ਮੁੰਬਈ- ਭਾਰਤੀ ਖਿਡਾਰੀ ਰੋਹਿਤ ਸ਼ਰਮਾ, ਯਸ਼ਸਵੀ ਜਾਇਸਵਾਲ ਅਤੇ ਸੂਰਯਾਕੁਮਾਰ ਯਾਦਵ ਵਿਜੇ ਹਜ਼ਾਰੇ ਟਰਾਫੀ ਦੇ ਘੱਟੋ-ਘੱਟ ਪਹਿਲੇ 2 ਮੈਚਾਂ ’ਚ ਨਹੀਂ ਖੇਡਣਗੇ ਕਿਉਂਕਿ ਚੋਣਕਰਤਾ ਮੁੰਬਈ ਦੀ ਟੀਮ ’ਚ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੁੰਦੇ ਹਨ। ਅਜਿੰਕਯਾ ਰਹਾਣੇ ਅਤੇ ਸ਼ਿਵਮ ਦੁਬੇ ਵੀ ਸ਼ੁਰੂਆਤੀ ਮੁਕਾਬਲਿਆਂ ’ਚ ਨਹੀਂ ਖੇਡਣਗੇ।
ਮੁੰਬਈ ਦੇ ਮੁੱਖ ਚੋਣਕਰਤਾ ਸੰਜੇ ਪਾਟਿਲ ਨੇ ਦੱਸਿਆ ਕਿ ਰੋਹਿਤ, ਜਾਇਸਵਾਲ, ਦੁਬੇ ਅਤੇ ਇਥੋਂ ਤੱਕ ਕਿ ਰਹਾਣੇ ਵੀ ਘੱਟੋ-ਘੱਟ ਪਹਿਲੇ 2 ਮੁਕਾਬਲਿਆਂ ਲਈ ਮੁੰਬਈ ਟੀਮ ਦਾ ਹਿੱਸਾ ਨਹੀਂ ਹੋਣਗੇ, ਕਿਉਂਕਿ ਚੋਣ ਕਮੇਟੀ ਨੌਜਵਾਨਾਂ ਦੀ ਟੀਮ ਨਾਲ ਅੱਗੇ ਵਧ ਰਹੀ ਹੈ। ਯਸ਼ਸਵੀ ਪੇਟ ਦੀ ਸਮੱਸਿਆ ਦਾ ਇਲਾਜ ਕਰਵਾ ਰਿਹਾ ਹੈ ਅਤੇ ਉਹ ਜਲਦੀ ਹੀ ਠੀਕ ਹੋ ਜਾਵੇਗਾ। ਅਸੀਂ ਸੋਚਿਆ ਕਿ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਪਰ ਜਦੋਂ ਵੀ ਉਹ ਉਪਲੱਬਧ ਹੋਣਗੇ, ਉਨ੍ਹਾਂ ਨੂੰ ਟੀਮ ’ਚ ਸ਼ਾਮਿਲ ਕੀਤਾ ਜਾਵੇਗਾ।
ਟੀ20 ਵਿਸ਼ਵ ਕੱਪ ਲਈ ਅੱਜ ਹੋਵੇਗਾ ਭਾਰਤੀ ਟੀਮ ਦਾ ਐਲਾਨ
NEXT STORY