਾ ਧੋਨੀ ਨਾਲ ਹੁੰਦੀ ਰਹੀ ਹੈ। ਇਸ ਬਾਰੇ ਵਿਚ ਰਿਸ਼ਭ ਪੰਤ ਨੇ ਦੱਸਿਆ ਕਿ ਮੈਂ ਕਦੇ ਵੀ ਧੋਨੀ ਨਾਲ ਮੁਕਾਬਲਾ ਨਹੀਂ ਕੀਤਾ। ਮੈਂ ਹਮੇਸ਼ਾ ਉਨ੍ਹਾਂ ਤੋਂ ਸਿਖਣ ਦੀ ਕੋਸ਼ਿਸ਼ ਕਰਦਾ ਹਾਂ। ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਪੰਤ ਨੇ ਇਹ ਗੱਲ ਦੱਸੀ।
ਰਿਸ਼ਭ ਪੰਤ ਨੇ ਦੱਸਿਆ ਕਿ ਮੈਂ ਧੋਨੀ ਨਾਲ ਆਪਣੀ ਤੁਲਨਾ ਦੇ ਬਾਰੇ ਕਦੇ ਵਿਚਾਰ ਨਹੀਂ ਕਰਦਾ। ਇਹ ਮੇਰੇ ਲਈ ਬਹੁਤ ਮੁਸ਼ਕਿਲ ਹੈ ਕਿਉਂਕਿ ਮੈਂ ਉਨ੍ਹਾਂ ਤੋਂ ਕਾਫੀ ਕੁਝ ਸਿਖਦਾ ਹਾਂ। ਮੈਂ ਉਨ੍ਹਾਂ (ਧੋਨੀ) ਬਰਾਬਰ ਖੜਾ ਵੀ ਨਹੀਂ ਹੋ ਸਕਦਾ। ਉਹ ਮੇਰੇ ਮੈਂਟਰ ਹਨ ਜਿਨ੍ਹਾਂ ਤੋਂ ਮੈਂ ਕਈ ਗੱਲਾਂ ਸਿੱਖਿਆਂ। ਧੋਨੀ ਨੇ ਹੀ ਮੈਨੂੰ ਦੱਸਿਆ ਕਿ ਦਬਾਅ ਦੇ ਸਮੇਂ ਕਿਸ ਤਰ੍ਹਾਂ ਸ਼ਾਂਤ ਰਹਿਣਾ ਚਾਹੀਦਾ ਹੈ। ਅੱਗੇ ਪੰਤ ਨੇ ਕਿਹਾ ਕਿ ਜੇਕਰ ਮੈਂ 21 ਸਾਲ ਦੀ ਉਮਰ ਵਿਚ ਹੀ ਇਹ ਸੋਚ ਲਵਾਂ ਕਿ ਮੈਨੂੰ ਮਾਹੀ ਦੀ ਜਗ੍ਹਾ ਲੈਣ ਹੈ ਤਾਂ ਇਹ ਕਾਫੀ ਮੁਸ਼ਕਿਲ ਹੋਵੇਗਾ। ਮੈਨੂੰ ਆਪਣੇ ਸੀਨੀਅਰ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਲੋਕ ਕਹਿੰਦੇ ਹਨ ਕਿ ਮੈਨੂੰ ਜਲਦੀ ਹੀ ਭਾਰਤੀ ਟੀਮ ਵਿਚ ਜਗ੍ਹਾ ਮਿਲ ਗਈ ਹੈ ਪਰ ਮੈਨੂੰ ਇਹ ਮੁਫਤ ਵਿਚ ਨਹੀਂ ਮਿਲੀ। ਇਕ ਖਿਡਾਰੀ ਨੂੰ ਜਲਦੀ ਜਗ੍ਹਾ ਮਿਲ ਗਈ ਤਾਂ ਇਹ ਚੰਗੀ ਗੱਲ ਹੁੰਦੀ ਹੈ। ਕੋਈ ਵੀ ਟੀਮ ਸਾਨੂੰ ਇਹ ਨਹੀਂ ਕਹਿੰਦੀ ਕਿ ਅੱਜ ਇਸੀਂ ਤੁਹਾਨੂੰ ਖੇਡਣ ਦਾ ਮੌਕਾ ਦੇ ਰਹੇ ਹਾਂ।
ਟੀਮ ਦੀ ਜਿੱਤ ਦੀ ਖੁਸ਼ੀ ’ਚ ਸ਼ਾਹਰੁਖ ਨੇ ਚੀਅਰਲੀਡਰਸ ਨਾਲ ਕੀਤਾ ਡਾਂਸ (ਵੀਡੀਓ)
NEXT STORY