ਨਵੀਂ ਦਿੱਲੀ— ਵੈਸਟਇੰਡੀਜ਼ ਖਿਲਾਫ ਹੈਦਰਾਬਾਦ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਇਕ ਫੈਨ ਮੈਚ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਸੈਲਫੀ ਲੈਣ ਮੈਦਾਨ 'ਤੇ ਪਹੁੰਚ ਗਿਆ ਸੀ, ਇਸ ਤੋਂ ਬਾਅਦ ਉਸਨੂੰ ਇਸਦੀ ਸਜ੍ਹਾ ਦਿੱਤੀ ਗਈ। ਅਜਿਹਾ ਹੀ ਕੁਝ ਦ੍ਰਿਸ਼ ਦੇਖਣ ਨੂੰ ਮਿਲਿਆ ਵਿਜੇ ਹਜ਼ਾਰੇ ਟ੍ਰਾਫੀ ਦੌਰਾਨ, ਰੋਹਿਤ ਸ਼ਰਮਾ ਨੂੰ ਆਪਣਾ ਆਈਡਲ ਮੰਨਣ ਵਾਲਾ ਇਹ ਫੈਨ ਮੈਚ ਦੌਰਾਨ ਮੈਦਾਨ 'ਤੇ ਪਹੁੰਚ ਗਿਆ।
ਵਿਜੇ ਹਜ਼ਾਰੇ ਟ੍ਰਾਫੀ ਨੇ ਨਾਕਆਊਟ ਮੈਚ 'ਚ ਮੁੰਬਈ ਦੀ ਟੀਮ ਬਿਹਾਰ ਦਾ ਸਾਹਮਣਾ ਕਰ ਰਹੀ ਸੀ, ਮੈਚ 'ਚ ਓਪਨਿੰਗ ਕਰਨ ਉਤਰੇ ਰੋਹਿਤ ਸ਼ਰਮਾ ਖੇਡ ਰਹੇ ਸਨ। ਰੋਹਿਤ ਸ਼ਰਮਾ ਜਦੋਂ 21 ਦੌੜਾਂ ਬਣਾ ਕੇ ਖੇਡ ਰਹੇ ਸਨ, ਉਦੋਂ ਇਕ ਫੈਨ ਮੈਦਾਨ 'ਤੇ ਪਹੁੰਚ ਗਿਆ, ਉਹ ਪਹਿਲਾਂ ਰੋਹਿਤ ਦੇ ਪੈਰਾਂ 'ਤੇ ਡਿੱਗ ਗਿਆ, ਇਸ ਤੋਂ ਬਾਅਦ ਰੋਹਿਤ ਨੂੰ ਗਲੇ ਲਗਾਉਣ ਦੀ ਕੋਸਿਸ਼ ਕੀਤੀ, ਰੋਹਿਤ ਇਸ ਨਾਲ ਥੋੜਾ ਅਸਹਿਜ ਹੁੰਦੇ ਦਿਖੇ, ਬਾਅਦ 'ਚ ਉਨ੍ਹਾਂ ਨੇ ਇਸ ਫੈਨ ਨੂੰ ਚੁੱਕਿਆ ਅਤੇ ਸਮਝਾਇਆ।
ICC ਦੀ ਸਿੰਗਾਪੁਰ ਬੈਠਕ 'ਚ ਹਿੱਸਾ ਨਹੀਂ ਲੈਣਗੇ ਰਾਹੁਲ ਜੌਹਰੀ
NEXT STORY