ਕੇਪਟਾਊਨ– ਰਿਆਨ ਰਿਕਲਟਨ ਦੇ ਸੈਂਕੜੇ ਦੇ ਬਾਵਜੂਦ ਐੱਮ. ਆਈ. ਕੇਪਟਾਊਨ ਨੂੰ ਐੱਮ. ਏ. 20 ਕ੍ਰਿਕਟ ਟੂਰਨਾਮੈਂਟ ਦੇ ਚੌਥੇ ਸੈਸ਼ਨ ਦੇ ਪਹਿਲੇ ਮੈਚ ਵਿਚ ਡਰਬਨ ਸੁਪਰ ਜਾਇੰਟਸ ਹੱਥੋਂ 15 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਵਿਚ ਕੁੱਲ ਮਿਲਾ ਕੇ 449 ਦੌੜਾਂ ਬਣੀਆਂ, ਜਿਨ੍ਹਾਂ ਵਿਚ 25 ਛੱਕੇ ਤੇ 40 ਚੌਕੇ ਸ਼ਾਮਲ ਹਨ।
ਰਿਕਲਟਨ ਨੇ 65 ਗੇਂਦਾਂ ਵਿਚ 5 ਚੌਕਿਆਂ ਤੇ 11 ਛੱਕਿਆਂ ਦੀ ਮਦਦ ਨਾਲ 113 ਦੌੜਾਂ ਬਣਾਈਆਂ ਪਰ ਇਸ ਦੇ ਬਾਵਜੂਦ ਉਸਦੀ ਟੀਮ 233 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 7 ਵਿਕਟਾਂ ’ਤੇ 217 ਦੌੜਾਂ ਹੀ ਬਣਾ ਸਕੀ। ਐੱਮ. ਆਈ. ਕੇਪਟਾਊਨ ਵੱਲੋਂ ਰਿਕਲਟਨ ਤੋਂ ਇਲਾਵਾ ਜੈਸਨ ਸਮਿਥ ਨੇ 41 ਦੌੜਾਂ ਦਾ ਯੋਗਦਾਨ ਦਿੱਤਾ। ਸੁਪਰ ਜਾਇੰਟਸ ਨੇ ਇਸ ਤੋਂ ਪਹਿਲਾਂ 5 ਵਿਕਟਾਂ ’ਤੇ 232 ਦੌੜਾਂ ਦਾ ਰਿਕਰਾਡ ਸਕੋਰ ਬਣਾਇਆ ਸੀ। ਉਸ ਵੱਲੋਂ ਨਿਊਜ਼ੀਲੈਂਡ ਦੀ ਸਲਾਮੀ ਜੋੜੀ ਡੇਵੋਨ ਕਾਨਵੇ (33 ਗੇਂਦਾਂ ਵਿਚ 64 ਦੌੜਾਂ, 7 ਚੌਕੇ, 2 ਛੱਕੇ) ਤੇ ਕੇਨ ਵਿਲੀਅਮਸਨ (25 ਗੇਂਦਾਂ ’ਤੇ 40 ਦੌੜਾਂ) ਨੇ ਪਾਵਰਪਲੇਅ ਵਿਚ ਦਬਦਬਾ ਬਣਾਉਂਦੇ ਹੋਏ ਸਿਰਫ 8.3 ਓਵਰਾਂ ਵਿਚ 96 ਦੌੜਾਂ ਜੋੜੀਆਂ।
ਇਸ ਤੋਂ ਬਾਅਦ ਜੋਸ ਬਟਲਰ (12 ਗੇਂਦਾਂ ਵਿਚ 20 ਦੌੜਾਂ) ਤੇ ਹੈਨਰਿਕ ਕਲਾਸੇਨ (14 ਗੇਂਦਾਂ ਵਿਚ 22 ਦੌੜਾਂ) ਨੇ ਲੈਅ ਨੂੰ ਬਰਕਰਾਰ ਰੱਖਿਆ। ਉਸ ਤੋਂ ਇਲਾਵਾ ਐਡਨ ਮਾਰਕ੍ਰਾਮ ਨੇ 17 ਗੇਂਦਾਂ ਵਿਚ 35 ਤੇ ਇਵਾਨ ਜੋਨਸ ਨੇ 14 ਗੇਂਦਾਂ ਵਿਚ ਅਜੇਤੂ 14 ਗੇਂਦਾਂ ਵਿਚ ਅਜੇਤੂ 33 ਦੌੜਾਂ ਬਣਾਈਆਂ।
ਆਥੀਆ ਸ਼ੈੱਟੀ ਨੇ ਦਿਖਾਈ ਧੀ ਦੀ ਝਲਕ, ਪਿਤਾ KL ਰਾਹੁਲ ਨਾਲ ਖੇਡਦੀ ਨਜ਼ਰ ਆਈ 'ਇਵਾਰਾ'
NEXT STORY