ਨਵੀਂ ਦਿੱਲੀ— ਵਿਸ਼ਵ ਕ੍ਰਿਕਟ ਦੇ ਵਨ ਡੇ ਇਤਿਹਾਸ 'ਚ 3 ਦੋਹਰੇ ਸੈਂਕੜੇ ਲਗਾਉਣ ਵਾਲੇ ਇਕਲੌਤੇ ਬੱਲੇਬਾਜ਼ ਅਤੇ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵੱਲੋਂ ਬਣਾਇਆ ਗਿਆ 264 ਦੌੜਾਂ ਦਾ ਵਨ ਡੇ 'ਚ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਆਖਰਕਾਰ ਟੁੱਟ ਹੀ ਗਿਆ ਅਤੇ ਇਸ ਰਿਕਾਰਡ ਦੇ ਟੁੱਟਦੇ ਹੀ ਉਨ੍ਹਾਂ ਦੀ ਫ੍ਰੈਂਚਾਈਜ਼ੀ ਮੁੰਬਈ ਇੰਡੀਅਨਜ਼ ਨੇ ਸੋਸ਼ਲ ਮੀਡੀਆ 'ਤੇ ਮਜ਼ਾਕ-ਮਜ਼ਾਕ 'ਚ ਚੁਟਕੀ ਲੈਣਾ ਸ਼ੁਰੂ ਕਰ ਦਿੱਤਾ।

ਹਾਂਜੀ, ਮੁੰਬਈ ਦੇ ਇੰਟਰ-ਸਕੂਲ ਟੂਰਨਾਮੈਂਟ 'ਚ ਰਿਜ਼ਵੀ ਸਪ੍ਰਿੰਗਫੀਲਡ ਵੱਲੋਂ ਖੇਡਣ ਵਾਲੇ ਅਭਿਨਵ ਸਿੰਘ ਨੇ ਰੋਹਿਤ ਸ਼ਰਮਾ ਦੇ ਕਿਸੇ ਇਕ ਵਨ ਡੇ ਪਾਰੀ 'ਚ ਸਭ ਤੋਂ ਜ਼ਿਆਦਾ ਸਕੋਰ ਦੇ 264 ਦੌੜਾਂ ਦੇ ਵਿਸ਼ਵ ਰਿਕਾਰਡ ਨੂੰ ਤੋੜ ਦਿੱਤਾ ਹੈ। ਅਭਿਨਵ ਨੇ ਆਪਣੀ ਮੈਰਾਥਨ ਪਾਰੀ 'ਚ 265 ਦੌੜਾਂ ਬਣਾਈਆਂ ਅਤੇ ਰੋਹਿਤ ਦੇ 264 ਦੌੜਾਂ ਦਾ ਰਿਕਾਰਡ ਤੋੜ ਦਿੱਤਾ। ਖਬਰਾਂ ਮੁਤਾਬਕ ਉਸ ਨੇ ਇਹ ਦੌੜਾਂ ਅੰਡਰ-14 ਟੂਰਨਾਮੈਂਟ 'ਚ 150 ਗੇਂਦਾਂ 'ਚ ਬਣਾਈਆਂ ਹਨ। ਹਾਲਾਂਕਿ ਕੌਮਾਂਤਰੀ ਕ੍ਰਿਕਟ 'ਚ ਅਜੇ ਕੋਈ ਵੀ ਖਿਡਾਰੀ ਰੋਹਿਤ ਦੇ ਇਸ ਰਿਕਾਰਡ ਦੇ ਆਸ-ਪਾਸ ਵੀ ਨਹੀਂ ਪਹੁੰਚ ਸਕਿਆ ਹੈ।

ਆਈ.ਪੀ.ਐੱਲ. ਸ਼ੁਰੂ ਹੋਣ 'ਚ ਕੁਝ ਹੀ ਦਿਨ ਬਾਕੀ ਬਚੇ ਹਨ। ਹਾਲ ਹੀ 'ਚ ਮੁੰਬਈ ਇੰਡੀਅਨਜ਼ ਸੋਸ਼ਲ ਮੀਡੀਆ 'ਤੇ ਆਪਣੇ ਕਪਤਾਨ ਰੋਹਿਤ ਸ਼ਰਮਾ ਨਾਲ ਸ਼ਰਾਰਤ ਕਰਦੇ ਹੋਏ ਨਜ਼ਰ ਆ ਰਹੀ ਹੈ। ਜਿਵੇਂ ਹੀ ਰੋਹਿਤ ਦੇ ਰਿਕਾਰਡ ਦੇ ਟੁੱਟਣ ਦੀ ਖ਼ਬਰ ਆਈ ਤਾਂ ਮੁੰਬਈ ਇੰਡੀਅਨਜ਼ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਰੋਹਿਤ ਨੂੰ ਸ਼ਰਾਰਤੀ ਲਹਿਜ਼ੇ 'ਚ ਟਵੀਟ ਕਰਦੇ ਹੋਏ ਕਿਹਾ, ''ਰੋਹਿਤ, ਸਾਨੂੰ ਉਹ ਸ਼ਖਸ ਮਿਲ ਗਿਆ ਹੈ ਜਿਸ ਨੇ ਤੁਹਾਡੇ 264 ਦੌੜਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।'' ਮੁੰਬਈ ਇੰਡੀਅਨਜ਼ ਦੇ ਇਸ ਟਵੀਟ ਦੇ ਬਾਅਦ ਸਾਰਿਆਂ ਦੀ ਨਜ਼ਰਾਂ ਹਿੱਟਮੈਨ 'ਤੇ ਹਨ ਕਿ ਉਹ ਇਸ ਟਵੀਟ 'ਤੇ ਕੀ ਪ੍ਰਤੀਕਿਰਿਆ ਦਿੰਦੇ ਹਨ।''
ਰੋਹਿਤ ਫਿਲਹਾਲ ਆਸਟਰੇਲੀਆ ਖਿਲਾਫ ਘਰੇਲੂ ਵਨ ਡੇ ਸੀਰੀਜ਼ 'ਚ ਰੁੱਝੇ ਹੋਏ ਹਨ ਅਤੇ 2 ਮਾਰਚ ਤੋਂ ਸ਼ੁਰੂ ਹੋਣ ਵਾਲੀ ਵਨ ਡੇ ਸੀਰੀਜ਼ ਦੀ ਤਿਆਰੀ ਕਰ ਰਹੇ ਹਨ। ਅਜਿਹੇ 'ਚ ਘਰੇਲੂ ਦਰਸ਼ਕ ਹਿੱਟਮੈਨ ਦੇ ਬੱਲੇ ਤੋਂ ਇਕ ਹੋਰ ਦੋਹਰੇ ਸੈਂਕੜੇ ਦੀ ਉਮੀਦ ਕਰ ਰਹੇ ਹੈ ਅਤੇ ਆਸਟਰੇਲੀਆ ਖਿਲਾਫ ਮੈਦਾਨ 'ਤੇ ਰੋਹਿਤ ਦਾ ਔਸਤ ਵੀ ਸ਼ਾਨਦਾਰ ਰਿਹਾ ਹੈ, ਅਜਿਹੇ 'ਚ ਉਨ੍ਹਾਂ ਤੋਂ ਚੌਥੇ ਦੋਹਰੇ ਸੈਂਕੜੇ ਦੀ ਉਮੀਦ ਕਰਨਾ ਗਲਤ ਨਹੀਂ ਹੋਵੇਗਾ।
ਵੀਰੂ ਨੂੰ ਵਨ ਡੇ ਸੀਰੀਜ਼ 'ਚ ਹਾਰ ਦਾ ਡਰ, ਕਿਹਾ- ਭਾਜੀ ਵੇਖ ਲਵੋ...ਮਰਵਾ ਨਾ ਦਈਓ
NEXT STORY