ਦੁਬਈ— ਰੋਜਰ ਫੇਡਰਰ ਨੇ ਸ਼ਨੀਵਾਰ ਨੂੰ ਇੱਥੇ ਯੂਨਾਨ ਦੇ ਸਟੀਫੇਨੋਸ ਸਿਟਸਿਪਾਸ ਨੂੰ ਹਰਾ ਕੇ ਦੁਬਈ ਟੈਨਿਸ ਚੈਂਪੀਅਨਸ਼ਿਪ ਆਪਣੇ ਨਾਂ ਕਰਨ ਦੇ ਨਾਲ ਹੀ ਕਰੀਅਰ ਦਾ 100ਵਾਂ ਸਿੰਗਲ ਖਿਤਾਬ ਜਿੱਤਿਆ। ਫੇਡਰਰ ਨੇ ਫਾਈਨਲ 'ਚ 6-4,6-4, ਜਿੱਤ ਦਰਜ ਕੀਤੀ। ਉਹ ਜਿੰਮੀ ਕੋਨਰਸ ਤੋਂ ਬਾਅਦ 100 ਸਿੰਗਲ ਖਿਤਾਬ ਜਿੱਤਣ ਵਾਲੇ ਦੂਸਰੇ ਪੁਰਸ਼ ਖਿਡਾਰੀ ਬਣ ਗਏ ਹਨ। ਕੋਨਰਸ ਨੇ 109 ਖਿਤਾਬ ਜਿੱਤੇ ਸਨ। ਮਾਰਟਿਨਾ ਨਵਰਾਤਿਲੋਵਾ ਦੇ ਨਾਂ 'ਤੇ ਸਭ ਤੋਂ ਜ਼ਿਆਦਾ ਖਿਤਾਬ ਜਿੱਤਣ ਦਾ ਰਿਕਾਰਡ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਮਹਿਲਾ ਸਿੰਗਲ 'ਚ 167 ਖਿਤਾਬ ਜਿੱਤੇ ਸਨ।

ਸਵਿਸ ਖਿਡਾਰੀ ਨੇ ਇਸ ਦੇ ਨਾਲ ਹੀ ਸਿਸਿਪਾਸ ਵਿਰੁੱਧ ਆਸਟਰੇਲੀਅਨ ਓਪਨ ਦੇ ਚੌਥੇ ਰਾਊਂਡ 'ਚ ਮਿਲੀ ਹਾਰ ਦਾ ਵੀ ਬਦਲਾ ਲੈ ਲਿਆ। ਜਨਵਰੀ 'ਚ ਫੇਡਰਰ ਨੂੰ ਇਸ ਯੁਵਾ ਗ੍ਰੀਕ ਖਿਡਾਰੀ ਨੇ ਹਰਾ ਦਿੱਤਾ ਸੀ। ਇਸ ਨਾਲ ਹੀ ਫੇਡਰਰ ਸੋਮਵਾਰ ਨੂੰ ਜਾਰੀ ਹੋਣ ਵਾਲੀ ਰੈਂਕਿੰਗ 'ਚ ਚੌਥੇ ਸਥਾਨ 'ਤੇ ਪਹੁੰਚ ਜਾਣਗੇ। ਫੇਡਰਰ ਨੇ ਜਿੱਤ ਤੋਂ ਬਾਅਦ ਕਿਹਾ ਕਿ 'ਮੈਂ ਬਹੁਤ ਖੁਸ਼ ਹਾਂ। ਦੁਬਈ 'ਚ ਇਹ ਮੇਰਾ 8ਵਾਂ ਖਿਤਾਬ ਹੈ ਤੇ ਮੇਰੇ ਲਈ ਇਹ ਬਹੁਤ ਸੁਖਦ ਗੱਲ ਹੈ।'

ਮਹਿਲਾ ਕ੍ਰਿਕਟ : ਭਾਰਤ ਤੇ ਇੰਗਲੈਂਡ ਨੇ ਕੀਤਾ ਅਭਿਆਸ
NEXT STORY