ਜੇਨੇਵਾ- ਮੁੱਕੇਬਾਜ਼ੀ, ਵੇਟਲਿਫਟਿੰਗ ਤੇ ਮਾਡਰਨ ਪੈਂਟਾਥਲਾਨ ਨੂੰ ਲਾਂਸ ਏਂਜਲਸ ਵਿਚ 2028 'ਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਆਪਣਾ ਸਥਾਨ ਬਰਕਰਾਰ ਰੱਖਣ ਲਈ 18 ਮਹੀਨੇ ਦੇ ਅੰਦਰ ਆਪਣੇ ਪ੍ਰਬੰਧਾਂ ਵਿਚ ਸੁਧਾਰ ਕਰਨ ਲਈ ਕਿਹਾ ਹੈ। ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਮੁੱਖੀ ਥਾਮਸ ਬਾਕ ਨੇ ਮੁੱਕੇਬਾਜ਼ੀ ਤੇ ਵੇਟਲਿਫਟਿੰਗ ਦੀ ਗਵਰਨਿੰਗ ਬਾਡੀ ਦੇ ਬਾਰੇ ਵਿਚ ਕਿਹਾ ਕਿ ਉਹ ਹਮੇਸ਼ਾ ਸਮੱਸਿਆਵਾਂ ਪੈਦਾ ਕਰਦੇ ਹਨ। ਉਸ ਨੇ ਇਨ੍ਹਾਂ ਖੇਡਾਂ ਵਿਚ ਅਗਵਾਈ ਨਾਲ ਜੁੜੇ ਮਾਮਲਿਆਂ ਤੇ ਭ੍ਰਿਸ਼ਟਾਚਾਰ ਤੇ ਡੋਪਿੰਗ ਦੇ ਮੁੱਦਿਆਂ 'ਤੇ ਚਿੰਤਾ ਜਤਾਈ ਸੀ। ਮਾਡਰਨ ਪੇਂਟਾਥਲਾਨ ਨੂੰ ਆਈ. ਓ. ਸੀ. ਨੇ ਆਪਣੀਆਂ ਪ੍ਰਤੀਯੋਗਿਤਾਵਾਂ ਤੋਂ ਘੋੜਸਵਾਰੀ ਨੂੰ ਹਟਾਉਣ ਲਈ ਕਿਹਾ ਹੈ, ਜਿਸ 'ਤੇ ਖਿਡਾਰੀਆਂ ਨੇ ਸਖਤ ਪ੍ਰਤੀਕਿਰਿਆ ਜਤਾਈ ਹੈ। ਇਨ੍ਹਾਂ ਤਿੰਨੇ ਖੇਡਾਂ ਨੂੰ ਓਲੰਪਿਕ 2028 ਦੇ ਪ੍ਰੋਗਰਾਮ ਦੀ ਸ਼ੁਰੂਆਤੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਨੂੰ ਮਨਜ਼ੂਰੀ ਦੇਣ ਲਈ ਫਰਵਰੀ ਵਿਚ ਆਈ. ਓ. ਸੀ. ਮੈਂਬਰਾਂ ਦੇ ਸਾਹਮਣੇ ਰੱਖਿਆ ਜਾਵੇਗਾ।
ਇਹ ਖ਼ਬਰ ਪੜ੍ਹੋ- AUS v ENG : ਜੋ ਰੂਟ ਨੇ ਤੋੜਿਆ ਮਾਈਕਲ ਵਾਨ ਦਾ ਵੱਡਾ ਰਿਕਾਰਡ
ਸੂਚੀ ਵਿਚ ਸਕੇਟਬੋਰਡਿੰਗ, ਸਰਫਿੰਗ ਤੇ ਸਪੋਰਟਸ ਕਲਾਈਡਿੰਗ ਸ਼ਾਮਲ ਹਨ। ਇਹ ਤਿੰਨੇ ਖੇਡਾਂ ਪਹਿਲੀ ਵਾਰ ਟੋਕੀਓ ਓਲੰਪਿਕ ਵਿਚ ਸ਼ਾਮਲ ਕੀਤੀਆਂ ਗਈਆਂ ਸਨ। ਇਸ ਨਾਲ ਉਹ ਭਵਿੱਖ ਵਿਚ ਓਲੰਪਿਕ ਪ੍ਰਸਾਰਣ ਪ੍ਰੋਗਰਾਮ ਤੋਂ ਹੋਣ ਵਾਲੀ ਕਮਾਈ ਹਾਸਲ ਕਰਨ ਦੇ ਹੱਕਦਾਰ ਵੀ ਬਣ ਜਾਣਗੇ, ਜਿਹੜੇ ਪ੍ਰਤੀ ਖੇਡ ਘੱਟ ਤੋਂ ਘੱਟ ਇਕ ਕਰੋੜ 50 ਲੱਖ ਡਾਲਰ ਹਨ। ਜਿਨ੍ਹਾਂ ਤਿੰਨ ਖੇਡਾਂ ਨੂੰ ਹਟਾਇਆ ਗਿਆ ਹੈ, ਉਨ੍ਹਾਂ ਕੋਲ ਅਜੇ ਵੀ ਸੂਚੀ ਵਿਚ ਸ਼ਾਮਲ ਹੋਣ ਦਾ ਮੌਕਾ ਰਹੇਗਾ। ਬਾਕ ਨੇ ਕਿਹਾ ਕਿ ਉਸ ਨੇ ਆਈ. ਓ. ਸੀ. ਕਾਰਜਕਾਰੀ ਬੋਰਡ ਦੇ ਮੈਂਬਰਾਂ ਨੂੰ ਆਪਣੀ ਖੇਡ ਦੇ ਸ਼ਾਸ਼ਨ ਤੇ ਸੰਗਠਨਾਤਮਕ ਸੱਭਿਆਚਾਰ ਵਿਚ ਬਦਲਾਵਾਂ ਤੋਂ ਸੰਤੁਸ਼ਟ ਕਰਨਾ ਪਵੇਗਾ। ਫੁੱਟਬਾਲ ਨੂੰ ਲਾਸ ਏਂਜਲਸ ਦੇ ਪ੍ਰੋਗਰਾਮ ਵਿੱਚ ਰੱਖਿਆ ਗਿਆ ਹੈ ਪਰ ਬਾਕ ਨੇ ਫੁੱਟਬਾਲ ਦੀ ਸਰਵਉੱਚ ਸੰਸਥਾ ਫੀਫਾ ਨੂੰ ਹਰੇਕ ਚਾਰ ਸਾਲ ਦੀ ਬਜਾਏ ਦੋ ਸਾਲ ਵਿਚ ਵਿਸ਼ਵ ਕੱਪ ਆਯੋਜਿਤ ਕਰਨ ਦੀ ਯੋਜਨਾ ਦੇ ਕਾਰਨ ਨੋਟਿਸ 'ਤੇ ਰੱਖਿਆ ਗਿਆ ਹੈ।
ਇਹ ਖ਼ਬਰ ਪੜ੍ਹੋ- ਮੈਂ ਸੋਚਿਆ ਸੀ ਕਿ ਫਿਰ ਕਦੇ ਟੈਸਟ ਮੈਚ ਨਹੀਂ ਖੇਡਾਂਗਾ : ਡੇਵਿਡ ਮਲਾਨ
ਹਰ 2 ਸਾਲ ਵਿਚ ਵਿਸ਼ਵ ਕੱਪ ਦੇ ਆਯੋਜਨ ਨਾਲ ਇਸ ਟੂਰਨਾਮੈਂਟ ਦਾ ਲਾਂਸ ਏਂਜਲਸ ਖੇਡਾਂ ਨਾਲ ਸਿੱਧਾ ਟਕਰਾਅ ਹੋਵੇਗਾ। ਇਸ ਵਿਚਾਲੇ ਪੈਰਿਸ 2024 ਦੇ ਆਯੋਜਕਾਂ ਨੇ ਬੇਸਬਾਲ, ਸਾਫਟਾਬਲ ਤੇ ਕਰਾਟੇ ਲਈ ਵੀ ਅਪੀਲ ਨਹੀਂ ਕੀਤੀ ਹੈ। ਇਨ੍ਹਾਂ ਖੇਡਾਂ ਵਿਚ ਸਕੇਟਬੋਰਗਿੰਡ, ਸਰਫਿੰਗ ਤੇ ਸਪੋਰਟਸ ਕਲਾਈਬਿੰਗ ਤੋਂ ਇਲਾਵਾ ਬ੍ਰੇਕ ਡਾਂਸਿੰਗ ਵੀ ਸ਼ਾਮਲ ਹੋਣਗੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੈਗਨਸ ਕਾਰਲਸਨ ਨੇ ਫਿਡੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ
NEXT STORY