ਵਾਸ਼ਿੰਗਟਨ- ਮੌਜੂਦਾ ਚੈਂਪੀਅਨ ਫਰਾਂਸ ਨੂੰ ਜ਼ਖਮੀ ਐਮਬਾਪੇ ਦੀ ਘਾਟ ਮਹਿਸੂਸ ਹੋਈ, ਜਿਸ ਨੇ ਵਿਸ਼ਵ ਕੱਪ ਫੁੱਟਬਾਲ ਦੇ ਯੂਰਪੀਅਨ ਕੁਆਲੀਫਾਇੰਗ ਮੁਕਾਬਲੇ ਵਿਚ ਯੂਕ੍ਰੇਨ ਨਾਲ 1-1 ਨਾਲ ਡਰਾਅ ਖੇਡਿਆ ਫਿਰ ਵੀ ਗਰੁੱਪ ਡੀ ਚੋਟੀ 'ਤੇ ਬਣਿਆ ਹੋਇਆ ਹੈ। ਮਾਈਕੋਲਾ ਸ਼ਾਪਾਰੇਂਕੋ ਨੇ ਸ਼ਨੀਵਾਰ ਨੂੰ ਯੂਕ੍ਰੇਨ ਦੇ ਲਈ ਆਪਣਾ ਪਹਿਲਾ ਅੰਤਰਰਾਸ਼ਟਰੀ ਗੋਲ ਕੀਤਾ, ਜਿਸ ਤੋਂ ਬਾਅਦ ਫਰਾਂਸ ਦੇ ਲਈ ਐਂਥੋਨੀ ਮਾਰਸ਼ਿਲ ਨੇ ਬਰਾਬਰੀ ਗੋਲ ਕੀਤਾ ਜੋ ਉਸਦਾ ਦੂਜਾ ਅੰਤਰਰਾਸ਼ਟਰੀ ਗੋਲ ਹੈ। ਬੁੱਧਵਾਰ ਨੂੰ ਬੋਸਨੀਆ ਅਤੇ ਹਰਜੇਗੋਵੀਆ ਦੇ ਨਾਲ 1-1 ਨਾਲ ਡਰਾਅ ਤੋਂ ਬਾਅਦ ਐਮਬਾਪੇ ਜ਼ਖਮੀ ਹੋਣ ਦੇ ਕਾਰਨ ਚੱਲ ਗਏ ਸਨ। ਯੂਕ੍ਰੇਨ ਨੇ ਮਾਰਚ ਵਿਚ ਵੀ ਫਰਾਂਸ ਨਾਲ ਡਰਾਅ ਖੇਡਿਆ ਸੀ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 2021 ਲਈ ਸੋਮਵਾਰ ਨੂੰ ਹੋਵੇਗਾ ਪਾਕਿ ਟੀਮ ਦਾ ਐਲਾਨ
ਫਰਾਂਸ ਦੇ ਪੰਜ ਮੈਚਾਂ ਵਿਚ 9 ਅੰਕ ਹਨ, ਜਿਸ ਤੋਂ ਬਾਅਦ ਫਿਨਲੈਂਡ ਪੰਜ ਅੰਕਂ ਦੇ ਨਾਲ ਦੂਜੇ ਸਥਾਨ 'ਤੇ ਹੈ। ਫਿਨਲੈਂਡ ਨੇ ਰਜ਼ਾਖਸਤਾਨ 'ਤੇ ਜੋਏਲ ਦੇ ਗੋਲ ਨਾਲ 1-0 ਨਾਲ ਜਿੱਤ ਹਾਸਲ ਕੀਤੀ। ਯੂਕ੍ਰੇਨ ਦੇ ਵੀ ਪੰਜ ਮੈਚਾਂ ਵਿਚ ਪੰਜ ਅੰਕ ਹਨ, ਜਦਕਿ ਕਜ਼ਾਖਸਤਾਨ ਦੇ ਦੋ ਅੰਕ ਹਨ। ਗਰੁੱਫ ਦਾ ਜੇਤੂ ਹੀ ਸਿੱਧੇ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰੇਗਾ। ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਪਲੇਅ ਆਫ ਖੇਡੇਗੀ। ਪੁਰਤਗਾਲ ਨੇ ਕ੍ਰਿਸਟੀਆਨੋ ਰੋਨਾਲਡੋ ਦੀ ਗੈਰਹਾਜ਼ਰੀ ਦੇ ਬਾਵਜੂਦ 2022 ਵਿਸ਼ਵ ਕੱਪ ਦੇ ਮੇਜ਼ਬਾਨ ਕਤਰ ਨੂੰ 3-1 ਨਾਲ ਹਰਾਇਆ। ਗਰੁੱਪ ਐੱਫ ਵਿਚ ਯੂਰਪੀਅਨ ਚੈਂਪੀਅਨਸ਼ਿਪ ਦੇ ਕੁਆਲੀਫਾਈਨਲ ਵਿਚ ਪਹੁੰਚਣ ਵਾਲੇ ਡੈਨਮਾਰਕ ਨੇ ਫਾਰੋ ਆਈਲੈਂਡ 'ਤੇ 1-0 ਨਾਲ ਜਿੱਤ ਦਰਜ ਕੀਤੀ। ਇਜ਼ਰਾਈਲ ਨੇ ਆਸਟਰੀਆ ਨੂੰ 5-2 ਨਾਲ ਜਦਕਿ ਸਕਾਟਲੈਂਡ ਨੇ ਮੋਲਦੋਵਾ ਨੂੰ 1-0 ਨਾਲ ਹਰਾਇਆ। ਡੈਨਮਾਰਕ ਦੇ 15 ਅੰਕ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ20 ਵਿਸ਼ਵ ਕੱਪ 2021 ਲਈ ਸੋਮਵਾਰ ਨੂੰ ਹੋਵੇਗਾ ਪਾਕਿ ਟੀਮ ਦਾ ਐਲਾਨ
NEXT STORY