ਟੋਰੰਟੋ— ਸਵਿਟਜ਼ਰਲੈਂਡ ਦੇ ਸਟਾਰ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਮੈਚਾਂ ਦੇ ਵਧਦੇ ਬੋਝ ਦੇ ਚਲਦੇ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਰੋਜਰਸ ਕੱਪ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। 36 ਸਾਲਾਂ ਦੇ ਫੈਡਰਰ ਨੇ ਇਸ ਸਾਲ ਅਜੇ ਤੱਕ ਸਿਰਫ 7 ਸਿੰਗਲ ਮੈਚ ਹੀ ਖੇਡੇ ਹਨ। ਉਨ੍ਹਾਂ ਨੇ ਜਨਵਰੀ 'ਚ ਆਸਟਰੇਲੀਅਨ ਓਪਨ ਦੇ ਰੂਪ 'ਚ ਆਪਣਾ 20 ਗ੍ਰੈਂਡ ਸਲੈਮ ਜਿੱਤਿਆ ਸੀ।
ਵਿੰਬਲਡਨ 'ਚ ਉਨ੍ਹਾਂ ਨੂੰ ਕੁਆਰਟਰ ਫਾਈਨਲ 'ਚ ਕੇਵਿਨ ਐਂਡਰਸਨ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਫੈਡਰਰ ਨੇ ਕਿਹਾ, ''ਬਦਕਿਸਮਤੀ ਨਾਲ ਲੰਬੇ ਹੁੰਦੇ ਪ੍ਰੋਗਰਾਮ ਦੇ ਚਲਦੇ ਮੈਂ ਟੋਰੰਟੋ ਤੋਂ ਨਾਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ।'' ਵਰਲਡ ਨੰਬਰ-2 ਫੈਡਰਰ ਨੂੰ ਪਿਛਲੇ ਸਾਲ ਇਸ ਟੂਰਨਾਮੈਂਟ 'ਚ ਫਾਈਨਲ 'ਚ ਜਰਮਨੀ ਦੇ ਐਲੇਕਜ਼ੈਂਡਰ ਜਵੇਰੇਵ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਚਾਰ ਅਗਸਤ ਤੋਂ ਸ਼ੁਰੂ ਹੋ ਰਹੇ ਰੋਜਰਸ ਕੱਪ 'ਚ ਚੋਟੀ ਦੇ 10 ਖਿਡਾਰੀਆਂ 'ਚੋਂ 9 ਖਿਡਾਰੀ ਹਿੱਸਾ ਲੈ ਰਹੇ ਹਨ। ਇਸ 'ਚ ਰਾਫੇਲ ਨਡਾਲ ਅਤੇ ਵਿੰਬਲਡਨ ਚੈਂਪੀਅਨ ਨੋਵਾਕ ਜੋਕੋਵਿਚ ਵੀ ਸ਼ਾਮਲ ਹਨ। ਦੂਜੇ ਪਾਸੇ ਐਂਡੀ ਮਰੇ ਨੂੰ ਇਸ ਟੂਰਨਾਮੈਂਟ 'ਚ ਵਾਈਲਡ ਕਾਰਡ ਐਂਟਰੀ ਮਿਲੀ ਹੈ।
ਰਾਸ਼ਟਰਮੰਡਲ ਖੇਡਾਂ ਤੋਂ ਜ਼ਿਆਦਾ ਸਖਤ ਹੋਣਗੀਆਂ ਏਸ਼ੀਆਈ ਖੇਡਾਂ : ਪੋਪਟ
NEXT STORY