ਪੈਰਿਸ- ਜਦੋਂ 2 ਵਾਰ ਦਾ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਾਜ ਸੱਟ ਕਾਰਨ ਬਾਹਰ ਹੋ ਗਿਆ ਹੈ ਅਤੇ ਫਰਾਂਸ ਦਾ 21 ਸਾਲਾ ਆਰਥਰ ਫਿਲਸ ਵੀ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਤੋਂ ਹਟ ਗਿਆ ਹੈ, ਉਦੋਂ ਸਪੇਨ ਦਾ 19 ਸਾਲਾ ਰਾਫੇਲ ਜੋਡਰ ਵਿਸ਼ਵ ਦੇ ਨੰਬਰ ਇਕ ਖਿਡਾਰੀ ਜਾਨਿਕ ਸਿਨਰ ਦੀ ਰਾਹ ’ਚ ਸਭ ਤੋਂ ਵੱਡੀ ਚੁਣੌਤੀ ਬਣ ਕੇ ਸਾਹਮਣੇ ਆ ਰਿਹਾ ਹੈ।
ਪਿਛਲੇ ਕੁਝ ਸਮੇਂ ਤੋਂ ਏ. ਟੀ. ਪੀ. ਪ੍ਰਤੀਯੋਗਿਤਾਵਾਂ ’ਚ ਧੂਮ ਮਚਾ ਰਹੇ ਜੋਡਰ ਨੇ ਫ੍ਰੈਂਚ ਓਪਨ ’ਚ ਆਪਣੇ ਡੈਬਿਊ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅਮਰੀਕਾ ਦੇ ਅਲੇਗਜ਼ੈਂਡਰ ਕੋਵਾਸੇਵਿਚ ਨੂੰ 6-1, 6-0, 6-4 ਨਾਲ ਹਰਾਇਆ। ਜੋਡਰ ਨੇ ਕਲੇ ਕੋਰਟ ’ਤੇ ਖੇਡੇ ਜਾਣ ਵਾਲੇ ਇਸ ਗ੍ਰੈਂਡਸਲੈਮ ਟੂਰਨਾਮੈਂਟ ’ਚ ਪਹਿਲੇ ਮੈਚ ’ਚ ਸਿਰਫ 5 ਗੇਮ ਗੁਆਏ।
ਫ੍ਰੈਂਚ ਓਪਨ ’ਚ ਡੈਬਿਊ ’ਤੇ ਇਸ ਤੋਂ ਘੱਟ ਗੇਮ ਗੁਆਉਣ ਵਾਲਾ ਆਖਰੀ ਖਿਡਾਰੀ ਨੋਵਾਕ ਜੋਕੋਵਿਚ ਸੀ, ਜਿਸ ਨੇ 2005 ’ਚ ਰੌਬੀ ਜਿਨੇਪ੍ਰੀ ਵਿਰੁੱਧ 3 ਗੇਮ ਗੁਆਏ ਸਨ। ਇਸ ਨੌਜਵਾਨ ਖਿਡਾਰੀ ਨੇ ਆਪਣੇ ਪਿਛਲੇ 19 ਮੈਚਾਂ ’ਚੋਂ 16 ਜਿੱਤੇ ਹਨ। ਉਸ ਨੇ ਇਸ ਦੌਰਾਨ ਮੋਰੋਕੋ ’ਚ ਕਲੇ ਕੋਰਟ ’ਤੇ ਟਰਾਫੀ ਜਿੱਤੀ, ਬਾਰਸੀਲੋਨਾ ’ਚ ਸੈਮੀਫਾਈਨਲ ਤੇ ਮੈਡ੍ਰਿਡ ’ਚ ਕੁਆਰਟਰ ਫਾਈਨਲ ਤੱਕ ਪਹੁੰਚਿਆ। ਇਕ ਸਾਲ ਪਹਿਲਾਂ ਜੋਡਰ ਦੀ ਰੈਂਕਿੰਗ 707ਵੀਂ ਸੀ ਪਰ ਹੁਣ ਉਸ ਦੀ ਰੈਂਕਿੰਗ 29ਵੀਂ ਹੈ ਅਤੇ ਪੈਰਿਸ ’ਚ ਉਸ ਨੂੰ 27ਵਾਂ ਦਰਜਾ ਹਾਸਲ ਹੈ।
ਯੋਗਾਸਨ ਨੂੰ ਓਲੰਪਿਕ ’ਚ ਸ਼ਾਮਲ ਕਰਨ ਦੀ ਕੋਸ਼ਿਸ਼ ਜਾਰੀ : ਮਾਂਡਵੀਆ
NEXT STORY