ਨਵੀਂ ਦਿੱਲੀ– ਇੰਗਲੈਂਡ ਦੌਰੇ ਤੋਂ ਠੀਕ ਪਹਿਲਾਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੇ ਖਾਮੋਸ਼ੀ ਨਾਲ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ’ਤੇ ਭਾਰਤ ਦੇ ਸਾਬਕਾ ਕਪਤਾਨ ਤੇ ਮਹਾਨ ਸਪਿੰਨਰ ਅਨਿਲ ਕੁੰਬਲੇ ਨੂੰ ਹੈਰਾਨੀ ਹੋਈ ਹੈ, ਜਿਸ ਦਾ ਮੰਨਣਾ ਹੈ ਕਿ ਇਨ੍ਹਾਂ ਦੋਵਾਂ ਸੀਨੀਅਰ ਬੱਲੇਬਾਜ਼ਾਂ ਨੂੰ ਮੈਦਾਨ ’ਤੇ ਵਿਦਾਈ ਮਿਲਣੀ ਚਾਹੀਦੀ ਸੀ।
ਉਸ ਨੇ ਕਿਹਾ,‘‘ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ। ਦੋ ਮਹਾਨ ਖਿਡਾਰੀ ਕੁਝ ਦਿਨਾਂ ਦੇ ਫਰਕ ’ਤੇ ਹੀ ਵਿਦਾਈ ਲੈ ਗਏ। ਮੈਨੂੰ ਅਜਿਹਾ ਲੱਗਾ ਨਹੀਂ ਸੀ। ਮੈਂ ਹੈਰਾਨ ਰਹਿ ਗਿਆ ਹਾਂ। ਮੈਨੂੰ ਲੱਗਾ ਸੀ ਕਿ ਅਜੇ ਉਹ ਕੁਝ ਸਾਲ ਹੋਰ ਟੈਸਟ ਖੇਡ ਸਕਦੇ ਹਨ।’’
ਉਸ ਨੇ ਕਿਹਾ, ‘‘ਹੁਣ ਉਹ ਸਿਰਫ ਵਨ ਡੇ ਰੂਪ ਹੀ ਖੇਡਣਗੇ। ਕੋਈ ਖਿਡਾਰੀ ਨਿਰਾਸ਼ਾ ਨਾਲ ਨਹੀਂ ਜਾਂਦਾ ਤੇ ਮੈਨੂੰ ਭਰੋਸਾ ਹੈ ਕਿ ਉਨ੍ਹਾਂ ਨੇ ਇਸ ’ਤੇ ਕਾਫੀ ਵਿਚਾਰ ਕੀਤਾ ਹੋਵੇਗਾ। ਆਖਿਰ ਵਿਚ ਇਹ ਉਨ੍ਹਾਂ ਦਾ ਫੈਸਲਾ ਹੈ।’’
ਤੁਸੀਂ ਮੈਕਸਵੈੱਲ ਨਾਲ ਵਿਆਹ ਨਹੀਂ ਕੀਤਾ ਇਸੇ ਲਈ..., ਯੂਜ਼ਰ ਦੇ ਭੈੜੇ ਕੁਮੈਂਟ ਦਾ ਪ੍ਰਿਟੀ ਜ਼ਿੰਟਾ ਨੇ ਦਿੱਤਾ ਕਰਾਰਾ ਜਵਾਬ
NEXT STORY