ਸਪੋਰਟਸ ਡੈਸਕ— ਭਾਰਤ ਨੇ ਦੱਖਣੀ ਅਫਰੀਕੀ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਬੁੱਧਵਾਰ ਹੋਏ ਦੂਜੇ ਮੈਚ ਨੂੰ 7 ਦੌੜਾਂ ਨਾਲ ਜਿੱਤ ਲਿਆ ਹਾਲਾਂਕਿ ਭਾਰਤ ਨੇ ਜਿੱਤ ਸੌਖਿਆਂ ਹੀ ਹਾਸਲ ਦਰਜ ਕੀਤੀ, ਪਰ ਇਸ ਵਿਚਾਲੇ ਫੈਂਸ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਤੋਂ ਕਾਫੀ ਨਾਰਾਜ਼ ਨਜ਼ਰ ਆਏ ਕਿਉਂਕਿ ਪੰਤ ਇਕ ਵਾਰ ਫਿਰ ਗ਼ੈਰਜ਼ਿੰਮੇਵਾਰਾਨਾ ਸ਼ਾਟ ਖੇਡ ਕੇ ਆਊਟ ਹੋਏ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ।

ਭਾਰਤ ਨੇ ਟਾਸ ਜਿੱਤ ਕੇ ਦੱਖਣੀ ਅਫਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਦੱਖਣੀ ਅਫਰੀਕਾ ਨੇ 20 ਓਵਰਾਂ 'ਚ ਪੰਜ ਵਿਕਟਾਂ 'ਤੇ 149 ਦੌੜਾਂ ਬਣਾਈਆਂ, ਜਵਾਬ 'ਚ ਭਾਰਤ ਨੇ 19 ਓਵਰ 'ਚ ਤਿੰਨ ਵਿਕਟ ਗੁਆ ਕੇ 151 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕਪਤਾਨ ਵਿਰਾਟ ਕੋਹਲੀ ਨੇ ਨਾਟ ਆਊਟ 72 ਦੌੜਾਂ ਦੀ ਪਾਰੀ ਖੇਡੀ ਅਤੇ ਮੈਨ ਆਫ ਦਿ ਮੈਚ ਚੁਣੇ ਗਏ। ਰਿਸ਼ਭ ਪੰਤ ਨੂੰ ਨੰਬਰ ਚਾਰ 'ਚ ਬੱਲੇਬਾਜ਼ੀ ਕਰਨ ਭੇਜਿਆ ਗਿਆ, ਪਰ ਇਕ ਵਾਰ ਫਿਰ ਪੰਤ ਫੇਲ ਹੋ ਗਏ। ਪੰਤ ਬੀਜਾਰਨ ਫਾਰਟੁਈਨ ਦੀ ਗੇਂਦ 'ਤੇ ਤਬਰੇਜ ਸ਼ਮਸੀ ਨੂੰ ਕੈਚ ਫੜਾ ਕੇ ਆਊਟ ਹੋਏ ਅਤੇ ਉਨ੍ਹਾਂ ਤੋਂ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਵੀ ਨਿਰਾਸ਼ ਨਜ਼ਰ ਆਏ। ਪੰਤ ਦੇ ਆਊਟ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟਰੋਲ ਕੀਤਾ ਜਾਣ ਲੱਗਾ। ਲੋਕਾਂ ਨੇ ਕੁਮੈਂਟਸ 'ਚ ਲਿਖਿਆ ਕਿ ਪੰਤ ਨੂੰ ਹਟਾਓ ਅਤੇ ਮਹਿੰਦਰ ਸਿੰਘ ਧੋਨੀ ਨੂੰ ਵਾਪਸ ਬੁਲਾਓ।
ਵਸੀਮ, ਗੌਰਵ PGTI ਫੀਡਰ ਟੂਰ 'ਚ ਸਾਂਝੇ ਤੌਰ 'ਤੇ ਬੜ੍ਹਤ 'ਤੇ
NEXT STORY