ਨਾਗਪੁਰ (ਵਾਰਤਾ)- ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਆਸਟ੍ਰੇਲੀਆ ਖ਼ਿਲਾਫ਼ ਬਾਰਡਰ ਗਾਵਸਕਰ ਟਰਾਫੀ ਦੇ ਪਹਿਲੇ ਟੈਸਟ 'ਚ ਸ਼ੁੱਕਰਵਾਰ ਨੂੰ ਸੈਂਕੜਾ ਲਗਾ ਕੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਸੈਂਕੜਾ ਲਾਉਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ। ਰੋਹਿਤ ਨੇ ਇੱਥੋਂ ਦੇ ਵੀ.ਸੀ.ਏ. ਸਟੇਡੀਅਮ ਵਿੱਚ ਖੇਡੇ ਜਾ ਰਹੇ ਮੈਚ ਵਿੱਚ ਆਪਣੀ ਪਾਰੀ ਦੀ 171ਵੀਂ ਗੇਂਦ ’ਤੇ ਚੌਕਾ ਲਗਾ ਕੇ ਇਹ ਰਿਕਾਰਡ ਬਣਾਇਆ।
ਉਨ੍ਹਾਂ ਨੇ ਆਊਟ ਹੋਣ ਤੋਂ ਪਹਿਲਾਂ 212 ਗੇਂਦਾਂ 'ਤੇ 15 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 120 ਦੌੜਾਂ ਬਣਾਈਆਂ। ਰੋਹਿਤ ਤਿਲਕਰਤਨੇ ਦਿਲਸ਼ਾਨ (ਸ਼੍ਰੀਲੰਕਾ), ਫਾਫ ਡੂ ਪਲੇਸਿਸ (ਦੱਖਣੀ ਅਫਰੀਕਾ) ਅਤੇ ਬਾਬਰ ਆਜ਼ਮ (ਪਾਕਿਸਤਾਨ) ਤੋਂ ਬਾਅਦ ਤਿੰਨੋਂ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲੇ ਚੌਥੇ ਕਪਤਾਨ ਹਨ। ਇਹ ਆਸਟ੍ਰੇਲੀਆ ਖ਼ਿਲਾਫ਼ ਰੋਹਿਤ ਦਾ ਪਹਿਲਾ ਅਤੇ ਬਤੌਰ ਸਲਾਮੀ ਬੱਲੇਬਾਜ਼ 6ਵਾਂ ਸੈਂਕੜਾ ਵੀ ਹੈ। ਉਹ ਹੁਣ ਤੱਕ ਟੈਸਟ ਕ੍ਰਿਕਟ ਵਿੱਚ 9 ਸੈਂਕੜਿਆਂ ਦੀ ਮਦਦ ਨਾਲ 3257 ਦੌੜਾਂ ਬਣਾ ਚੁੱਕੇ ਹਨ।
ਖਿਡਾਰੀਆਂ ਲਈ ਅਹਿਮ ਖ਼ਬਰ, ਮੁੱਖ ਮੰਤਰੀ ਨਿਤੀਸ਼ ਨੇ ਕੀਤਾ ਵੱਡਾ ਐਲਾਨ
NEXT STORY