ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਨਿਯਮਤ ਕਪਤਾਨ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਹੁਣ ਸਭ ਤੋਂ ਲੰਬੇ ਫਾਰਮੈਟ ਵਿੱਚ ਉਨ੍ਹਾਂ ਦੇ ਭਵਿੱਖ ਬਾਰੇ ਅਟਕਲਾਂ 'ਤੇ ਰੋਕ ਲੱਗ ਗਈ ਹੈ।
ਦੱਸ ਦੇਈਏ ਕਿ ਰੋਹਿਤ ਸ਼ਰਮਾ ਟੀ-20 ਫਾਰਮੇਟ 'ਚੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ। ਹੁਣ ਟੈਸਟ ਕ੍ਰਿਕਟ 'ਚ ਵੀ ਰੋਹਿਤ ਖੇਡਦੇ ਦਿਖਾਈ ਨਹੀਂ ਦੇਣਗੇ। ਹਾਲਾਂਕਿ, ਵਨਡੇ 'ਚ ਰੋਹਿਤ ਸ਼ਰਮਾ ਖੇਡਦੇ ਰਹਿਣਗੇ।
ਰੋਹਿਤ ਟੈਸਟ ਫਾਰਮੈਟ ਵਿੱਚ ਭਾਰਤ ਦਾ ਸਭ ਤੋਂ ਸਫਲ ਬੱਲੇਬਾਜ਼ ਹਨ, ਜਿਨ੍ਹਾਂ ਨੇ 67 ਟੈਸਟ ਮੈਚਾਂ ਵਿੱਚ 40.57 ਦੀ ਔਸਤ ਨਾਲ 4301 ਦੌੜਾਂ ਬਣਾਈਆਂ ਹਨ, ਜਿਸ ਵਿੱਚ 12 ਸੈਂਕੜੇ ਅਤੇ 18 ਅਰਧ ਸੈਂਕੜੇ ਸ਼ਾਮਲ ਹਨ। ਰੋਹਿਤ ਨੇ ਟੈਸਟ 'ਚ 88 ਛੱਕੇ ਅਤੇ 473 ਚੌਕੇ ਲਗਾਏ ਹਨ।
ਇਹ ਵੀ ਪੜ੍ਹੋ- ਸ਼ੁਭਮਨ ਗਿੱਲ ਨੂੰ ਛੱਡ ਇਸ ਬਾਲੀਵੁੱਡ ਅਭਿਨੇਤਾ ਦੇ ਪਿਆਰ 'ਚ ਪਈ ਸਾਰਾ ਤੇਂਦੁਲਕਰ!
ਸੰਨਿਆਸ 'ਤੇ ਕੀ ਬੋਲੇ ਰੋਹਿਤ ਸ਼ਰਮਾ

ਰੋਹਿਤ ਨੇ ਬੁੱਧਵਾਰ ਸ਼ਾਮ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਕਿਹਾ, 'ਸਾਰਿਆਂ ਨੂੰ ਨਮਸਤੇ, ਮੈਂ ਇਹ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਮੈਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ। ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਇੰਨੇ ਸਾਲਾਂ ਮਿਲੇ ਪਿਆਰ ਅਤੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਮੈਂ ਵਨਡੇ ਫਾਰਮੈਟ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਾ ਰਹਾਂਗਾ।'
ਇਹ ਵੀ ਪੜ੍ਹੋ- IPL ਵਿਚਾਲੇ ਇਸ ਖਿਡਾਰੀ ਨੇ ਤੋੜਿਆ ਕ੍ਰਿਕਟ ਦਾ ਵੱਡਾ ਨਿਯਮ! ਬੱਲੇਬਾਜ਼ੀ ਦੌਰਾਨ ਕੀਤਾ ਇਹ ਕੰਮ...
KKR vs CSK : ਨੂਰ ਅਹਿਮਦ ਦੀ ਫਿਰਕੀ 'ਚ ਫਸੇ ਕੋਲਕਾਤਾ ਨੇ ਬੱਲੇਬਾਜ਼, ਚੇਨਈ ਨੂੰ ਮਿਲੀਆ 180 ਦੌੜਾਂ ਦਾ ਟੀਚਾ
NEXT STORY