ਸਪੋਰਟਸ ਡੈਸਕ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਵਿਚ ਬਤੌਰ ਸਲਾਮੀ ਬੱਲੇਬਾਜ਼ ਪਹਿਲੀ ਵਾਰ ਖੇਡਣ ਆਏ ਰੋਹਿਤ ਸ਼ਰਮਾ ਨੇ ਇਸ ਮੈਚ ਵਿਚ ਪਹਿਲੀਆਂ 2 ਪਾਰੀਆਂ ਵਿਚ 2 ਸੈਂਕੜੇ ਲਗਾ ਦਿੱਤੇ। ਇਸ ਦੇ ਨਾਲ ਹੀ ਉਸ ਦੇ ਨਾਂ ਕਈ ਰਿਕਾਰਡ ਦਰਜ ਹੋ ਗਏ। ਜਿੱਥੇ ਰੋਹਿਤ ਬਤੌਰ ਓਪਨਰ ਡੈਬਿਊ ਮੈਚ ਟੈਸਟ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬਣੇ ਉੱਥੇ ਰੋਹਿਤ ਨੇ ਨਵਜੋਤ ਸਿੰਘ ਸਿੱਧੂ ਦਾ ਇਕ ਟੈਸਟ ਵਿਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਵੀ ਤੋੜਿਆ। ਭਾਰਤ-ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਵਿਸ਼ਾਖਾਪਟਨਮ ਦੇ ਰਾਜਸ਼ੇਖਰ ਰੈੱਡੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ ਜਿੱਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ ਕਰਨ ਦਾ ਫੈਸਲਾ ਕੀਤਾ ਸੀ।
ਦਰਅਸਲ, ਰੋਹਿਤ ਨੇ ਦੋਵੇਂ ਪਾਰੀਆਂ ਵਿਚ ਸੈਂਕੜਾ ਲਗਾ ਕੇ ਆਪਣੀ ਲੈਅ ਸਾਬਤ ਕੀਤੀ ਹੈ। ਉੱਥੇ ਹੀ ਰੋਹਿਤ ਨੇ ਨਵਜੋਤ ਸਿੰਘ ਸਿੱਧੂ ਦੇ ਇਕ ਮੈਚ ਵਿਚ ਵੱਧ ਛੱਕੇ ਲਗਾਉਣ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸਿੱਧੂ ਨੇ ਲਖਨਊ ਵਿਚ ਸ਼੍ਰੀਲੰਕਾ ਖਿਲਾਫ ਇਕ ਟੈਸਟ ਵਿਚ 8 ਛੱਕੇ ਲਗਾਏ ਸੀ, ਜਦਕਿ ਸਾਲ 2009 ਵਿਚ ਵਰਿੰਦਰ ਸਹਿਵਾਗ ਨੇ ਸ਼੍ਰੀਲੰਕਾ ਖਿਲਾਫ 7 ਛੱਕੇ ਲਗਾਏ ਸੀ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਿਸ਼ਾਖਾਪਟਨਮ ਵਿਚ ਜਾਰੀ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ ਰੋਹਿਤ ਨੇ 6 ਛੱਕੇ ਲਗਾਏ ਜਦਕਿ ਦੂਜੀ ਪਾਰੀ ਵਿਚ ਨੇ 7 ਛੱਕੇ ਲਗਾਏ। ਇਸ ਦੇ ਨਾਲ ਹੀ ਉਹ ਇਕ ਟੈਸਟ ਵਿਚ 13 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ।
ਸੁਮਿਤ ਨਾਗਲ ATP ਚੈਲੇਂਜਰ ਕੈਂਪਿਨਸ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ
NEXT STORY