ਆਬੂ ਧਾਬੀ- ਭਾਰਤੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਸਵੀਕਾਰ ਕੀਤਾ ਹੈ ਕਿ ਟੀ-20 ਵਿਸ਼ਵ ਕੱਪ 2021 'ਚ ਭਾਰਤ ਦੇ ਕੁਝ ਫ਼ੈਸਲੇ ਗ਼ਲਤ ਸਾਬਤ ਹੋਏ ਹਨ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਲੰਬੇ ਸਮੇਂ ਤਕ ਘਰ ਤੋਂ ਬਾਹਰ ਰਹਿਣ ਨਾਲ ਹੋਈ ਮਾਨਸਿਕ ਥਕਾਨ ਕਾਰਨ ਅਜਿਹਾ ਹੁੰਦਾ ਹੈ।
ਇਹ ਵੀ ਪੜ੍ਹੋ : ਅੰਪਾਇਰ ਮਾਈਕਲ ਗੋਫ਼ ਨੂੰ T-20 WC ਤੋਂ ਹਟਾਇਆ ਗਿਆ, ਇਸ ਨਿਯਮ ਦੀ ਕੀਤੀ ਸੀ ਉਲੰਘਣਾ
ਅਫਗਾਨਿਸਤਾਨ ਖ਼ਿਲਾਫ਼ ਬੁੱਧਵਾਰ ਨੂੰ 66 ਦੌੜਾਂ ਨਾਲ ਮਿਲੀ ਜਿੱਤ 'ਚ 74 ਦੌੜਾਂ ਦੀ ਪਾਰੀ ਖੇਡਣ ਵਲੇ ਰੋਹਿਤ ਦਾ ਇਸ਼ਾਰਾ ਪਾਕਿਸਤਾਨ ਤੇ ਨਿਊਜ਼ੀਲੈਂਡ ਤੋਂ ਮਿਲੀ ਹਾਰ ਵੱਲ ਸੀ। ਉਨ੍ਹਾਂ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਇਸ ਮੈਚ 'ਚ ਰਵੱਈਆ ਵੱਖ ਸੀ। ਕਾਸ਼ ਪਹਿਲੇ ਦੋ ਮੈਚਾਂ 'ਚ ਵੀ ਅਸੀਂ ਅਜਿਹਾ ਹੀ ਖੇਡਦੇ ਪਰ ਅਜਿਹਾ ਹੋਇਆ ਨਹੀਂ ਤੇ ਲੰਬੇ ਸਮੇਂ ਤੋਂ ਘਰੋਂ ਬਾਹਰ ਰਹਿਣ ਨਾਲ ਅਜਿਹਾ ਹੁੰਦਾ ਹੈ। ਕਈ ਵਾਰ ਫ਼ੈਸਲੇ ਗ਼ਲਤ ਹੋ ਜਾਂਦੇ ਹਨ ਪਹਿਲੇ ਦੋ ਮੈਚਾਂ 'ਚ ਵੀ ਅਜਿਹਾ ਹੀ ਹੋਇਆ।
ਰੋਹਿਤ ਨੇ ਕਿਹਾ ਕਿ ਵਰਤਮਾਨ ਸਮੇਂ 'ਚ ਕਾਫ਼ੀ ਕ੍ਰਿਕਟ ਖੇਡੀ ਜਾ ਰਹੀ ਹੈ ਤੇ ਅਸੀਂ ਇੰਨੀ ਕ੍ਰਿਕਟ ਖੇਡ ਰਹੇ ਹਾਂ। ਅਜਿਹੇ 'ਚ ਜਦੋਂ ਵੀ ਤਸੀਂ ਮੈਦਾਨ 'ਤੇ ਉਤਰਦੇ ਹੋ ਤਾਂ ਸਹੀ ਫ਼ੈਸਲੇ ਲੈਣੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਤੁਹਾਨੂੰ ਇਹ ਯਕੀਨੀ ਕਰਨਾ ਹੁੰਦਾ ਹੈ ਕਿ ਮਾਨਸਿਕ ਤੌਰ 'ਤੇ ਤੁਸੀਂ ਤਰੋਤਾਜ਼ਾ ਰਹੋ। ਇਹੋ ਕਾਰਨ ਹੈ ਕਿ ਅਸੀਂ ਕੁਝ ਚੰਗੇ ਫ਼ੈਸਲੇ ਨਹੀਂ ਲੈ ਸਕੇ। ਬਹੁਤ ਜ਼ਿਆਦਾ ਕ੍ਰਿਕਟ ਖੇਡਣ ਨਾਲ ਅਜਿਹਾ ਹੁੰਦਾ ਹੈ। ਕਈ ਵਾਰ ਖੇਡ ਤੋਂ ਅਲਗ ਹੋ ਕੇ ਮਾਨਸਿਕ ਤੌਰ 'ਤੇ ਤਰੋਤਾਜ਼ਾ ਹੋਣਾ ਪੈਂਦਾ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਤੇ ਜਿੱਤ ਤੋਂ ਬਾਅਦ ਕਪਤਾਨ ਵਿਰਾਟ ਨੇ ਦਿੱਤਾ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਪਰ ਜਦੋਂ ਤੁਸੀਂ ਵਿਸ਼ਵ ਕੱਪ ਖੇਡ ਰਹੇ ਹੋ ਤਾਂ ਫ਼ੋਕਸ ਉਸੇ 'ਤੇ ਹੋਣਾ ਚਾਹੀਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਕਰਨਾ ਹੈ ਤੇ ਕੀ ਨਹੀਂ। ਰੋਹਿਤ ਨੇ ਇਹ ਵੀ ਕਿਹਾ ਕਿ ਦੋ ਖ਼ਰਾਬ ਮੈਚਾਂ ਨਾਲ ਟੀਮ ਖ਼ਰਾਬ ਨਹੀਂ ਹੋ ਜਾਂਦੀ। ਉਨ੍ਹਾਂ ਕਿਹਾ ਕਿ ਦੋ ਮੈਚਾਂ 'ਚ ਅਸੀਂ ਚੰਗਾ ਨਹੀਂ ਖੇਡ ਸਕੇ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਰਾਤੋ-ਰਾਤ ਖ਼ਰਾਬ ਖਿਡਾਰੀ ਹੋ ਗਏ। ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਰੇ ਖਿਡਾਰੀ ਤੇ ਖੇਡ ਚਲਾਉਣ ਵਾਲੇ ਬੇਕਾਰ ਹਨ। ਤੁਸੀਂ ਵਿਸ਼ਲੇਸ਼ਣ ਕਰਕੇ ਵਾਪਸੀ ਕਰਦੇ ਹੋ ਤੇ ਅਸੀਂ ਇਹੋ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅੰਪਾਇਰ ਮਾਈਕਲ ਗੋਫ਼ ਨੂੰ T-20 WC ਤੋਂ ਹਟਾਇਆ ਗਿਆ, ਇਸ ਨਿਯਮ ਦੀ ਕੀਤੀ ਸੀ ਉਲੰਘਣਾ
NEXT STORY