ਨਵੀਂ ਦਿੱਲੀ, (ਬਿਊਰੋ)— ਸ਼੍ਰੀਲੰਕਾ ਖਿਲਾਫ ਵਨਡੇ ਅਤੇ ਟੀ-20 'ਚ ਆਪਣੀ ਕਪਤਾਨੀ ਨਾਲ ਸਾਰਿਆਂ ਨੂੰ ਹੈਰਾਨ ਕਰਨ ਵਾਲੇ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਇਨ੍ਹਾਂ ਦਿਨਾਂ 'ਚ ਕਮਾਲ ਦੀ ਲੈਅ 'ਚ ਹਨ। ਉਨ੍ਹਾਂ ਨੇ ਸ਼੍ਰੀਲੰਕਾ ਦੇ ਖਿਲਾਫ ਮੋਹਾਲੀ 'ਚ ਦੋਹਰਾ ਸੈਂਕੜਾ ਲਗਾ ਕੇ ਕਈ ਵੱਡੇ ਰਿਕਾਰਡ ਆਪਣੇ ਨਾਂ ਕਰ ਲਏ। ਰੋਹਿਤ ਸ਼ਰਮਾ ਖੇਡਣ ਦੇ ਅੰਦਾਜ਼ ਅਤੇ ਸ਼ਾਟ ਮਾਰਨ ਦੇ ਤਰੀਕਿਆਂ ਦੀ ਵਜ੍ਹਾ ਨਾਲ ਦਰਸ਼ਕ ਵਿਚਾਲੇ 'ਹਿੱਟਮੈਨ' ਦੇ ਨਾਂ ਨਾਲ ਮਸ਼ਹੂਰ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਰੋਹਿਤ ਨੂੰ 'ਹਿੱਟਮੈਨ' ਦਾ ਟਾਈਟਲ ਕਦੋਂ ਅਤੇ ਕਿਵੇਂ ਮਿਲਿਆ।
ਹਾਲ ਹੀ 'ਚ ਇਕ ਇੰਟਰਵਿਊ ਦੇ ਦੌਰਾਨ ਰੋਹਿਤ ਨੇ ਕਈ ਪੁਰਾਣੀਆਂ ਗੱਲਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਸਾਲ 2013 'ਚ ਆਸਟਰੇਲੀਆ ਦੇ ਖਿਲਾਫ 209 ਦੌੜਾਂ ਦੀ ਪਾਰੀ ਖੇਡਣ ਦੇ ਬਾਅਦ ਉਨ੍ਹਾਂ ਨੂੰ ਇਸ ਨਾਂ ਨਾਲ ਬੁਲਾਇਆ ਜਾਣ ਲੱਗਾ। ਭਾਰਤੀ ਟੀਮ ਦੇ ਮੌਜੂਦਾ ਕੋਚ ਰਵੀ ਸ਼ਾਸਤਰੀ ਉਸ ਦੌਰਾਨ ਮੈਚ ਦੀ ਕੁਮੈਂਟਰੀ ਕਰ ਰਹੇ ਸਨ। ਕੁਮੈਂਟਰੀ ਦੇ ਦੌਰਾਨ ਉਹ ਵਾਰ-ਵਾਰ ਮੇਰੇ ਲਈ 'ਹਿੱਟਮੈਨ' ਸ਼ਬਦ ਦਾ ਇਸਤੇਮਾਲ ਕਰ ਰਹੇ ਸਨ।
ਬੈਂਗਲੁਰੂ ਦੇ ਐੱਨ. ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਉਸ ਮੈਚ 'ਚ ਰੋਹਿਤ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਆਸਟਰੇਲੀਆ ਦੀ ਮਜ਼ਬੂਤ ਗੇਂਦਬਾਜ਼ੀ ਹਮਲੇ ਨੂੰ ਢਹਿ-ਢੇਰੀ ਕਰ ਦਿੱਤਾ ਸੀ। ਰੋਹਿਤ ਦੀ ਬੱਲੇਬਾਜ਼ੀ ਤੋਂ ਪ੍ਰਸ਼ੰਸਕ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਰੋਹਿਤ ਨੂੰ 'ਰੋਹਿੱਟ' ਕਹਿਣਾ ਸ਼ੁਰੂ ਕਰ ਦਿੱਤਾ। ਰੋਹਿਤ ਅਜੇ ਤੱਕ ਵਨਡੇ ਕ੍ਰਿਕਟ 'ਚ ਤਿੰਨ ਦੋਹਰੇ ਸੈਂਕੜੇ ਲਗਾ ਚੁੱਕੇ ਹਨ। ਤੀਜਾ ਦੋਹਰਾ ਸੈਂਕੜਾ ਉਨ੍ਹਾਂ ਨੇ ਹਾਲ ਹੀ 'ਚ ਸ਼੍ਰੀਲੰਕਾ ਦੇ ਖਿਲਾਫ ਮੋਹਾਲੀ 'ਚ ਜੜਿਆ ਸੀ।
ਮੁੰਬਈ ਰਿਸੈਪਸ਼ਨ ਦੌਰਾਨ ਵਿਰਾਟ 'ਤੇ ਭੜਕੀ ਅਨੁਸ਼ਕਾ, ਦੇਖੋ ਤਸਵੀਰਾਂ
NEXT STORY