ਸਪੋਰਟਸ ਡੈਸਕ- ਵੀਰਵਾਰ ਨੂੰ ਵਾਨਖੇੜੇ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਦੇ ਅਹਿਮ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 4 ਵਿਕਟਾਂ ਨਾਲ ਹਰਾ ਕੇ ਆਪਣੀ ਸੀਜ਼ਨ ਦੀ ਤੀਜੀ ਜਿੱਤ ਹਾਸਲ ਕੀਤੀ ਸੀ।
ਇਸ ਜਿੱਤ 'ਚ ਸਭ ਤੋਂ ਅਹਿਮ ਜੋ ਗੱਲ ਰਹੀ, ਉਹ ਸੀ ਰੋਹਿਤ ਸ਼ਰਮਾ, ਜਿਸ ਨੇ ਆਪਣੀ ਵਿਸਫੋਟਕ ਬੱਲੇਬਾਜ਼ੀ ਇੱਥੇ ਵੀ ਜਾਰੀ ਰੱਖੀ ਤੇ ਆਪਣੀ 26 ਦੌੜਾਂ ਦੀ ਛੋਟੀ ਪਾਰੀ ਖੇਡ ਕੇ ਵੀ ਉਸ ਨੇ ਇਕ ਅਜਿਹਾ ਰਿਕਾਰਡ ਆਪਣੇ ਨਾਂ ਕਰ ਲਿਆ, ਜਿਸ ਦੇ ਕੋਈ ਨੇੜੇ-ਤੇੜੇ ਵੀ ਨਹੀਂ ਹੈ।
ਅਸਲ 'ਚ ਰੋਹਿਤ ਸ਼ਰਮਾ ਨੇ 16 ਗੇਂਦਾਂ 'ਚ 26 ਦੌੜਾਂ ਦੀ ਪਾਰੀ ਖੇਡੀ ਸੀ, ਜਿਸ 'ਚ ਉਸ ਨੇ 3 ਛੱਕੇ ਲਗਾਏ ਸਨ। ਪਹਿਲਾ ਛੱਕਾ ਲਗਾਉਂਦੇ ਹੀ ਉਹ ਆਈ.ਪੀ.ਐੱਲ. 'ਚ ਵਾਨਖੇੜੇ ਸਟੇਡੀਅਮ 'ਚ 100 ਛੱਕੇ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਉਸ ਦੇ ਹੁਣ ਇਸ ਮੈਦਾਨ 'ਤੇ 102 ਛੱਕੇ ਹੋ ਗਏ ਹਨ, ਜਦਕਿ ਉਸ ਤੋਂ ਬਾਅਦ ਅਗਲਾ ਨਾਂ ਮੁੰਬਈ ਇੰਡੀਅਨਜ਼ ਦੇ ਹੀ ਸਾਬਕਾ ਧਾਕੜ ਕੀਰਨ ਪੋਲਾਰਡ ਦਾ ਹੈ, ਜਿਸ ਦੇ ਨਾਂ ਵਾਨਖੇੜੇ 'ਚ 85 ਛੱਕੇ ਦਰਜ ਹਨ।

ਇਹ ਵੀ ਪੜ੍ਹੋ- ਹੁਣ ਇਕ ਹੋਰ ਧਾਕੜ ਪੂਰੇ IPL 'ਚੋਂ ਹੋ ਗਿਆ ਬਾਹਰ ! ਟੀਮ ਨੇ ਰਿਪਲੇਸਮੈਂਟ ਦਾ ਕੀਤਾ ਐਲਾਨ
ਜੇਕਰ ਓਵਰਆਲ ਗੱਲ ਕਰੀਏ ਤਾਂ ਇਕ ਮੈਦਾਨ 'ਤੇ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਹੈ, ਜਿਸ ਨੇ ਬੰਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ 130 ਛੱਕੇ ਲਗਾਏ ਹਨ। ਉਸ ਤੋਂ ਬਾਅਦ ਕ੍ਰਿਸ ਗੇਲ (127) ਤੇ ਏ.ਬੀ. ਡਿਵੀਲੀਅਰਜ਼ (118) ਦਾ ਨਾਂ ਆਉਂਦਾ ਹੈ, ਜਿਨ੍ਹਾਂ ਨੇ ਚਿੰਨਾਸਵਾਮੀ 'ਚ ਹੀ ਇੰਨੇ ਛੱਕੇ ਲਗਾਏ ਹਨ। ਇਸ ਤਰ੍ਹਾਂ ਹੁਣ ਤੱਕ ਇਕ ਮੈਦਾਨ 'ਤੇ ਇਨ੍ਹਾਂ 4 ਬੱਲੇਬਾਜ਼ਾਂ ਨੇ ਹੀ 100 ਤੋਂ ਵੱਧ ਛੱਕੇ ਲਗਾਏ ਹਨ।
ਜੇਕਰ ਮੈਚ ਦੀ ਗੱਲ ਕਰੀਏ ਤਾਂ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 5 ਵਿਕਟਾਂ ਗੁਆ ਕੇ 162 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਮੁੰਬਈ ਇੰਡੀਅਨਜ਼ ਨੇ 18.1 ਓਵਰ 'ਚ ਹੀ 6 ਵਿਕਟਾਂ ਗੁਆ ਕੇ 166 ਦੌੜਾਂ ਬਣਾ ਲਈਆਂ ਤੇ 4 ਵਿਕਟਾਂ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ।
ਇਸ ਜਿੱਤ ਨਾਲ ਮੁੰਬਈ 7 ਮੁਕਾਬਲਿਆਂ 'ਚੋਂ 3 ਜਿੱਤ ਕੇ 6 ਅੰਕਾਂ ਨਾਲ 7ਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਹੈਦਰਾਬਾਦ ਦੀ ਟੀਮ 7 'ਚੋਂ ਸਿਰਫ਼ 2 ਮੁਕਾਬਲੇ ਜਿੱਤ ਸਕੀ ਹੈ ਤੇ ਉਹ 4 ਅੰਕਾਂ ਨਾਲ 9ਵੇਂ ਸਥਾਨ 'ਤੇ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਇਕ ਹੋਰ ਧਾਕੜ ਪੂਰੇ IPL 'ਚੋਂ ਹੋ ਗਿਆ ਬਾਹਰ ! ਟੀਮ ਨੇ ਰਿਪਲੇਸਮੈਂਟ ਦਾ ਕੀਤਾ ਐਲਾਨ
NEXT STORY