ਆਬੂ ਧਾਬੀ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੁਪਰ-12 ਗੇੜ ਦੇ ਗਰੁੱਪ 2 ਮੈਚ ਵਿਚ ਅਫਗਾਨਿਸਤਾਨ 'ਤੇ 66 ਦੌੜਾਂ ਦੀ ਜਿੱਤ ਨਾਲ ਅੰਕਾਂ ਦਾ ਖਾਤਾ ਖੋਲਣ ਤੋਂ ਬਾਅਦ ਅਨੁਭਵੀ ਰਵੀਚੰਦਰਨ ਅਸ਼ਵਿਨ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਸਦੀ ਵਾਪਸੀ ਟੀਮ ਦੇ ਲਈ ਸਕਾਰਾਤਮਕ ਰਹੀ ਹੈ। ਭਾਰਤ ਦੇ 211 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅਫਗਾਨਿਸਤਾਨ ਦੀ ਟੀਮ ਸੱਤ ਵਿਕਟਾਂ 'ਤੇ 144 ਦੌੜਾਂ ਹੀ ਬਣਾ ਸਕੀ। ਅਫਗਾਨਿਸਤਾਨ ਵਲੋਂ ਕਪਤਾਨ ਮੁਹੰਮਦ ਨਬੀਂ (32 ਗੇਂਦਾਂ ਵਿਚ 35 ਦੌੜਾਂ) ਤੇ ਕਰੀਮ ਜਨਤ (22 ਗੇਂਦਾਂ ਵਿਚ ਅਜੇਤੂ 42 ਦੌੜਾਂ) ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕੇ। ਭਾਰਤ ਵਲੋਂ ਮੁਹੰਮਦ ਸ਼ੰਮੀ (32 ਦੌੜਾਂ 'ਤੇ ਤਿੰਨ ਵਿਕਟਾਂ) ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਚਾਰ ਸਾਲ ਬਾਅਦ ਸੀਮਿਤ ਓਵਰਾਂ ਦਦਾ ਅੰਤਰਰਾਸ਼ਟਰੀ ਮੈਚ ਖੇਡ ਰਹੇ ਅਸ਼ਵਿਨ ਨੇ ਬੇਹੱਦ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਚਾਰ ਓਵਰਾਂ ਵਿਚ 14 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਰੋਹਿਤ ਸ਼ਰਮਾ ਨੇ ਲਗਾਇਆ 23ਵਾਂ ਅਰਧ ਸੈਂਕੜਾ, ਇਹ ਰਿਕਾਰਡ ਵੀ ਕੀਤੇ ਆਪਣੇ ਨਾਂ
ਭਾਰਤ ਨੇ ਰੋਹਿਤ ਸ਼ਰਮਾ (74) ਤੇ ਲੋਕੇਸ਼ ਰਾਹੁਲ (69) ਦੇ ਅਰਧ ਸੈਂਕੜਿਆਂ ਤੇ ਦੋਵਾਂ 'ਚ ਪਹਿਲੇ ਵਿਕਟ ਦੀ 140 ਦੌੜਾਂ ਦੀ ਸਾਂਝੇਦਾਰੀ ਨਾਲ 2 ਵਿਕਟਾਂ 'ਤੇ 210 ਦੌੜਾਂ ਬਣਾਈਆਂ, ਜੋ ਮੌਜੂਦਾ ਟੂਰਨਾਮੈਂਟ ਦਾ ਸਭ ਤੋਂ ਟਾਪ ਸਕੋਰ ਹੈ। ਰੋਹਿਤ ਨੇ 47 ਗੇਂਦਾਂ ਦੀ ਆਪਣੀ ਪਾਰੀ ਵਿਚ 8 ਚੌਕੇ ਅਤੇ 3 ਛੱਕੇ ਲਗਾਏ, ਜਦੋਂਕਿ ਰਾਹੁਲ ਨੇ 48 ਗੇਂਦਾਂ ਦਾ ਸਾਹਮਣਾ ਕਰਦੇ ਹੋਏ 6 ਚੌਕੇ ਤੇ 2 ਛੱਕੇ ਲਗਾਏ। ਹਾਰਦਿਕ ਪੰਡਯਾ ਤੇ ਰਿਸ਼ਭ ਪੰਤ ਨੇ ਤੀਜੀ ਵਿਕਟ ਲਈ 3.3 ਓਵਰਾਂ ਵਿਚ 63 ਦੌੜਾਂ ਦੀ ਤੇਜ਼ਤਰਾਰ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੇ ਅੰਤਿਮ 9 ਓਵਰਾਂ ਵਿਚ 119 ਦੌੜਾਂ ਬਣਾਈਆਂ। ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਅਸ਼ਵਿਨ ਦੀ ਵਾਪਸੀ ਕਾਫੀ ਸਕਾਰਾਤਮਕ ਪਹਿਲੂ ਰਿਹਾ, ਇਸ ਦੇ ਲਈ ਉਸਨੇ ਸਖਤ ਮਿਹਨਤ ਕੀਤੀ ਹੈ। ਕੋਹਲੀ ਨੇ ਹਾਲਾਂਕਿ ਕਿਹਾ ਕਿ ਪਹਿਲੇ 2 ਮੈਚਾਂ ਵਿਚ ਪਾਕਿਸਤਾਨ ਤੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਵੀ ਸਿਹਰਾ ਦਿੱਤਾ, ਜਿਨ੍ਹਾਂ ਨੇ ਟੀਮ ਨੂੰ ਖੁੱਲ ਕੇ ਨਹੀਂ ਖੇਡਣ ਦਿੱਤਾ। ਕੋਹਲੀ ਨੇ ਨਾਲ ਹੀ ਕਿਹਾ ਕਿ ਉਸਦੀਆਂ ਨਜ਼ਰਾਂ ਹੁਣ ਵੀ ਸੈਮੀਫਾਈਨਲ ਦੇ ਲਈ ਕੁਆਲੀਫਾਈ ਕਰਨ 'ਤੇ ਹੈ।
ਇਹ ਖ਼ਬਰ ਪੜ੍ਹੋ- T20 WC, IND v AFG : ਭਾਰਤ ਨੇ ਅਫਗਾਨਿਸਤਾਨ ਨੂੰ 66 ਦੌੜਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੁਕੋਵਸਕੀ ਦਾ ਏਸ਼ੇਜ ਦੇ ਪਹਿਲੇ ਟੈਸਟ ਤੋਂ ਬਾਹਰ ਰਹਿਣਾ ਤੈਅ
NEXT STORY