Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 15, 2026

    10:51:31 PM

  • amritsar police action

    ਪੰਜਾਬ ਦੇ ਇਸ ਇਲਾਕੇ 'ਚੋਂ 2 ਹੈਂਡ ਗ੍ਰਨੇਡ ਤੇ...

  • holidays in punjab

    ਪੰਜਾਬ ਸਰਕਾਰ ਵੱਲੋਂ 2027 ਦੀਆਂ ਗਜ਼ਟਿਡ ਛੁੱਟੀਆਂ...

  • major announcement by the election commission for 17 states

    ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ...

  • punjab bandh parvinder singh jhota

    'ਪੰਜਾਬ ਬੰਦ' ਮਗਰੋਂ ਪਰਵਿੰਦਰ ਸਿੰਘ ਝੋਟੇ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਸੀਰੀਜ਼ ਦੇ ਅਸਲੀ ਸਿਤਾਰੇ ਬੱਚੇ, ਮਾਸੂਮੀਅਤ ਹੀ ਸ਼ੋਅ ਦੀ ਤਾਕਤ

ENTERTAINMENT News Punjabi(ਤੜਕਾ ਪੰਜਾਬੀ)

ਸੀਰੀਜ਼ ਦੇ ਅਸਲੀ ਸਿਤਾਰੇ ਬੱਚੇ, ਮਾਸੂਮੀਅਤ ਹੀ ਸ਼ੋਅ ਦੀ ਤਾਕਤ

  • Edited By Cherry,
  • Updated: 23 Jul, 2026 09:34 AM
Entertainment
comedy drama series  adarsh   baal vidyalaya
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ- ਹਿਮਾਂਕ ਗੌਰ ਦੇ ਨਿਰਦੇਸ਼ਨ ’ਚ ਬਣੀ ਕਾਮੇਡੀ-ਡਰਾਮਾ ਸੀਰੀਜ਼ ‘ਆਦਰਸ਼ ਬਾਲ ਵਿਦਿਆਲਯ’ 24 ਜੁਲਾਈ ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋ ਰਹੀ ਹੈ। ਸੀਰੀਜ਼ ਦੀ ਕਹਾਣੀ ਦਾ ਕੇਂਦਰ ਬਿੰਦੂ ਇਕ ਸਰਕਾਰੀ ਸਕੂਲ ਹੈ, ਜਿਸ ’ਚ ਕਈ ਕਮੀਆਂ ਹਨ। ਜਿਸ ਦੇ ਹੈੱਡਮਾਸਟਰ ਨੂੰ ਇਨ੍ਹਾਂ ਨੂੰ ਦੂਰ ਕਰ ਕੇ ਸਕੂਲ ਨੂੰ ਟਾਪ-10 ਸਕੂਲਾਂ ’ਚ ਲਿਆਉਣਾ ਹੈ। ਸੀਰੀਜ਼ ’ਚ ਕੇ. ਕੇ. ਮੈਨਨ, ਅਰਚਨਾ ਪੂਰਨ ਸਿੰਘ, ਨਵੀਨ ਕਸਤੂਰੀਆ, ਪ੍ਰਸੰਨਾ ਬਿਸ਼ਟ, ਦੇਵੇਨ ਭੋਜਾਨੀ, ਅਜਿਤੇਸ਼ ਗੁਪਤਾ, ਅੰਨਪੂਰਣਾ ਸੋਨੀ, ਪ੍ਰਾਚੀ ਸ਼ਾਹ ਤੇ ਅਭਿਮੰਨਿਊ ਸਿੰਘ ਨਜ਼ਰ ਆਉਣਗੇ। ਸੀਰੀਜ਼ ਬਾਰੇ ਕੇ. ਕੇ. ਮੈਨਨ, ਨਵੀਨ ਕਸਤੂਰੀਆ, ਅਰਚਨਾ ਪੂਰਨ ਸਿੰਘ, ਸਮੀਰ ਸਕਸੈਨਾ ਤੇ ਹਿਮਾਂਕ ਗੌਰ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜੱਗ ਬਾਣੀ/ ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...

ਮੈਨੂੰ ਕਿਰਦਾਰ ਦੀ ਸਾਦਗੀ ਤੇ ਇਮਾਨਦਾਰੀ ’ਚ ਆਇਆ ਸਭ ਤੋਂ ਜ਼ਿਆਦਾ ਮਜ਼ਾ : ਕੇ. ਕੇ. ਮੈਨਨ

Q. ਤੁਹਾਡਾ ਕਿਰਦਾਰ ਕਾਫ਼ੀ ਸਰਪ੍ਰਾਈਜ਼ਿੰਗ ਹੈ। ਕਿਰਦਾਰ ਦੀ ਖਾਸ ਗੱਲ ਕੀ ਲੱਗੀ?

ਮੈਨੂੰ ਗਿਆਨੇਸ਼ਵਰ ਦਾ ਕਿਰਦਾਰ ਬਹੁਤ ਪਿਆਰਾ ਲੱਗਾ। ਇਸ ਇਨਸਾਨ ਅੰਦਰ ਬਹੁਤ ਮਾਸੂਮੀਅਤ ਹੈ। ਹਾਲਾਂਕਿ ਉਹ ਪੂਰੀ ਤਰ੍ਹਾਂ ਪ੍ਰਫੈਕਟ ਨਹੀਂ ਹੈ। ਉਸ ’ਚ ਥੋੜ੍ਹੀ-ਜਿਹੀ ਸਵਾਰਥੀ ਪ੍ਰਵਿਰਤੀ ਵੀ ਹੈ। ਯਾਨੀ ਉਹ ਬਿਲਕੁਲ ਸਫ਼ੈਦ ਜਾਂ ਕਾਲਾ ਨਹੀਂ ਹੈ, ਸਗੋਂ ਇਕ ਅਸਲ ਇਨਸਾਨ ਦੀ ਤਰ੍ਹਾਂ ਲਿਖਿਆ ਗਿਆ ਹੈ। ਮੈਨੂੰ ਸਭ ਤੋਂ ਜ਼ਿਆਦਾ ਮਜ਼ਾ ਇਸ ਕਿਰਦਾਰ ਦੀ ਸਾਦਗੀ ਤੇ ਇਮਾਨਦਾਰੀ ’ਚ ਆਇਆ। ਪਰ ਜੇਕਰ ਮੈਂ ਸੱਚ ਕਹਾਂ ਤਾਂ ਇਸ ਸੀਰੀਜ਼ ਦੇ ਅਸਲੀ ਸਿਤਾਰੇ ਬੱਚੇ ਹਨ। ਜਿਸ ਤਰ੍ਹਾਂ ਦੀ ਕਾਸਟਿੰਗ ਕੀਤੀ ਗਈ ਹੈ, ਉਹ ਕਮਾਲ ਦੀ ਹੈ। ਮੈਂ ਇਸ ਤੋਂ ਪਹਿਲਾਂ ਇੰਨੇ ਸੁਭਾਵਿਕ ਬੱਚੇ ਕਿਸੇ ਸੀਰੀਜ਼ ’ਚ ਨਹੀਂ ਦੇਖੇ। ਅਜਿਹਾ ਬਿਲਕੁਲ ਨਹੀਂ ਲੱਗਦਾ ਕਿ ਉਹ ਅਭਿਨੈ ਕਰ ਰਹੇ ਹਨ। ਉਹ ਸੰਵਾਦ ਬੋਲਦੇ ਨਹੀਂ, ਸਗੋਂ ਜਿਊਂਦੇ ਹਨ। ਉਨ੍ਹਾਂ ਦੀ ਮਾਸੂਮੀਅਤ ਤੇ ਸਹਿਜਤਾ ਪੂਰੀ ਤਰ੍ਹਾਂ ਬਰਕਰਾਰ ਹੈ। ਇਹੋ ਸ਼ੋਅ ਨੂੰ ਖਾਸ ਬਣਾਉਂਦੀ ਹੈ।

Q. ਅੱਜ ਵੀ ਕਈ ਬੱਚੇ ਸਕੂਲ ਨਹੀਂ ਪਹੁੰਚ ਸਕਦੇ। ਮੁਫ਼ਤ ਹੋਣ ਦੇ ਬਾਵਜੂਦ ਕਈ ਬੱਚੇ ਪੜ੍ਹਾਈ ਤੋਂ ਦੂਰ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੀ ਸਭ ਤੋਂ ਵੱਡੀ ਵਜ੍ਹਾ ਕੀ ਹੈ?

ਇਹ ਕੋਈ ਅਜਿਹਾ ਵਿਸ਼ਾ ਨਹੀਂ ਹੈ ਜਿਸ ਦਾ ਇਕ ਸਿੱਧਾ ਜਾਂ ਆਸਾਨ ਜਵਾਬ ਹੋਵੇ। ਇਸ ਪਿੱਛੇ ਕਈ ਤਰ੍ਹਾਂ ਦੇ ਸਮਾਜਿਕ, ਆਰਥਿਕ ਤੇ ਸਿੱਖਿਅਕ ਕਾਰਨ ਹਨ। ਸਮਾਜ ’ਚ ਜਾਗਰੂਕਤਾ, ਆਰਥਿਕ ਸਥਿਤੀ, ਪਰਿਵਾਰ ਦੇ ਹਾਲਾਤ ਤੇ ਸਿੱਖਿਆ ਪ੍ਰਤੀ ਸੋਚ ਇਹ ਸਾਰੀਆਂ ਗੱਲਾਂ ਇਸ ’ਚ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਇਹ ਸਮੱਸਿਆ ਰਾਤੋ-ਰਾਤ ਖ਼ਤਮ ਨਹੀਂ ਹੋ ਸਕਦੀ। ਮੈਨੂੰ ਲੱਗਦਾ ਹੈ ਕਿ ਅੱਜ ਦੇਸ਼ ’ਚ ਸਿੱਖਿਆ ਵਿਵਸਥਾ ਪਹਿਲਾਂ ਦੀ ਤੁਲਨਾ ’ਚ ਕਾਫ਼ੀ ਬਿਹਤਰ ਹੋਈ ਹੈ ਤੇ ਹੌਲੀ-ਹੌਲੀ ਇਸ ’ਚ ਹੋਰ ਸੁਧਾਰ ਹੋਵੇਗਾ। ਨੀਤੀ-ਨਿਰਮਾਤਾ ਅਤੇ ਸਰਕਾਰ ਇਸ ਵਿਸ਼ੇ ’ਤੇ ਲਗਾਤਾਰ ਕੰਮ ਕਰ ਰਹੇ ਹਨ। ਉਹ ਅਸਲ ਹਾਲਾਤ ਨੂੰ ਸਾਡੇ ਤੋਂ ਕਿਤੇ ਬਿਹਤਰ ਸਮਝਦੇ ਹਨ। ਇਸ ਲਈ ਇਥੇ ਬੈਠ ਕੇ ਕੋਈ ਇਕ ਹੱਲ ਦੱਸਣਾ ਸਹੀ ਨਹੀਂ ਹੋਵੇਗਾ।

ਮੈਂ ਬੱਚਿਆਂ ਤੋਂ ਜ਼ਿਆਦਾ ਪ੍ਰਿੰਸੀਪਲ ਨੂੰ ਡਾਂਟਦੀ ਹਾਂ, ਮੇਰਾ ਕਿਰਦਾਰ ਬਹੁਤ ਸਖ਼ਤ ਹੈ : ਅਰਚਨਾ ਪੂਰਨ ਸਿੰਘ

Q. ਸੀਰੀਜ਼ ’ਚ ਤੁਹਾਡਾ ਕਿਰਦਾਰ ਕਿਹੋ ਜਿਹਾ ਹੈ? ਕੀ ਤੁਸੀਂ ਬੱਚਿਆਂ ਨੂੰ ਡਾਂਟਦੇ ਹੋ ਜਾਂ ਉਨ੍ਹਾਂ ਦਾ ਸਾਥ ਦਿੰਦੇ ਹੋ?

ਬੱਚਿਆਂ ਤੋਂ ਵਧ ਤਾਂ ਮੈਂ ਸੀਰੀਜ਼ ’ਚ ਪ੍ਰਿੰਸੀਪਲ ਨੂੰ ਡਾਂਟਦੀ ਹਾਂ। ਮੇਰਾ ਕਿਰਦਾਰ ਬਹੁਤ ਸਖ਼ਤ ਹੈ ਤੇ ਉਸ ’ਚ ਕਈ ਪਰਤਾਂ ਹਨ। ਮੈਂ ਆਪਣੇ ਕਰੀਅਰ ’ਚ ਅਜਿਹਾ ਰੋਲ ਪਹਿਲਾਂ ਕਦੇ ਨਹੀਂ ਕੀਤਾ। ਇਹ ਇਕ ਕਾਮੇਡੀ ਸੀਰੀਜ਼ ਜ਼ਰੂਰ ਹੈ ਪਰ ਮੇਰਾ ਮਕਸਦ ਲੋਕਾਂ ਨੂੰ ਹਸਾਉਣਾ ਨਹੀਂ ਹੈ। ਮੈਂ ਜਾਣਬੁੱਝ ਕੇ ਕੋਈ ਕਾਮਿਕ ਹਰਕਤ ਨਹੀਂ ਕਰਦੀ। ਹੁਣ ਤੱਕ ਮੈਨੂੰ ਅਜਿਹੇ ਰੋਲ ਮਿਲੇ ਹਨ, ਜਿੱਥੇ ਕਾਮੇਡੀ ਕਰਨੀ ਹੁੰਦੀ ਸੀ, ਇੰਪ੍ਰੋਵਾਈਜ਼ ਕਰਨਾ ਹੁੰਦਾ ਸੀ ਤੇ ਹਾਸਾ ਪੈਦਾ ਕਰਨਾ ਹੁੰਦਾ ਸੀ ਪਰ ਇਸ ਵਾਰ ਪੂਰੀ ਤਰ੍ਹਾਂ ਵੱਖਰਾ ਅਨੁਭਵ ਰਿਹਾ। ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਇਸ ਗੱਲ ਦੀ ਹੈ ਕਿ ਮੇਕਰਜ਼ ਨੇ ਮੇਰੇ ’ਤੇ ਭਰੋਸਾ ਕੀਤਾ।

Q. ਜੇਕਰ ਤੁਹਾਨੂੰ ਸਕੂਲ ਸਿੱਖਿਆ ਪ੍ਰਣਾਲੀ ’ਚ ਕੋਈ ਇਕ ਬਦਲਾਅ ਕਰਨ ਦਾ ਮੌਕਾ ਮਿਲੇ ਤਾਂ ਤੁਸੀਂ ਕੀ ਕਰੋਗੇ?

ਜੇਕਰ ਮੈਨੂੰ ਮੌਕਾ ਮਿਲੇ ਤਾਂ ਮੈਂ ਹਰ ਸਕੂਲ ’ਚ ਰੋਜ਼ਾਨਾ ਦੋ ਜਾਂ ਤਿੰਨ ਫ੍ਰੀ-ਪੀਰੀਅਡ ਜ਼ਰੂਰ ਰੱਖਾਂਗੀ। ਅਜਿਹੇ ਪੀਰੀਅਡ, ਜਿੱਥੇ ਬੱਚਿਆਂ ’ਤੇ ਕੋਈ ਪੜ੍ਹਾਈ ਜਾਂ ਸਰਗਰਮੀ ਨਾ ਥੋਪੀ ਜਾਵੇ। ਸਗੋਂ ਉਨ੍ਹਾਂ ਨੂੰ ਪੂਰੀ ਆਜ਼ਾਦੀ ਮਿਲੇ ਕਿ ਉਹ ਜੋ ਚਾਹੁਣ ਕਰਨ। ਕੋਈ ਬੱਚਾ ਖੇਡ ਦੇ ਮੈਦਾਨ ’ਚ ਜਾਵੇਗਾ ਤਾਂ ਪਤਾ ਲੱਗੇਗਾ ਕਿ ਉਸ ਦੀ ਰੂਚੀ ਖੇਡਾਂ ’ਚ ਹੈ। ਕੋਈ ਬੱਚਾ ਫਿਜ਼ਿਕਸ ਲੈਬ ’ਚ ਜਾ ਕੇ ਪ੍ਰਯੋਗ ਕਰਨਾ ਚਾਹੇਗਾ ਤਾਂ ਸਮਝ ਆਵੇਗਾ ਕਿ ਉਸ ਨੂੰ ਵਿਗਿਆਨ ਪਸੰਦ ਹੈ। ਕੋਈ ਬੱਚਾ ਬੈਠ ਕੇ ਚਿੱਤਰ ਬਣਾਏਗਾ, ਕੋਈ ਕਿਤਾਬ ਪੜ੍ਹੇਗਾ, ਕੋਈ ਦੋਸਤਾਂ ਨਾਲ ਗੱਲਾਂ ਕਰੇਗਾ। ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਆਪਣੀ ਰੂਚੀ ਪਛਾਣਨ ਦਾ ਮੌਕਾ ਮਿਲਣਾ ਚਾਹੀਦਾ ਹੈ। ਅੱਜ ਦੇ ਬੱਚਿਆਂ ਕੋਲ ਆਪਣੇ ਲਈ ਸਮਾਂ ਹੀ ਨਹੀਂ ਹੈ। ਮੇਰੇ ਦੋਵੇਂ ਬੱਚੇ ਅਮਰੀਕਾ ਦੇ ਇਕ ਇੰਸਟੀਚਿਊਟ ’ਚ ਪੜ੍ਹੇ ਹਨ। ਉਨ੍ਹਾਂ ਦੇ ਐਜੂਕੇਸ਼ਨ ਸਿਸਟਮ ਨੇ ਵੀ ਮੈਨੂੰ ਬਹੁਤ ਪ੍ਰਭਾਵਿਤ ਕੀਤਾ।

ਸਰਕਾਰੀ ਸਕੂਲਾਂ ਦੀ ਆਪਣੀ ਇਕ ਵੱਖਰੀ ਦੁਨੀਆ ਹੈ : ਸਮੀਰ ਸਕਸੈਨਾ

Q. ਇਸ ਸੀਰੀਜ਼ ਦਾ ਆਈਡੀਆ ਕਿਵੇਂ ਆਇਆ?

ਜਦੋਂ ਅਸੀਂ ਇਸ ’ਤੇ ਕੰਮ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਇਹੋ ਮਹਿਸੂਸ ਹੋਇਆ ਕਿ ਭਾਰਤੀ ਸਕੂਲਾਂ, ਖਾਸਕਰ ਸਰਕਾਰੀ ਸਕੂਲਾਂ ਦੀ ਦੁਨੀਆ ’ਤੇ ਬਹੁਤ ਘੱਟ ਕਹਾਣੀਆਂ ਬਣੀਆਂ ਹਨ। ਫਿਲਮਾਂ ਤੇ ਵੈੱਬ ਸੀਰੀਜ਼ ’ਚ ਅਕਸਰ ਪ੍ਰਾਈਵੇਟ ਸਕੂਲ, ਉਨ੍ਹਾਂ ਦੀ ਲਾਈਫ, ਉੱਥੋਂ ਦੇ ਟੀਚਰਜ਼ ਅਤੇ ਸਟੂਡੈਂਟਸ ਨੂੰ ਦਿਖਾਇਆ ਗਿਆ ਹੈ ਪਰ ਸਰਕਾਰੀ ਸਕੂਲਾਂ ਦੀ ਆਪਣੀ ਇਕ ਵੱਖਰੀ ਦੁਨੀਆ ਹੈ, ਜਿਸ ਦੀਆਂ ਕਹਾਣੀਆਂ ਹਾਲੇ ਤੱਕ ਠੀਕ ਤਰ੍ਹਾਂ ਨਾਲ ਸਾਹਮਣੇ ਨਹੀਂ ਆਈਆਂ ਸਨ। ਸਾਨੂੰ ਲੱਗਾ ਕਿ ਇਸ ਦੁਨੀਆ ’ਚ ਬਹੁਤ ਕੁਝ ਅਜਿਹਾ ਹੈ, ਜੋ ਲੋਕਾਂ ਨੇ ਆਪਣੀ ਜ਼ਿੰਦਗੀ ’ਚ ਮਹਿਸੂਸ ਕੀਤਾ ਹੈ ਪਰ ਸਕ੍ਰੀਨ ’ਤੇ ਨਹੀਂ ਦੇਖਿਆ। ਇਹੋ ਸੋਚ ਹੌਲੀ-ਹੌਲੀ ਇਕ ਆਈਡੀਆ ’ਚ ਬਦਲੀ। ਫਿਰ ਅਸੀਂ ਇਸ ਦੁਨੀਆ ਨੂੰ ਹੋਰ ਡੂੰਘਾਈ ਨਾਲ ਐਕਸਪਲੋਰ ਕਰਨਾ ਸ਼ੁਰੂ ਕੀਤਾ। ਅਸੀਂ ਅਜਿਹੀ ਕਹਾਣੀ ਬਣਾਉਣਾ ਚਾਹੁੰਦੇ ਸਾੀ, ਜਿਸ ਨੂੰ ਬਣਾਉਣ ’ਚ ਸਾਨੂੰ ਵੀ ਮਜ਼ਾ ਆਵੇ ਤੇ ਦਰਸ਼ਕਾਂ ਨੂੰ ਵੀ ਉਸ ਨਾਲ ਜੁੜਾਅ ਮਹਿਸੂਸ ਹੋਵੇ।

Q. ਕੀ ਕਿਸੇ ਖਾਸ ਘਟਨਾ, ਵੀਡੀਓ ਜਾਂ ਅਸਲ ਇੰਸੀਡੈਂਟ ਨੇ ਤੁਹਾਨੂੰ ਇਹ ਕਹਾਣੀ ਲਿਖਣ ਲਈ ਪ੍ਰੇਰਿਤ ਕੀਤਾ?

ਅਜਿਹਾ ਕੋਈ ਇਕ ਖਾਸ ਵੀਡੀਓ ਜਾਂ ਘਟਨਾ ਨਹੀਂ ਸੀ। ਦਰਅਸਲ, ਅਸੀਂ ਲੋਕ ਅਕਸਰ ਬੈਠ ਕੇ ਆਪਣੇ ਸਕੂਲ ਦੇ ਦਿਨਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ। ਦੋਸਤਾਂ ਨਾਲ ਜਦੋਂ ਵੀ ਬੈਠਦੇ ਸੀ ਤਾਂ ਸਕੂਲ ਦੀਆਂ ਸ਼ਰਾਰਤਾਂ, ਟੀਚਰਜ਼, ਦੋਸਤ, ਕਲਾਸਰੂਮ ਤੇ ਬਚਪਨ ਦੀਆਂ ਯਾਦਾਂ ਚਰਚਾ ਦਾ ਹਿੱਸਾ ਬਣ ਜਾਂਦੀਆਂ ਸਨ। ਇਨ੍ਹਾਂ ਗੱਲਬਾਤਾਂ ਦੌਰਾਨ ਸਾਡੇ ਮਨ ’ਚ ਇਹ ਵਿਚਾਰ ਆਇਆ ਕਿ ਕਿਉਂ ਨਾ ਉਨ੍ਹਾਂ ਸਾਰੇ ਤਜਰਬਿਆਂ ਨੂੰ ਇਕ ਕਹਾਣੀ ਦਾ ਰੂਪ ਦਿੱਤਾ ਜਾਵੇ, ਜਿਨ੍ਹਾਂ ਤੋਂ ਲਗਭਗ ਹਰ ਵਿਅਕਤੀ ਕਦੇ ਨਾ ਕਦੇ ਲੰਘਿਆ ਹੈ। ਅਸੀਂ ਕੋਸ਼ਿਸ਼ ਕੀਤੀ ਕਿ ਕਹਾਣੀ ਅੱਜ ਦੇ ਦੌਰ ’ਚ ਸੈੱਟ ਹੋਵੇ ਪਰ ਉਸ ’ਚ ਪੁਰਾਣੇ ਸਕੂਲ ਦੀਆਂ ਯਾਦਾਂ ਵੀ ਹੋਣ ਤਾਂ ਜੋ ਅੱਜ ਦੇ ਬੱਚੇ ਵੀ ਉਸ ਨਾਲ ਜੁੜ ਸਕਣ ਤੇ ਜੋ ਲੋਕ ਸਕੂਲ ਦੀ ਜ਼ਿੰਦਗੀ ਜਿਊ ਚੁੱਕੇ ਹਨ, ਉਨ੍ਹਾਂ ਨੂੰ ਵੀ ਆਪਣੀਆਂ ਯਾਦਾਂ ਤਾਜ਼ਾ ਹੁੰਦੀਆਂ ਮਹਿਸੂਸ ਹੋਣ।

ਕੁਝ ਨਵਾਂ ਦਿਖਾਉਣ ਲਈ ਚੁਣੀ ਵੱਖਰੀ ਕਾਸਟਿੰਗ : ਹਿਮਾਂਕ ਗੌਰ

Q. ਇਕ ਨਿਰਦੇਸ਼ਕ ਦੇ ਤੌਰ ’ਤੇ ਇਸ ਸੀਰੀਜ਼ ਦੀ ਕਾਸਟਿੰਗ ਬੇਹੱਦ ਵੱਖਰੀ ਹੈ। ਕਲਾਕਾਰਾਂ ਦੀ ਚੋਣ ਕਿਸ ਸੋਚ ਨਾਲ ਕੀਤੀ?

ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਕਾਸਟਿੰਗ ਅਜਿਹੀ ਹੋਵੇ ਜੋ ਦਰਸ਼ਕਾਂ ਨੂੰ ਨਵੀਂ ਲੱਗੇ। ਜਦੋਂ ਸਕ੍ਰਿਪਟ ਲਿਖੀ ਜਾ ਰਹੀ ਸੀ ਉਦੋਂ ਤੋਂ ਹੀ ਸਾਡੇ ਦਿਮਾਗ ’ਚ ਉਨ੍ਹਾਂ ਦਾ ਨਾਂ ਸੀ। ਇਸੇ ਤਰ੍ਹਾਂ ਅਰਚਨਾ ਪੂਰਨ ਸਿੰਘ ਮੈਮ ਨੂੰ ਲੈ ਕੇ ਵੀ ਸਾਡੀ ਸੋਚ ਸੀ ਕਿ ਉਨ੍ਹਾਂ ਨੂੰ ਇਕ ਬਿਲਕੁਲ ਵੱਖਰੀ ਤਰ੍ਹਾਂ ਦੇ ਕਿਰਦਾਰ ’ਚ ਦਿਖਾਇਆ ਜਾਵੇ। ਬਚਪਨ ਤੋਂ ਅਸੀਂ ਉਨ੍ਹਾਂ ਨੂੰ ਕਈ ਫਿਲਮਾਂ ’ਚ ਦੇਖਿਆ ਹੈ ਤੇ ਉਨ੍ਹਾਂ ਦੀ ਐਕਟਿੰਗ ਹਮੇਸ਼ਾ ਪਸੰਦ ਕੀਤੀ ਹੈ। ਅਸੀਂ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਨੇ ਇਸ ਕਿਰਦਾਰ ਲਈ ਹਾਮੀ ਭਰ ਦਿੱਤੀ। ਨਵੀਨ ਦੇ ਕਿਰਦਾਰ ਲਈ ਵੀ ਸਕ੍ਰਿਪਟ ਲਿਖਦੇ ਸਮੇਂ ਤੋਂ ਹੀ ਤੈਅ ਸੀ ਕਿ ਇਹ ਭੂਮਿਕਾ ਉਹ ਹੀ ਨਿਭਾਉਣਗੇ। ਸਾਡੀ ਕੋਸ਼ਿਸ਼ ਇਹੋ ਸੀ ਕਿ ਹਰ ਕਲਾਕਾਰ ਆਪਣੇ ਕਿਰਦਾਰ ’ਚ ਬਿਲਕੁਲ ਫਿੱਟ ਬੈਠੇ ਅਤੇ ਦਰਸ਼ਕਾਂ ਨੂੰ ਕੁਝ ਨਵਾਂ ਦੇਖਣ ਨੂੰ ਮਿਲੇ।

Q. ਅੱਜਕਲ ਲੋਕ ਸੋਸ਼ਲ ਮੀਡੀਆ ’ਤੇ ਤਾਂ ਖ਼ੁਸ਼ ਦਿਸਦੇ ਹਨ ਪਰ ਅਸਲ ਜ਼ਿੰਦਗੀ ’ਚ ਅਕਸਰ ਖ਼ੁਸ਼ ਨਹੀਂ ਹੁੰਦੇ। ਤੁਸੀਂ ਲੋਕ ਇਸ ਨੂੰ ਕਿਵੇਂ ਦੇਖਦੇ ਹੋ?

ਜੇਕਰ ਤੁਸੀਂ ਸੱਚੀਂ ਖ਼ੁਸ਼ ਰਹਿਣਾ ਚਾਹੁੰਦੇ ਹੋ ਤਾਂ ਸੋਸ਼ਲ ਮੀਡੀਆ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖੋ। ਅੱਜ ਬਹੁਤ ਸਾਰੀਆਂ ਚੀਜ਼ਾਂ ਸਿਰਫ਼ ਇਸ ਲਈ ਕੀਤੀਆਂ ਜਾਂਦੀਆਂ ਹਨ ਤਾਂ ਜੋ ਲੋਕ ਉਨ੍ਹਾਂ ਨੂੰ ਦੇਖਣ ਤੇ ਉਨ੍ਹਾਂ ਦੀ ਤਾਰੀਫ਼ ਕਰਨ। ਅਸਲ ਖ਼ੁਸ਼ੀ ਪਰਿਵਾਰ, ਮਾਤਾ-ਪਿਤਾ ਤੇ ਕਰੀਬੀ ਲੋਕਾਂ ਨਾਲ ਸਮਾਂ ਬਿਤਾਉਣ ’ਚ ਹੈ। ਜਦੋਂ ਤੁਸੀਂ ਇਹ ਸਮਝ ਜਾਂਦੇ ਹੋ ਕਿ ਦਿਖਾਵੇ ਦੀ ਦੁਨੀਆ ਅਤੇ ਅਸਲ ਜ਼ਿੰਦਗੀ ਵੱਖਰੀ ਹੈ, ਉਦੋਂ ਜ਼ਿਆਦਾ ਸੰਤੁਲਿਤ ਤੇ ਖ਼ੁਸ਼ ਰਹਿ ਸਕਦੇ ਹੋ।

ਕਿਰਦਾਰ ਅਦਾਕਾਰ ਨਹੀਂ, ਸਕ੍ਰਿਪਟ ਬਣਾਉਂਦੀ ਹੈ : ਨਵੀਨ ਕਸਤੂਰੀਆ

Q. ਤੁਸੀਂ ਆਪਣੇ ਵੱਖ-ਵੱਖ ਕਿਰਦਾਰਾਂ ’ਚ ਫ਼ਰਕ ਕਿਵੇਂ ਕਰਦੇ ਹੋ?

ਮੇਰੇ ਲਈ ਸਭ ਤੋਂ ਮਹੱਤਵਪੂਰਨ ਚੀਜ਼ ਸਕ੍ਰਿਪਟ ਹੁੰਦੀ ਹੈ। ਜੇਕਰ ਮੈਨੂੰ ਕਹਾਣੀ ਤੇ ਮੇਰਾ ਕਿਰਦਾਰ ਪਸੰਦ ਆ ਜਾਵੇ ਤਾਂ ਮੈਂ ਪੂਰੀ ਇਮਾਨਦਾਰੀ ਨਾਲ ਉਸ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦਾ ਹਾਂ। ਮੇਰਾ ਮੰਨਣਾ ਹੈ ਕਿ ਜੇਕਰ ਅਦਾਕਾਰ ਉਸ ਪਲ ਨੂੰ ਪੂਰੀ ਸੱਚਾਈ ਨਾਲ ਜਿਊ ਲਵੇ ਤਾਂ ਕਿਰਦਾਰ ਆਪਣੇ ਆਪ ਬਣ ਜਾਂਦਾ ਹੈ। ਕਈ ਲੋਕ ਸੋਚਦੇ ਹਨ ਕਿ ਅਦਾਕਾਰ ਖ਼ੁਦ ਕਿਰਦਾਰ ਬਣਾਉਂਦਾ ਹੈ ਪਰ ਮੇਰਾ ਤਜਰਬਾ ਇਹ ਕਹਿੰਦਾ ਹੈ ਕਿ ਅਸਲ ’ਚ ਕਿਰਦਾਰ ਸਕ੍ਰਿਪਟ ਬਣਾਉਂਦੀ ਹੈ। ਕਈ ਵਾਰ ਤਾਂ ਸ਼ੂਟਿੰਗ ਦੌਰਾਨ ਹੀ ਮੈਨੂੰ ਹੌਲੀ-ਹੌਲੀ ਸਮਝ ਆਉਂਦਾ ਹੈ ਕਿ ਇਹ ਵਿਅਕਤੀ ਅਸਲ ’ਚ ਕਿਹੋ ਜਿਹਾ ਹੈ।

Q. ਕੀ ਤੁਹਾਨੂੰ ਅਜਿਹਾ ਲੱਗਾ ਕਿ ਇੰਡਸਟਰੀ ਤੁਹਾਨੂੰ ਟਾਈਪਕਾਸਟ ਕਰਨ ਲੱਗੀ ਹੈ?

ਅਜਿਹਾ ਨਹੀਂ ਹੈ ਕਿ ਕਿਤੇ ਕੋਈ ਸੰਗਠਨ ਬੈਠਾ ਹੈ ਜੋ ਤੈਅ ਕਰਦਾ ਹੈ ਕਿ ਕਿਸ ਅਦਾਕਾਰ ਨੂੰ ਕਿਹੜਾ ਰੋਲ ਮਿਲੇਗਾ। ਹਰ ਲੇਖਕ ਤੇ ਨਿਰਦੇਸ਼ਕ ਆਪਣੀ ਕਹਾਣੀ ਦੇ ਹਿਸਾਬ ਨਾਲ ਕਲਾਕਾਰ ਚੁਣਦਾ ਹੈ। ਜੇਕਰ ਕਿਸੇ ਅਦਾਕਾਰ ਨੂੰ ਕਿਸੇ ਖਾਸ ਤਰ੍ਹਾਂ ਦੇ ਕਿਰਦਾਰ ’ਚ ਲੋਕਾਂ ਨੇ ਪਸੰਦ ਕੀਤਾ ਹੈ ਤਾਂ ਸੁਭਾਵਿਕ ਹੈ ਕਿ ਅਗਲੀ ਵਾਰ ਵੀ ਨਿਰਮਾਤਾ ਤੇ ਨਿਰਦੇਸ਼ਕ ਉਸ ਨੂੰ ਉਸੇ ਤਰ੍ਹਾਂ ਦੀ ਭੂਮਿਕਾ ’ਚ ਸੋਚਣਗੇ। ਜੇਕਰ ਤੁਸੀਂ ਕਿਸੇ ਸ਼ਹਿਰੀ, ਪੜ੍ਹੇ-ਲਿਖੇ ਜਾਂ ਸੱਭਿਅਕ ਇਨਸਾਨ ਦਾ ਕਿਰਦਾਰ ਨਿਭਾਇਆ ਹੈ ਤਾਂ ਲੋਕਾਂ ਲਈ ਇਹ ਕਲਪਨਾ ਕਰਨਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ ਕਿ ਤੁਸੀਂ ਕਿਸੇ ਪਿੰਡ ਦੇ ਆਦਮੀ, ਅਪਰਾਧੀ ਜਾਂ ਬਿਲਕੁਲ ਵੱਖਰੀ ਸ਼ਖਸੀਅਤ ਵਾਲੇ ਕਿਰਦਾਰ ’ਚ ਕਿਹੋ ਜਿਹੇ ਲੱਗੋਗੇ।

  • Comedy drama series
  • Adarsh ​​Baal Vidyalaya
  • Prime Video

'ਸਾਡੇ ਦੇਸ਼ ਦੇ ਬੱਚੇ ਬਿਹਤਰ...' ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ 'ਤੇ ਸਲਮਾਨ ਦਾ ਫੁੱਟਿਆ ਗੁੱਸਾ, ਕਹੀ ਇਹ ਵੱਡੀ ਗੱਲ

NEXT STORY

Stories You May Like

  • ind vs wi  explosive batsman enters the squad for the t20 series
    IND vs WI: T20 ਸੀਰੀਜ਼ ਲਈ ਟੀਮ 'ਚ ਧਾਕੜ ਬੱਲੇਬਾਜ਼ ਦੀ ਐਂਟਰੀ, ਵਨਡੇ ਸੀਰੀਜ਼ 'ਚ ਵੀ ਕੀਤੈ ਸ਼ਾਨਦਾਰ ਪ੍ਰਦਰਸ਼ਨ
  • a special drone show dedicated to the 650th prakash utsav of sri guru ravidas ji
    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਭਲਕੇ ਬਾਬਾ ਬਕਾਲਾ ਵਿਖੇ ਹੋਵੇਗਾ ਵਿਸ਼ੇਸ਼ ਡਰੋਨ ਸ਼ੋਅ
  • setback for the team ahead of the ind vs nz series
    IND vs NZ ਸੀਰੀਜ਼ ਤੋਂ ਪਹਿਲਾਂ ਟੀਮ ਨੂੰ ਝਟਕਾ, ਵਨਡੇ-ਟੈਸਟ ਸੀਰੀਜ਼ ਤੋਂ ਬਾਹਰ ਹੋਇਆ ਮੈਚ ਵਿਨਰ ਖਿਡਾਰੀ
  • real winner india
    ਸਿਆਸੀ ਰੌਲ਼ੇ-ਰੱਪੇ ਤੋਂ ਪਰ੍ਹੇ, ਸਾਡਾ ਅਸਲੀ ਜੇਤੂ ਭਾਰਤ
  • race to buy reliance shares as soon as jio ipo dates come  price jumps 3 percent
    ਜੀਓ IPO ਦੀਆਂ ਤਰੀਕਾਂ ਆਉਂਦੇ ਹੀ ਰਿਲਾਇੰਸ ਸ਼ੇਅਰਾਂ ਨੂੰ ਖਰੀਦਣ ਦੀ ਦੌੜ, ਕੀਮਤ ’ਚ 3 ਫੀਸਦੀ ਉਛਾਲ
  • diljit dosanjh to perform live shows in 7 indian citie
    ਭਾਰਤ ਦੇ 7 ਸ਼ਹਿਰਾਂ ’ਚ ਲਾਈਵ ਸ਼ੋਅ ਕਰਨਗੇ ਦਿਲਜੀਤ ਦੌਸਾਂਝ, ਜਾਣੋ ਤਾਰੀਖ ਤੇ ਟਿਕਟ
  • rajnath singh  hindustan shipyard limited  indian navy
    Indian Navy ਦੀ ਤਾਕਤ 'ਚ ਇਜ਼ਾਫ਼ਾ ! ਰੱਖਿਆ ਮੰਤਰੀ ਰਾਜਨਾਥ ਸਿੰਘ ਨੇ FSS-1 ਦਾ ਕੀਤਾ ਉਦਘਾਟਨ
  • hospital  treatment  children
    ਹਸਪਤਾਲ 'ਚ ਇਲਾਜ ਦੌਰਾਨ ਬੱਚੇ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ
  • amritsar police action
    ਪੰਜਾਬ ਦੇ ਇਸ ਇਲਾਕੇ 'ਚੋਂ 2 ਹੈਂਡ ਗ੍ਰਨੇਡ ਤੇ ਵਿਦੇਸ਼ੀ ਹਥਿਆਰ ਬਰਾਮਦ, 5 ਮੁਲਜ਼ਮ...
  • parvinder jhota punjab bandh
    11 ਘੰਟੇ ਬੰਦ ਰਿਹਾ ਪੰਜਾਬ: 1 ਨੌਜਵਾਨ ਦੀ ਮੌਤ, ਕਈ ਪ੍ਰਦਰਸ਼ਨਕਾਰੀ ਡਿਟੇਨ; ਜਾਣੋ...
  • police and drug inspector raid medical store  1 lakh pills recovered
    ਆਨੰਦ ਮੈਡੀਕਲ ਸਟੋਰ ਦੀ ਦੂਜੀ ਦੁਕਾਨ 'ਤੇ ਪੁਲਸ ਤੇ ਡਰੱਗ ਇੰਸਪੈਕਟਰ ਦੀ ਰੇਡ, 1...
  • rain and hailstorms in punjab bring a chill
    ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਕਾਰਨ ਠੰਡ ਦੀ ਦਸਤਕ, ਡਿੱਗਿਆ ਤਾਪਮਾਨ, ਭਲਕੇ ਮੀਂਹ...
  • farmers protest on jalandhar phagwara national highway
    ਪਰਵਿੰਦਰ ਝੋਟਾ ਕਤਲਕਾਂਡ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ
  • strong response in adampur to the   punjab bandh
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਆਦਮਪੁਰ 'ਚ ਭਰਵਾਂ ਹੁੰਗਾਰਾ
  • major revelation in the osap case allegations of fraud false
    OSAP ਮਾਮਲੇ ਨਾਲ ਜੁੜੀ ਵੱਡੀ ਖ਼ਬਰ! Fraud ਦੇ ਇਲਜ਼ਾਮ ਨਿਕਲੇ ਝੂਠੇ, ਮੰਗੀ ਮੁਆਫ਼ੀ
  • strong response in bhogpur to the punjab bandh called in protest
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਭੋਗਪੁਰ 'ਚ ਭਰਵਾਂ ਹੁੰਗਾਰਾ
Trending
Ek Nazar
ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

of course i will have children salman khan

"ਬਿਲਕੁਲ, ਮੇਰੇ ਬੱਚੇ ਜ਼ਰੂਰ ਹੋਣਗੇ...": ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ

gurdaspur administration gears up to curb stubble burning

ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣ ਪ੍ਰਸ਼ਾਸਨ ਨੇ ਕਾਰਵਾਈ ਦਾ ਵਰਤਿਆ...

kerala born nithya raman

ਕੇਰਲ 'ਚ ਜਨਮੀ ਨਿਤਿਆ ਰਮਨ ਲਾਸ ਏਂਜਲਸ ਦੇ ਮੇਅਰ ਦੀ ਦੌੜ 'ਚ ਅੱਗੇ

north korea tested cruise missiles

ਉੱਤਰੀ ਕੋਰੀਆ ਨੇ ਪਣਡੁੱਬੀ ਤੋਂ ਦਾਗੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਕੀਤਾ...

gangrape in ludhiana

ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

golden period

ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

interpol red notice

ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • of course i will have children salman khan
      "ਬਿਲਕੁਲ, ਮੇਰੇ ਬੱਚੇ ਜ਼ਰੂਰ ਹੋਣਗੇ...": ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ
    • imran khan asked to leave india by october 28
      ਮਸ਼ਹੂਰ ਬਾਲੀਵੁੱਡ ਅਦਾਕਾਰ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨੋਟਿਸ, ਜਾਣੋ ਕੀ...
    • nana patekar is alive        claims famous bollywood actress
      'ਜ਼ਿੰਦਾ ਨੇ ਨਾਨਾ ਪਾਟੇਕਰ..!', ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ ਕੀਤਾ ਦਾਅਵਾ
    • 2018 defamation case  new summons issued to youtuber dhruv rathee
      2018 ਦਾ ਮਾਣਹਾਨੀ ਮਾਮਲਾ; ਯੂਟਿਊਬਰ ਧਰੁਵ ਰਾਠੀ ਨੂੰ ਨਵਾਂ ਸੰਮਨ ਜਾਰੀ
    • madhuri dixit makes history as first female host of  kon honar crorepati
      ਮਾਧੁਰੀ ਦੀਕਸ਼ਿਤ ਨੇ ਰਚਿਆ ਇਤਿਹਾਸ, ਕਵਿਜ਼ ਸ਼ੋਅ 'ਕੋਨ ਹੋਣਾਰ ਕਰੋੜਪਤੀ' ਦੀ...
    • randeep hooda recalls moments spent with john cena and director sam hargrave
      ਰਣਦੀਪ ਹੁੱਡਾ ਨੇ ਜੌਨ ਸੀਨਾ ਅਤੇ ਨਿਰਦੇਸ਼ਕ ਸੈਮ ਹਾਰਗ੍ਰੇਵ ਨਾਲ ਬਿਤਾਏ ਪਲਾਂ ਨੂੰ...
    • terence lewis enters the world of cinema
      ਟੇਰੇਂਸ ਲੁਈਸ ਦੀ ਫਿਲਮੀ ਦੁਨੀਆ 'ਚ ਐਂਟਰੀ, 'ਆਜ ਕਾ ਮਹਿਸ਼ਾਸੁਰ' ਦਾ ਪਹਿਲਾ...
    • vidya balan dazzles in a royal blue saree on the fourth day of navratri
      ਚੌਥੇ ਨਰਾਤੇ ਮੌਕੇ ਰਾਇਲ ਬਲੂ ਸਾੜੀ 'ਚ ਵਿਦਿਆ ਬਾਲਨ ਨੇ ਬਿਖੇਰਿਆ ਜਲਵਾ
    • world tv premiere of  dhurandhar  the revenge
      ਇਸ ਦਿਨ ਹੋਵੇਗਾ "ਧੁਰੰਦਰ ਦਿ ਰਿਵੇਂਜ" ਦਾ ਵਰਲਡ ਟੀਵੀ ਪ੍ਰੀਮੀਅਰ
    • rap icon tupac shakur
      "ਦੁਨੀਆ ਟੂਪੈਕ ਨੂੰ ਨਹੀਂ ਭੁੱਲੀ, ਤੈਨੂੰ ਸਜ਼ਾ ਭੁਗਤਣੀ ਪਵੇਗੀ" - 30 ਸਾਲ ਪੁਰਾਣੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +