ਨਵੀਂ ਦਿੱਲੀ : ਟੀਮ ਇੰਡੀਆ ਨੇ ਨਾਗਪੁਰ ਟੀ-20 'ਚ 30 ਦੌੜਾਂ ਨਾਲ ਜਿੱਤ ਹਾਸਲ ਕਰ ਬੰਗਲਾਦੇਸ਼ ਨੂੰ ਸੀਰੀਜ਼ ਵਿਚ 2-1 ਨਾਲ ਹਰਾ ਦਿੱਤਾ। ਤੀਜੇ ਮੈਚ ਵਿਚ ਜਿੱਤ ਦੇ ਹੀਰੋ ਰਹੇ ਦੀਪਕ ਚਾਹਰ ਜਿਸ ਨੇ ਸਿਰਫ 7 ਦੌੜਾਂ ਦੇ 6 ਵਿਕਟਾਂ ਹਾਸਲ ਕੀਤੀਆਂ, ਜਿਸ ਵਿਚ ਹੈਟ੍ਰਿਕ ਵੀ ਸ਼ਾਮਲ ਹੈ। ਦੱਸ ਦਈਏ ਕਿ ਰੋਹਿਤ ਸ਼ਰਮਾ ਭਾਂਵੇ ਹੀ 2 ਦੌੜਾਂ ਬਣਾ ਕੇ ਆਊਟ ਹੋ ਗਏ ਹੋਣ ਪਰ ਇਸ ਫੈਸਲਾਕੁੰਨ ਜਿੱਤ ਵਿਚ ਉਸ ਦਾ ਬਹੁਤ ਵੱਡਾ ਹੱਥ ਰਿਹਾ। ਰੋਹਿਤ ਨੇ ਆਪਣੀ ਆਪਣੀ ਸਪੀਚ ਨਾਲ ਟੀਮ ਵਿਚ ਜੋਸ਼ ਭਰਿਆ ਜਿਸ ਦੇ ਦਮ 'ਤੇ ਭਾਰਤੀ ਟੀਮ ਦੇ ਨੌਜਵਾਨ ਖਿਡਾਰੀਆਂ ਨੇ ਹਾਰਿਆ ਹੋਇਆ ਮੈਚ ਜਿੱਤਾ ਦਿੱਤਾ।
ਰੋਹਿਤ ਦੀ ਜੋਸ਼ ਭਰੀ ਸਪੀਚ
ਨਾਗਪੁਰ ਟੀ-20 ਵਿਚ ਜਦੋਂ ਟੀਮ ਇੰਡੀਆ ਆਪਣੇ ਟੀਚੇ ਦਾ ਬਚਾਅ ਕਰ ਰਹੀ ਸੀ ਤਾਂ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਬੰਗਲਾਦੇਸ਼ ਦੇ ਬੱਲੇਬਾਜ਼ ਨਿਡਰ ਅੰਦਾਜ਼ 'ਚ ਖੇਡ ਕੇ ਆਸਾਨੀ ਨਾਲ ਦੌੜਾਂ ਬਣਾ ਰਹੇ ਸੀ। ਖਾਸ ਕਰ ਮੁੰਹਮਦ ਨਈਮ ਅਤੇ ਮੁਹੰਮਦ ਮਿਥੁਨ ਦੀ ਜੋੜੀ ਨੇ ਟੀਮ ਇੰਡੀਆ ਦੀ ਨੱਕ ਵਿਚ ਦਮ ਕਰ ਦਿੱਤਾ ਸੀ। ਇਸ ਜੋੜੀ ਨੇ ਤੀਜੇ ਵਿਕਟ ਲਈ 98 ਦੌੜਾਂ ਜੋੜ ਲਈਆਂ ਸੀ ਜਿਸ ਤੋਂ ਬਾਅਦ ਹਰ ਕਿਸੇ ਨੂੰ ਇਹੀ ਲੱਗ ਰਿਹਾ ਸੀ ਕਿ ਬੰਗਲਾਦੇਸ਼ ਆਸਾਨੀ ਨਾਲ ਟੀਚਾ ਹਾਸਲ ਕਰ ਲਵੇਗੀ। ਇਸ ਦੌਰਾਨ ਟੀਮ ਇੰਡੀਆ ਦੇ ਨੌਜਵਾਨ ਖਿਡਾਰੀਆਂ ਦੇ ਮੋਢੇ ਝੁਕੇ ਦਿਸ ਰਹੇ ਸੀ। ਤਦ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਸਾਰੇ ਖਿਡਾਰੀਆਂ ਨੂੰ 30 ਗਜ ਘੇਰੇ ਦੇ ਅੰਦਰ ਬੁਲਾ ਕੇ ਐਮਰਜੈਂਸੀ ਮੀਟਿੰਗ ਕੀਤੀ। ਰੋਹਿਤ ਨੇ ਸਾਰੇ ਖਿਡਾਰੀਆਂ ਦੇ ਅੰਦਰ ਜਿੱਤ ਦੀ ਅਣਖ ਜਗਾਈ। ਰੋਹਿਤ ਸ਼ਰਮਾ ਨੇ ਸਾਰੇ ਖਿਡਾਰੀਆਂ ਦੇ ਅੰਦਰ ਦੇਸ਼ ਦੀ ਸ਼ਾਨ ਲਈ ਖੇਡਣ ਦਾ ਜੋਸ਼ ਭਰਿਆ। ਕਪਤਾਨ ਰੋਹਿਤ ਸ਼ਰਮਾ ਨੇ ਖੁਦ ਮੈਚ ਤੋਂ ਬਾਅਦ ਇਸ ਦੇ ਬਾਰੇ ਦੱਸਿਆ। ਰੋਹਿਤ ਨੇ ਕਿਹਾ, ''ਅਸੀਂ ਆਪਣੇ ਦੇਸ਼ ਲਈ ਖੇਡਦੇ ਹਾਂ। ਮੈਂ ਸਮਝ ਸਕਦਾ ਹਾਂ ਕਿ ਜਦੋਂ ਵਿਕਟਾਂ ਨਹੀਂ ਮਿਲਦੀਆਂ ਤਾਂ ਗੇਂਦਬਾਜ਼ਾਂ ਲਈ ਖੁਦ ਦਾ ਮਨੋਬਲ ਉੱਪਰ ਰੱਖਣਾ ਮੁਸ਼ਕਿਲ ਹੁੰਦਾ ਹੈ। ਮੈਨੂੰ ਬਸ ਆਪਣੇ ਖਿਡਾਰੀਆਂ ਨੂੰ ਯਾਦ ਦਿਵਾਉਣਾ ਪਿਆ ਕਿ ਉਹ ਕਿਸ ਟੀਮ ਅਤੇ ਦੇਸ਼ ਲਈ ਖੇਡ ਰਹੇ ਹਨ।''
ਰੋਹਿਤ ਸ਼ਰਮਾ ਨੇ ਕੀਤਾ ਜਜ਼ਬਾ ਪੈਦਾ : ਅਈਅਰ
ਬੰਗਲਾਦੇਸ਼ ਖਿਲਾਫ ਤੀਜੇ ਟੀ-20 ਵਿਚ 33 ਗੇਂਦਾਂ 'ਤੇ 62 ਦੌੜਾਂ ਬਣਾਉਣ ਵਾਲੇ ਸ਼੍ਰੇਅਸ ਅਈਅਰ ਨੇ ਵੀ ਰੋਹਿਤ ਸ਼ਰਮਾ ਨੂੰ ਜਿੱਤ ਦਾ ਸਿਹਰਾ ਦਿੱਤਾ। ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਸ਼ੁਰੂਆਤ ਵਿਚ ਅਸੀਂ ਥੋੜੇ ਸੁਸਤ ਸੀ। ਇਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਸਾਰੇ ਖਿਡਾਰੀਆਂ ਨੂੰ ਕੋਲ ਬੁਲਾਇਆ ਅਤੇ ਸਾਰਿਆਂ ਨੂੰ ਆਪਣੇ ਜੋਸ਼ੀਲੇ ਭਾਸ਼ਣ ਨਾਲ ਉਤਸ਼ਾਹਿਤ ਕੀਤਾ। ਰੋਹਿਤ ਦੀ ਗੱਲ ਨੇ ਸਾਡੇ ਅੰਦਰ ਉਤਸ਼ਾਹ ਭਰਿਆ ਅਤੇ ਅਸੀਂ ਜਿੱਤ ਹਾਸਲ ਕਰਨ ਦਾ ਪੱਕਾ ਇਰਾਦਾ ਕਰ ਲਿਆ।'' ਇਸ ਤੋਂ ਬਾਅਦ ਰੋਹਿਤ ਦੀ ਪ੍ਰੇਰਣਾ ਦੇਣ ਵਾਲੀ ਸਪੀਚ ਦਾ ਟੀਮ ਇੰਡੀਆ 'ਤੇ ਅਜਿਹਾ ਅਸਰ ਹੋਇਆ ਕਿ ਉਨ੍ਹਾਂ ਨੇ ਅਗਲੀਆਂ 25 ਦੌੜਾਂ ਦੇ ਅੰਦਰ 6 ਵਿਕਟਾਂ ਹਾਸਲ ਕਰ ਲਈਆਂ।
ਥੀਏਮ ਤੋਂ ਹਾਰੇ ਫੈਡਰਰ, ATP ਫਾਈਨਲਸ ਤੋਂ ਬਾਹਰ ਹੋਣ ਦਾ ਖ਼ਤਰਾ
NEXT STORY