ਨਵੀਂ ਦਿੱਲੀ- ਇੰਗਲੈਂਡ ਵਿਰੁੱਧ ਆਖ਼ਰੀ ਟੈਸਟ ਮੈਚ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਕਪਤਾਨ ਰੋਹਿਤ ਸ਼ਰਮਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਸ ਦੇ ਇੰਗਲੈਂਡ ਵਿਰੁੱਧ ਆਖ਼ਰੀ ਟੈਸਟ ਮੈਚ 'ਚ ਨਹੀਂ ਖੇਡਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਬੀ. ਸੀ. ਸੀ. ਆਈ. ਨੇ ਟਵੀਟ ਕਰਕੇ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਇਸ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : ਸਮ੍ਰਿਤੀ-ਹਰਮਨਪ੍ਰੀਤ ਦੀਆਂ ਪਾਰੀਆਂ ਦੀ ਬਦੌਲਤ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਦੂਜੇ ਟੈਸਟ 'ਚ ਹਰਾਇਆ
ਟਵੀਟ ਵਿੱਚ ਲਿਖਿਆ ਗਿਆ ਹੈ ਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਸ਼ਨੀਵਾਰ ਨੂੰ ਕੀਤੇ ਗਏ ਐਂਟੀਜੇਨ ਟੈਸਟ ਵਿੱਚ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਹ ਫਿਲਹਾਲ ਹੋਟਲ ਦੇ ਕਮਰੇ ਵਿੱਚ ਇਕਾਂਤਵਾਸ ਵਿੱਚ ਹਨ ਅਤੇ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਦੀ ਨਿਗਰਾਨੀ ਵਿੱਚ ਹਨ।

ਇਹ ਵੀ ਪੜ੍ਹੋ : ਮੁਰਲੀ ਵਿਜੇ ਦੀ ਕ੍ਰਿਕਟ 'ਚ ਵਾਪਸੀ ਰਹੀ ਫਲਾਪ, ਬਣਾਈਆਂ ਸਿਰਫ ਇੰਨੀਆਂ ਦੌੜਾਂ
ਰੋਹਿਤ ਸ਼ਰਮਾ ਫਿਲਹਾਲ ਇੰਗਲੈਂਡ ਦੇ ਖਿਲਾਫ ਫੈਸਲਾਕੁੰਨ ਟੈਸਟ ਤੋਂ ਪਹਿਲਾਂ ਲੈਸਟਰਸ਼ਾਇਰ ਖਿਲਾਫ 4 ਦਿਨਾਂ ਅਭਿਆਸ ਮੈਚ ਦਾ ਹਿੱਸਾ ਸੀ। ਉਸ ਨੇ ਇਸ ਮੈਚ ਦੀ ਪਹਿਲੀ ਪਾਰੀ 'ਚ ਵੀ ਬੱਲੇਬਾਜ਼ੀ ਕੀਤੀ ਅਤੇ ਸ਼ਨੀਵਾਰ ਨੂੰ ਉਹ ਭਾਰਤ ਦੀ ਦੂਜੀ ਪਾਰੀ 'ਚ ਬੱਲੇਬਾਜ਼ੀ ਕਰਨ ਲਈ ਨਹੀਂ ਉਤਰੇ। ਉਸ ਨੇ ਅਭਿਆਸ ਮੈਚ ਦੀ ਪਹਿਲੀ ਪਾਰੀ ਵਿੱਚ ਆਊਟ ਹੋਣ ਤੋਂ ਪਹਿਲਾਂ 25 ਦੌੜਾਂ ਬਣਾਈਆਂ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਮ੍ਰਿਤੀ-ਹਰਮਨਪ੍ਰੀਤ ਦੀਆਂ ਪਾਰੀਆਂ ਦੀ ਬਦੌਲਤ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਦੂਜੇ ਟੈਸਟ 'ਚ ਹਰਾਇਆ
NEXT STORY