ਨਵੀਂ ਦਿੱਲੀ : ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਅਜਿੰਕਯ ਰਹਾਣੇ ਅਤੇ ਹਨੁਮਾ ਵਿਹਾਰੀ ਦੀ ਸ਼ਾਨਦਾਰ ਫਾਰਮ ਨੂੰ ਦੇਖਦਿਆਂ ਰੋਹਿਤ ਸ਼ਰਮਾ ਨੂੰ ਭਾਰਤੀ ਟੈਸਟ ਟੀਮ ਵਿਚ ਜਗ੍ਹਾ ਬਣਾਉਣ ਲਈ ਅਜੇ ਉਡੀਕ ਕਰਨੀ ਹੋਵੇਗੀ। ਉਪ ਕਪਤਾਨ ਰੋਹਿਤ ਵੈਸਟਇੰਡੀਜ਼ ਦੌਰੇ ’ਤੇ ਭਾਰਤੀ ਟੀਮ ਦਾ ਹਿੱਸਾ ਹਨ। ਉਸ ਨੂੰ ਪਹਿਲੇ ਟੈਸਟ ਵਿਚ ਨਹੀਂ ਚੁਣਿਆ ਗਿਆ ਜਿਸ ਵਿਚ ਰਹਾਣੇ ਅਤੇ ਵਿਹਾਰੀ ਨੇ ਚੰਗਾ ਪ੍ਰਦਰਸ਼ਨ ਕੀਤਾ।
ਗੰਭੀਰ ਨੇ ਕਿਹਾ, ‘‘ਰੋਹਿਤ ਨੂੰ ਮੌਕੇ ਦੀ ਉਡੀਕ ਕਰਨੀ ਹੋਵੇਗੀ। ਰਹਾਣੇ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਵਿਹਾਰੀ ਵੀ। ਉਸ ਨੂੰ ਉਡੀਕ ਕਰਨੀ ਹੋਵੇਗੀ ਅਤੇ ਮੌਕਾ ਮਿਲਣ ’ਤੇ ਚੰਗਾ ਪ੍ਰਦਰਸ਼ ਵੀ ਕਰਨਾ ਹੋਵੇਗਾ।’’ ਰਹਾਣੇ ਨੇ 81 ਅਤੇ 102 ਦੌੜਾਂ ਦੀ ਪਾਰੀ ਖੇਡੀ ਜਦਕਿ ਵਿਹਾਰੀ ਨੇ 32 ਅਤੇ 93 ਦੌੜਾਂ ਬਣਾਈਆਂ। ਗੰਭੀਰ ਨੇ ਕਿਹਾ ਕਿ ਰਹਾਣੇ ਦੇ ਪ੍ਰਦਰਸ਼ਨ ਤੋਂ ਹੈਰਾਨ ਨਹੀਂ ਹਾਂ। ਉਸਦੇ ਅਤੇ ਟੀਮ ਦੇ ਲਈ ਇਹ ਪ੍ਰਦਰਸ਼ਨ ਜ਼ਰੂਰੀ ਸੀ ਅਤੇ ਜਿੱਤ ਵਿਚ ਉਸ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਰਿਸ਼ਭ ਪੰਤ ਵਿਕਟਕੀਪਿੰਗ ਵਿਚ ਭਾਰਤ ਦੀ ਪਹਿਲੀ ਪਸੰਦ ਹੈ ਜਦਕਿ ਰਿਧਿਮਾਨ ਸਾਹਾ ਸੱਟ ਤੋਂ ਬਾਅਦ ਟੀਮ ਵਿਚ ਪਰਤੇ ਹਨ। ਗੰਭੀਰ ਦਾ ਮੰਨਣਾ ਹੈ ਕਿ ਸਾਹਾ ਨੂੰ ਵੀ ਉਡੀਕ ਕਰਨੀ ਹੋਵੇਗੀ। ਪੰਤ ਵਰਗਾ ਬੱਲੇਬਾਜ਼ 45 ਦੀ ਔਸਤ ਨਾਲ ਦੌੜਾਂ ਬਣਾ ਰਿਹਾ ਹੈ ਅਤੇ ਇੰਗਲੈਂਡ ਅਤੇ ਆਸਟਰੇਲੀਆ ਵਿਚ ਸੈਂਕੜਾ ਵੀ ਲਗਾ ਚੁੱਕਾ ਹੈ। ਉਸ ਨੂੰ ਟੈਸਟ ਕ੍ਰਿਕਟ ਦੀ ਪਲੇਇੰਗ ਇਲੈਵਨ ਵਿਚ ਹੋਣਾ ਚਾਹੀਦਾ ਹੈ। ਸਾਹਾ ਨੂੰ ਮੌਕੇ ਦੀ ਉਡੀਕ ਕਰਨੀ ਹੋਵੇਗੀ।
ਖਿਡਾਰੀਆਂ ਦੇ ਨਮੂਨੇ ਲੈਣ ਲਈ ਲਖਨਊ ਪਹੁੰਚੀ ਨਾਡਾ ਦੀ ਟੀਮ
NEXT STORY