ਰੋਸਤੋਵ ਓਨ ਡੋਨ (ਬਿਊਰੋ)— ਬੈਲਜੀਅਮ ਦੇ ਕੋਚ ਰੋਬਰਟੋ ਮਾਰਟੀਨੇਜ਼ ਨੇ ਕਿਹਾ ਕਿ 0-2 ਨਾਲ ਪਿੱਛੜਨ ਦੇ ਬਾਅਦ ਜਾਪਾਨ ਨੂੰ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਕੁਆਰਟਰਫਾਈਨਲ 'ਚ ਪਹੁੰਚਣ 'ਤੇ ਉਨ੍ਹਾਂ ਨੂੰ ਟੀਮ 'ਤੇ ਮਾਣ ਹੈ। ਬਦਲਵੇਂ ਖਿਡਾਰੀ ਨਾਸੇਰ ਚਾਡਲੀ ਦੇ ਇੰਜਰੀ ਟਾਈਮ 'ਚ ਦਾਗੇ ਗੋਲ ਦੀ ਬਦੌਲਤ ਬੈਲਜੀਅਮ ਨੇ ਅੰਤਿਮ 16 ਮੈਚ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਜਾਪਾਨ ਨੂੰ 3-2 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ ਜਿੱਥੇ ਉਸ ਦਾ ਸਾਹਮਣਾ ਬ੍ਰਾਜ਼ੀਲ ਨਾਲ ਹੋਵੇਗਾ।
ਇਸ ਜਿੱਤ ਦੇ ਬਾਅਦ ਕੋਚ ਮਾਰਟੀਨੇਜ਼ ਨੇ ਕਿਹਾ, ''ਇਹ ਟੀਮ ਦੇ ਖਿਡਾਰੀਆਂ ਦੀ ਪ੍ਰੀਖਿਆ ਅਤੇ ਜਜ਼ਬੇ ਨੂੰ ਦਿਖਾਉਣ ਦਾ ਮੌਕਾ ਸੀ।'' ਉਨ੍ਹਾਂ ਕਿਹਾ, ''ਅਸੀਂ ਇਸ ਤੋਂ ਬਚ ਨਿਕਲਣ 'ਚ ਕਾਮਯਾਬ ਰਹੇ। ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਅਸੀਂ ਅਜਿਹੀ ਸਥਿਤੀ ਦਾ ਸਾਹਮਣਾ ਕੀਤਾ।'' ਕੋਚ ਨੇ ਕਿਹਾ, ''ਇਹ ਅਜਿਹਾ ਦਿਨ ਹੈ ਜਦੋਂ ਤੁਸੀਂ ਖਿਡਾਰੀਆਂ 'ਤੇ ਬਹੁਤ ਜ਼ਿਆਦਾ ਮਾਣ ਕਰਦੇ ਹੋ, ਬੈਲਜੀਅਮ 'ਤੇ ਵਿਸ਼ਵਾਸ ਬਣਾਏ ਰੱਖੋ।''
ਪ੍ਰਣਯ ਨੇ ਇੰਡੋਨੇਸ਼ੀਆ ਓਪਨ 'ਚ ਲਿਨ ਡੈਨ ਨੂੰ ਹਰਾਇਆ
NEXT STORY