ਨਵੀਂ ਦਿੱਲੀ— ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਐਡੀਡਾਸ ਕੰਪਨੀ ਨਾਲ ਆਪਣਾ ਕਰਾਰ ਵਧਾ ਲਿਆ ਹੈ। ਸਪ੍ਰਿੰਟਰ ਹਿਮਾ ਦਾਸ, ਹਾਕੀ ਖਿਡਾਰੀ ਮਨਪ੍ਰੀਤ ਸਿੰਘ ਅਤੇ ਹੈਪਟਾਥਲੀਟ ਸਵਪਨਾ ਬਰਮਨ ਵੀ ਐਡੀਡਾਸ ਨਾਲ ਜੁੜੇ ਹਨ। ਰੋਹਿਤ 2013 ਤੋਂ ਐਡੀਡਾਸ ਨਾਲ ਜੁੜੇ ਹੋਏ ਹਨ। ਇਹ ਭਾਰਤੀ ਸਲਾਮੀ ਬੱਲੇਬਾਜ਼ ਹਾਲ 'ਚ ਵਨ ਡੇ ਕ੍ਰਿਕਟ 'ਚ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਨਾਲ 8,000 ਦੌੜਾਂ ਪੂਰੀਆਂ ਕਰਨ ਵਾਲਾ ਤੀਜਾ ਸਭ ਤੋਂ ਤੇਜ਼ ਬੱਲੇਬਾਜ਼ ਬਣਿਆ।

ਰੋਹਿਤ ਨੇ ਕਿਹਾ, ''ਮੈਨੂੰ ਲਗਦਾ ਕਿ ਖਿਡਾਰੀਆਂ ਲਈ ਐਡੀਡਾਸ ਸਭ ਤੋਂ ਚੰਗਾ ਬ੍ਰਾਂਡ ਹੈ। ਮੈਨੂੰ ਇਸ ਦੇ ਉਤਪਾਦਾਂ 'ਤੇ ਪੂਰਾ ਭਰੋਸਾ ਹੈ ਅਤੇ ਇਹ ਕਾਫੀ ਆਰਾਮਦੇਹ ਹੁੰਦੇ ਹਨ। ਇਸ ਤੋਂ ਇਲਾਵਾ ਉਹ ਹਮੇਸ਼ਾ ਖਿਡਾਰੀਆਂ ਦੀਆਂ ਸਮੱਸਿਆਵਾਂ ਦਾ ਹਲ ਕੱਢਦੇ ਹੋਏ ਉਨ੍ਹਾਂ ਦੇ ਮੁਤਾਬਕ ਉਤਪਾਦ ਮੁਹੱਈਆ ਕਰਾਉਂਦੇ ਹਨ, ਜਿਸ 'ਚ ਮੈਂ ਵੀ ਸ਼ਾਮਲ ਹਾਂ ਜਿਸ ਨਾਲ ਸਾਨੂੰ ਕਈ ਸੱਟਾਂ ਤੋਂ ਉਭਰਨ 'ਚ ਮਦਦ ਮਿਲਦੀ ਹੈ।''
ਕਵਾਗਲੀਆਰੇਲਾ ਇਟਲੀ ਵੱਲੋਂ ਗੋਲ ਕਰਨ ਵਾਲੇ ਸਭ ਤੋਂ ਵੱਡੀ ਉਮਰ ਦੇ ਫੁੱਟਬਾਲਰ ਬਣੇ
NEXT STORY