ਸਪੋਰਟਸ ਡੈਸਕ— ਭਾਰਤ ਤੇ ਆਸਟਰੇਲੀਆ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ 7 ਜਨਵਰੀ ਤੋਂ ਸਿਡਨੀ ’ਚ ਸ਼ੁਰੂ ਹੋਵੇਗਾ। ਇਸ ਮੈਚ ’ਚ ਰੋਹਿਤ ਸ਼ਰਮਾ ਦੇ ਭਾਰਤੀ ਟੀਮ ’ਚ ਸ਼ਾਮਲ ਹੋਣ ਦੀ ਪੂਰੀ ਸੰਭਾਵਨਾ ਹੈ। ਜੇਕਰ ਰੋਹਿਤ ਤੀਜੇ ਟੈਸਟ ਮੈਚ ’ਚ ਖੇਡਦੇ ਹਨ ਤਾਂ ਉਹ ਆਸਟਰੇਲੀਆ ਖ਼ਿਲਾਫ਼ ਵਰਲਡ ਰਿਕਾਰਡ ਬਣਾ ਦੇਣਗੇ। ਰੋਹਿਤ ਨੇ ਆਸਟਰੇਲੀਆ ਖ਼ਿਲਾਫ਼ ਅਜੇ ਤਕ 99 ਛੱਕੇ ਲਾਏ ਹਨ ਤੇ ਇਕ ਛੱਕਾ ਲਾਉਂਦੇ ਹੀ ਉਹ ਆਸਟਰੇਲੀਆ ਖ਼ਿਲਾਫ਼ 100 ਛੱਕੇ ਲਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਜਾਣਗੇ।
ਇਹ ਵੀ ਪੜ੍ਹੋ : ਕ੍ਰਿਕਟ ਆਸਟਰੇਲੀਆ ਦਾ ਵੱਡਾ ਕਦਮ, ਇਨ੍ਹਾਂ ਭਾਰਤੀ ਖਿਡਾਰੀਆਂ ਨੂੰ ਇਕਾਂਤਵਾਸ ’ਚ ਰੱਖਿਆਆਸਟਰੇਲੀਆ ਖ਼ਿਲਾਫ਼ ਸਭ ਤੋਂ ਜ਼ਿਆਦਾ ਛੱਕੇ ਲਾਉਣ ਵਾਲੇ ਟਾਪ ਬੱਲੇਬਾਜ਼
ਰੋਹਿਤ ਸ਼ਰਮਾ- 99 ਛੱਕੇ
ਇਓਨ ਮੋਰਗਨ- 63 ਛੱਕੇ
ਬ੍ਰੈਂਡਨ ਮੈਕੁਲਮ- 61 ਛੱਕੇ
ਸਚਿਨ ਤੇਂਦੁਲਕਰ- 60 ਛੱਕੇ
ਮਹਿੰਦਰ ਸਿੰਘ ਧੋਨੀ- 60 ਛੱਕੇ
ਇਹ ਵੀ ਪੜ੍ਹੋ : ਚਾਹਲ ਤੇ ਧਨਸ਼੍ਰੀ ਨੇ ਕੀਤੀ ਸ਼ੇਰ ਨਾਲ ‘ਰੱਸਾਕਸ਼ੀ’, ਸੱਪ ਨੂੰ ਲਾਇਆ ਗਲੇ (ਦੇਖੋ ਮਜ਼ੇਦਾਰ ਵੀਡੀਓ)ਜ਼ਿਕਰਯੋਗ ਹੈ ਕਿ ਭਾਰਤ ਨੂੰ ਪਹਿਲੇ ਮੈਚ ’ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਪਤਾਨ ਵਿਰਾਟ ਕੋਹਲੀ ਦੇ ਪੈਟਰਨਿਟੀ ਲੀਵ ’ਤੇ ਭਾਰਤ ਪਰਤਨ ਦੇ ਬਾਅਦ ਅਜਿੰਕਯ ਰਹਾਨੇ ਨੇ ਟੀਮ ਦੀ ਕਮਾਨ ਸੰਭਾਲੀ ਤੇ ਸ਼ਾਨਦਾਰ ਵਾਪਸੀ ਕਰਦੇ ਹੋਏ ਨਾ ਸਿਰਫ਼ ਮੈਚ ਜਿੱਤਿਆ ਸਗੋਂ ਟੀਮ ਦਾ ਆਤਮਵਿਸ਼ਵਾਸ ਵੀ ਵਧਾਇਆ। ਭਾਰਤ ਤੇ ਆਸਟਰੇਲੀਆ ਨੇ ਅਜੇ ਇਕ-ਇਕ ਮੈਚ ਜਿੱਤਿਆ ਹੈ ਤੇ ਅਗਲੇ ਮੁਕਾਬਲੇ ’ਚ ਦੋਵੇਂ ਜਿੱਤ ਦਰਜ ਕਰਕੇ ਆਪਣਾ ਪਲੜਾ ਭਾਰੀ ਕਰਨਾ ਚਾਹੁਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
IND vs AUS : ਮੀਂਹ ਕਾਰਨ ਐਤਵਾਰ ਨੂੰ ਅਭਿਆਸ ਨਹੀਂ ਕਰ ਸਕੀ ਭਾਰਤੀ ਟੀਮ
NEXT STORY