ਦੁਬਈ– ਭਾਰਤ ਦੀ ਹਮਲਾਵਰ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਮੰਗਲਵਾਰ ਨੂੰ ਜਾਰੀ ਆਈ. ਸੀ. ਸੀ. ਮਹਿਲਾ ਟੀ-20 ਕੌਮਾਂਤਰੀ ਬੱਲੇਬਾਜ਼ਾਂ ਦੀ ਤਾਜ਼ਾ ਰੈਂਕਿੰਗ ਵਿਚ ਟਾਪ-10 ਵਿਚ ਵਾਪਸੀ ਕਰਨ ਵਿਚ ਸਫਲ ਰਹੀ। ਇੰਗਲੈਂਡ ਵਿਰੁੱਧ ਹਾਲ ਹੀ ਵਿਚ ਖਤਮ ਹੋਈ ਟੀ-20 ਕੌਮਾਂਤਰੀ ਲੜੀ ਵਿਚ 158.56 ਦੀ ਸਟ੍ਰਾਈਕ ਰੇਟ ਨਾਲ 176 ਦੌੜਾਂ ਬਣਾਉਣ ਵਾਲੀ ਸ਼ੈਫਾਲੀ ਇਸ ਰੈਂਕਿੰਗ ਵਿਚ 655 ਅੰਕਾਂ ਦੇ ਨਾਲ 4 ਸਥਾਨਾਂ ਦੀ ਛਾਲ ਲਾ ਕੇ ਨੌਵੇਂ ਸਥਾਨ ’ਤੇ ਪਹੁੰਚ ਗਈ ਹੈ।
ਉਪ ਕਪਤਾਨ ਸਮ੍ਰਿਤੀ ਮੰਧਾਨਾ ਤੀਜੇ ਨੰਬਰ ਦੇ ਨਾਲ ਇਸ ਸੂਚੀ ਵਿਚ ਚੋਟੀ ਦੀ ਭਾਰਤੀ ਖਿਡਾਰਨ ਹੈ। ਮੱਧਕ੍ਰਮ ਦੀ ਬੱਲੇਬਾਜ਼ ਜੇਮਿਮਾ ਰੋਡ੍ਰਿਗਜ਼ 2 ਸਥਾਨ ਹੇਠਾਂ 14ਵੇਂ ਸਥਾਨ ’ਤੇ ਖਿਸਕ ਗਈ। ਭਾਰਤ ਦੀ ਇਤਿਹਾਸਕ 3-2 ਨਾਲ ਲੜੀ ਜਿੱਤ ਵਿਚ ਅਹਿਮ ਯੋਗਦਾਨ ਦੇਣ ਵਾਲੀ ਅਰੁੰਧਤੀ ਰੈੱਡੀ ਗੇਂਦਬਾਜ਼ੀ ਰੈਂਕਿੰਗ ਵਿਚ ਚਾਰ ਸਥਾਨਾਂ ਦੇ ਸੁਧਾਰ ਦੇ ਨਾਲ 39ਵੇਂ ਸਥਾਨ ’ਤੇ ਅਤੇ ਆਲਰਾਊਂਡਰ ਖਿਡਾਰੀਆਂ ਦੀ ਸੂਚੀ ਵਿਚ 26 ਸਥਾਨਾਂ ਦੀ ਛਾਲ ਲਾ ਕੇ 80ਵੇਂ ਸਥਾਨ ’ਤੇ ਪਹੁੰਚ ਗਈ ਹੈ।
ਤਜਰਬੇਕਾਰ ਆਫ ਸਪਿੰਨਰ ਦੀਪਤੀ ਸ਼ਰਮਾ ਨੂੰ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਇਕ ਸਥਾਨ ਦਾ ਨੁਕਸਾਨ ਹੋਇਆ ਹੈ ਤੇ ਉਹ ਤੀਜੇ ਸਥਾਨ ’ਤੇ ਖਿਸਕ ਗਈ ਹੈ। ਰਾਧਾ ਯਾਦਵ ਤਿੰਨ ਸਥਾਨਾਂ ਦੇ ਸੁਧਾਰ ਨਾਲ ਰੈਂਕਿੰਗ ਵਿਚ15ਵੇਂ ਸਥਾਨ ’ਤੇ ਹੈ।
IND vs ENG: ਗੌਤਮ ਗੰਭੀਰ-ਜਡੇਜਾ ਦੀ ਵਜ੍ਹਾ ਨਾਲ ਲਾਰਡਸ ਟੈਸਟ ਹਾਰੀ 'ਟੀਮ ਇੰਡੀਆ'!
NEXT STORY