ਨਵੀਂ ਦਿੱਲੀ— ਯੌਨ ਸ਼ੋਸ਼ਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬੀ.ਸੀ.ਸੀ.ਆਈ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਰਾਹੁਲ ਜੌਹਰੀ ਸਿੰਗਾਪੁਰ 'ਚ ਹੋਣ ਵਾਲੀ ਆਈ.ਸੀ.ਸੀ. ਦੀ ਆਗਾਮੀ ਬੈਠਕ 'ਚ ਭਾਗ ਨਹੀਂ ਲੈਣਗੇ। ਪ੍ਰੰਬਧਕਾਂ ਦੀ ਕਮੇਟੀ (ਸੀ.ਓ.ਏ) ਨੇ ਦੋਸ਼ਾਂ ਦੇ ਸਪਸ਼ਟੀਕਰਨ ਲਈ ਉਨ੍ਹਾਂ ਨੂੰ ਹੋਰ ਸਮਾਂ ਦੇਣ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ। ਸੀ.ਓ.ਏ. ਪ੍ਰਮੁੱਖ ਵਿਨੋਦ ਰਾਏ ਨੇ ਦੱਸਿਆ ਕਿ ਬੀ.ਸੀ.ਸੀ.ਆਈ. ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਬੈਠਕ 'ਚ ਬੋਰਡ ਦੀ ਨੁਮਾਇੰਦਗੀ ਕਰਨਗੇ।
ਦੱਸ ਦਈਏ ਕਿ ਸਿੰਗਾਪੁਰ 'ਚ ਆਈ.ਸੀ.ਸੀ. ਦੀ ਬੈਠਕ 16 ਤੋਂ 19 ਅਕਤੂਬਰ ਨੂੰ ਹੋਣੀ ਹੈ। ਜੌਹਰੀ ਨੂੰ ਲੈ ਕੇ ਰਾਏ ਨੇ ਕਿਹਾ,' ਰਾਹੁਲ ਨੇ ਸਪੱਸ਼ਟੀਕਰਨ ਲਈ 14 ਦਿਨ ਦਾ ਸਮਾਂ ਮੰਗਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣੀ ਕਾਨੂੰਨੀ ਟੀਮ ਨਾਲ ਕੰਮ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੇ ਸਿੰਗਾਪੁਰ 'ਚ ਹੋਣ ਵਾਲੀ ਆਈ.ਸੀ.ਸੀ. ਦੀ ਬੈਠਕ 'ਚ ਹਿੱਸਾ ਲੈਣਾ ਹੈ।' ਉਨ੍ਹਾਂ ਕਿਹਾ,' ਮੈਂ ਰਾਹੁਲ ਨੂੰ ਸਪੱਸ਼ਟ ਰੂਪ ਨਾਲ ਦੱਸਿਆ ਕਿ ਮੈਂ ਇਸ ਮੁੱਦੇ ਨੂੰ 14 ਦਿਨਾਂ ਤੱਕ ਖਿਚਣ ਨਹੀਂ ਦੇ ਸਕਦਾ ਕਿਉਕਿ ਇਸ ਨਾਲ ਬੀ.ਸੀ.ਸੀ.ਆਈ ਕਾਰਜਕਾਲ ਪ੍ਰਭਾਵਿਤ ਹੋਵੇਗਾ। ਉਹ ਹੁਣ ਆਪਣੇ ਵਕੀਲਾਂ ਨਾਲ ਚਰਚਾ ਕਰਨਾ ਚਾਹੁੰਦੇ ਹਨ। ਮੈਂ ਉਨ੍ਹਾਂ ਨੂੰ ਆਈ.ਸੀ.ਸੀ.ਬੈਠਕ ਛੱਡਣ ਦੀ ਇਜ਼ਾਜਤ ਦੇ ਦਿੱਤੀ।' ਬੀ.ਸੀ.ਸੀ.ਆਈ 'ਚ ਆਉਣ ਤੋਂ ਪਹਿਲਾਂ ਜੌਹਰੀ ਡਿਸਕਵਰੀ ਨੈੱਟਵਰਕ ਏਸ਼ੀਆ ਪੈਸੀਫਿਕ ਦੇ ਕਾਰਜਕਾਰੀ ਉਪ ਪ੍ਰਧਾਨ ਸੀ। ਉਨ੍ਹਾਂ 'ਤੇ ਇਕ ਮਹਿਲਾ ਨੇ ਨੌਕਰੀ ਦੇਣ ਦੇ ਬਦਲੇ ਫਾਇਦਾ ਚੁੱਕਣ ਦਾ ਦੋਸ਼ ਲਗਾਇਆ ਹੈ। ਉਸ ਮਹਿਲਾ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਲੇਖਿਕਾ ਅਰਨਿੰਦ ਕੌਰ ਨੇ ਕੁਝ ਸਕਰੀਨਸ਼ਾਟਸ ਨਾਲ ਟਵੀਟ ਕੀਤਾ ਹੈ।
ਅੰਪਾਇਰ ਇਆਨ ਗੋਲਡ ਨੇ ਵਿੰਡੀਜ਼ ਕਪਤਾਨ ਜੇਸਨ ਹੋਲਡਰ ਤੋਂ ਮੰਗੀ ਮਾਫੀ
NEXT STORY