ਨਵੀਂ ਦਿੱਲੀ— ਭਾਰਤ ਦੇ ਚੋਟੀਕ੍ਰਮ ਦੇ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਨਿਊਜ਼ੀਲੈਂਡ-ਏ ਵਿਰੁੱਧ ਪਹਿਲੇ ਚਾਰ ਦਿਨਾ ਮੈਚ ਤੋਂ ਆਰਾਮ ਦਿੱਤਾ ਗਿਆ ਹੈ। ਰੋਹਿਤ ਨੂੰ ਇਸ ਮੈਚ ਲਈ ਭਾਰਤ-ਏ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ ਪਰ ਹਾਲ ਹੀ ਉਸਦੇ ਰੁਝੇਵਿਆਂ ਨੂੰ ਦੇਖਦੇ ਹੋਏ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਨੇ ਮੈਨੇਜਮੈਂਟ ਤੇ ਸੀਨੀਅਰ ਚੋਣ ਮਕੇਟੀ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਉਸ ਨੂੰ ਇਸ ਮੈਚ ਤੋਂ ਆਰਾਮ ਦੇਣ ਦਾ ਫੈਸਲਾ ਕੀਤਾ। ਹਾਲ ਹੀ ਵਿਚ ਵੈਸਟਇੰਡੀਜ਼ ਵਿਰੁੱਧ ਟੀ-20 ਸੀਰੀਜ਼ ਵਿਚ ਕਪਤਾਨੀ ਸੰਭਾਲਣ ਵਾਲਾ ਰੋਹਿਤ ਹੁਣ ਭਾਰਤ ਦੀ ਟੀ-20 ਟੀਮ ਨਾਲ 16 ਨਵੰਬਰ ਨੂੰ ਆਸਟਰੇਲੀਆ ਰਵਾਨਾ ਹੋਵੇਗਾ।
ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼, ਹੋਇਆ ਮੁਅੱਤਲ
NEXT STORY