ਲੰਡਨ- ਭਾਰਤ ਦੇ ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ ਤੇ ਚੇਤੇਸ਼ਵਰ ਪੁਜਾਰਾ ਕ੍ਰਮਵਾਰ ਗੋਡੇ ਅਤੇ ਪੱਟ ਦੇ ਕਾਰਨ ਚੌਥੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਇੰਗਲੈਂਡ ਦੀ ਦੂਜੀ ਪਾਰੀ ਵਿਚ ਫੀਲਡਿੰਗ ਦੇ ਲਈ ਨਹੀਂ ਉਤਰੇ। ਰੋਹਿਤ (127) ਅਤੇ ਪੁਜਾਰਾ (61) ਨੇ ਦੂਜੇ ਵਿਕਟ ਦੇ ਲਈ 153 ਦੌੜਾਂ ਦੀ ਸਾਂਝੇਦਾਰੀ ਨਿਭਾਈ, ਜਿਸ ਨਾਲ ਭਾਰਤ ਦੂਜੀ ਪਾਰੀ ਵਿਚ 466 ਦੌੜਾਂ ਬਣਾਉਣ ਵਿਚ ਸਫਲ ਰਿਹਾ। ਇਸ ਪਾਰੀ ਦੇ ਦੌਰਾਨ ਪੁਜਾਰਾ ਦੇ ਪੱਟ 'ਤੇ ਸੱਟ ਲੱਗ ਗਈ ਸੀ ਅਤੇ ਆਪਣੀ ਪਾਰੀ ਦੇ ਦੌਰਾਨ ਉਨ੍ਹਾਂ ਨੂੰ ਪੱਟੀ ਬੰਨ੍ਹ ਕੇ ਖੇਡਣਾ ਪਿਆ ਸੀ। ਪਾਰੀ ਦੇ ਦੌਰਾਨ ਰੋਹਿਤ ਦੇ ਗੋਡੇ ਵਿਚ ਵੀ ਸੱਟ ਲੱਗ ਗਈ ਸੀ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 2021 ਲਈ ਸੋਮਵਾਰ ਨੂੰ ਹੋਵੇਗਾ ਪਾਕਿ ਟੀਮ ਦਾ ਐਲਾਨ
ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਹ 5ਵੇਂ ਦਿਨ ਮੈਦਾਨ 'ਤੇ ਉਤਨਗੇ ਜਾਂ ਨਹੀਂ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਕਿਹਾ ਕਿ ਰੋਹਿਤ ਸ਼ਰਮਾ ਅਤੇ ਚੇਤੇਸ਼ਵਰ ਪੁਜਾਰਾ ਫੀਲਡਿੰਗ ਦੇ ਲਈ ਨਹੀਂ ਉਤਰਨਗੇ। ਰੋਹਿਤ ਦੇ ਖੱਬੇ ਗੋਡੇ ਅਤੇ ਪੁਜਾਰਾ ਦੇ ਖੱਬੇ ਪੱਟ 'ਚ ਦਰਦ ਹੈ। ਬੀ. ਸੀ. ਸੀ. ਆਈ. ਮੈਡੀਕਲ ਟੀਮ ਉਨ੍ਹਾਂ ਦਾ ਧਿਆਨ ਰੱਖ ਰਹੀ ਹੈ। ਇੰਗਲੈਂਡ ਦੂਜੀ ਪਾਰੀ ਵਿਚ 368 ਦੌੜਾਂ ਦਾ ਪਿੱਛਾ ਕਰ ਰਹੀ ਹੈ।
ਇਹ ਖ਼ਬਰ ਪੜ੍ਹੋ- ਫਰਾਂਸ ਨੇ ਖੇਡਿਆ ਡਰਾਅ, ਪੁਰਤਗਾਲ ਤੇ ਡੈਨਮਾਰਕ ਜਿੱਤੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੈਰਾਲੰਪਿਕ ਖਿਡਾਰੀਆਂ ਦੀ ਮੇਜ਼ਬਾਨੀ ਕਰਨਗੇ ਪ੍ਰਧਾਨ ਮੰਤਰੀ ਮੋਦੀ : ਖੇਡ ਮੰਤਰੀ
NEXT STORY