ਨਵੀਂ ਦਿੱਲੀ : ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਪੈਰਿਸ ਓਲੰਪਿਕ 2024 'ਚ ਬੋਪੰਨਾ ਨੂੰ ਐੱਨ. ਸ਼੍ਰੀਰਾਮ ਬਾਲਾਜੀ ਨਾਲ ਪਹਿਲੇ ਦੌਰ 'ਚ ਹਾਰ ਕੇ ਬਾਹਰ ਹੋਣਾ ਪਿਆ। ਇਸ ਹਾਰ ਤੋਂ ਬਾਅਦ ਰੋਹਨ ਬੋਪੰਨਾ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।
ਐਤਵਾਰ ਨੂੰ ਖੇਡੇ ਗਏ ਇਸ ਮੈਚ 'ਚ ਇਸ ਭਾਰਤੀ ਜੋੜੀ ਨੂੰ ਗੇਲ ਮੋਨਫਿਲਸ ਅਤੇ ਐਡਵਰਡ ਰੋਜਰ ਵੈਸੇਲਿਨ ਦੀ ਫਰਾਂਸੀਸੀ ਜੋੜੀ ਤੋਂ ਸਿੱਧੇ ਸੈੱਟਾਂ 'ਚ 5-7, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਟੈਨਿਸ 'ਚ ਭਾਰਤ ਦੀ ਪੈਰਿਸ ਓਲੰਪਿਕ ਮੁਹਿੰਮ ਇੱਥੇ ਖਤਮ ਹੋ ਗਈ ਹੈ।
1996 ਦੀਆਂ ਅਟਲਾਂਟਾ ਓਲੰਪਿਕ ਖੇਡਾਂ 'ਚ ਲਿਏਂਡਰ ਪੇਸ ਦੇ ਇਤਿਹਾਸਕ ਸਿੰਗਲਜ਼ ਕਾਂਸੀ ਦੇ ਤਗਮੇ ਤੋਂ ਬਾਅਦ ਭਾਰਤੀ ਟੈਨਿਸ ਨੇ ਓਲੰਪਿਕ ਵਿੱਚ ਕੋਈ ਤਮਗਾ ਨਹੀਂ ਜਿੱਤਿਆ ਹੈ। ਬੋਪੰਨਾ 2016 ਵਿੱਚ ਇਸ ਤਗ਼ਮੇ ਦੇ ਬਹੁਤ ਨੇੜੇ ਪਹੁੰਚ ਗਿਆ ਸੀ, ਪਰ ਉਹ ਮਿਸ਼ਰਤ ਮੁਕਾਬਲੇ ਵਿੱਚ ਸਾਨੀਆ ਮਿਰਜ਼ਾ ਨਾਲ ਚੌਥੇ ਸਥਾਨ ’ਤੇ ਰਿਹਾ।
44 ਸਾਲਾ ਬੋਪੰਨਾ ਪਹਿਲਾਂ ਹੀ ਡੇਵਿਸ ਕੱਪ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਹਨ। ਉਸ ਨੇ ਕਿਹਾ ਕਿ ਇਹ ਪਹਿਲਾਂ ਹੀ ਇੱਕ ਵੱਡਾ ਬੋਨਸ ਹੈ ਜਿੱਥੇ ਮੈਂ ਹਾਂ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਦੋ ਦਹਾਕਿਆਂ ਤੱਕ ਭਾਰਤ ਦੀ ਨੁਮਾਇੰਦਗੀ ਕਰਾਂਗਾ। ਮੈਂ 2002 ਵਿੱਚ ਡੈਬਿਊ ਕੀਤਾ ਸੀ ਅਤੇ 22 ਸਾਲ ਬਾਅਦ ਵੀ ਮੈਨੂੰ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲ ਰਿਹਾ ਹੈ। ਮੈਨੂੰ ਇਸ 'ਤੇ ਬਹੁਤ ਮਾਣ ਹੈ।
ਓਲੰਪਿਕ ਸੁਪਨਾ ਪੂਰਾ ਕਰਨ ਲਈ 6000 ਕਿਲੋਮੀਟਰ ਦਾ ਔਖਾ ਸਫਰ ਤੈਅ ਕਰਕੇ ਪੁੱਜਾ ਅਫਗਾਨਿਸਤਾਨ ਦਾ ਜੂਡੋ ਖਿਡਾਰੀ
NEXT STORY