ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਦਾ ਆਗਾਮੀ ਵਿੱਤੀ ਸਾਲ 2026-27 ਦਾ ਬਜਟ ਸ਼ਹਿਰ ਵਿਚ ਇਕ ਵਾਰ ਫਿਰ ਪਹਿਲਕਦਮੀਆਂ ਨੂੰ ਲੈ ਕੇ ਚਰਚਾ ਵਿਚ ਹੈ। ਨਿਗਮ ਜਿੱਥੇ ਵਿਕਾਸ ਕਾਰਜਾਂ ’ਤੇ 200 ਕਰੋੜ ਰੁਪਏ ਖ਼ਰਚ ਕਰਨ ਜਾ ਰਿਹਾ ਹੈ, ਉਥੇ ਹੀ ਇਸ ਤੋਂ ਕਿਤੇ ਜ਼ਿਆਦਾ 312 ਕਰੋੜ ਰੁਪਏ ਕਰਮਚਾਰੀਆਂ ਦੀ ਤਨਖ਼ਾਹ ਅਤੇ ਸੇਵਾਮੁਕਤ ਕਰਮਚਾਰੀਆਂ ਦੀ ਪੈਨਸ਼ਨ ’ਤੇ ਖ਼ਰਚ ਕੀਤੇ ਜਾਣਗੇ। ਕੁੱਲ੍ਹ 569 ਕਰੋੜ ਰੁਪਏ ਦੇ ਪ੍ਰਸਤਾਵਿਤ ਬਜਟ ਨੂੰ ਮਨਜ਼ੂਰੀ ਦੇਣ ਲਈ 30 ਮਾਰਚ ਨੂੰ ਸਵੇਰੇ 11 ਵਜੇ ਰੈੱਡ ਕਰਾਸ ਭਵਨ ਵਿਚ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਨਾਲ ਜੁੜੇ ਪ੍ਰਸਤਾਵ ਵੀ ਰੱਖੇ ਜਾਣਗੇ। ਜ਼ਿਕਰਯੋਗ ਹੈ ਕਿ ਬਜਟ ਮੀਟਿੰਗ ਵਿੱਤੀ ਸਾਲ ਖ਼ਤਮ ਹੋਣ ਤੋਂ ਇਕ ਦਿਨ ਪਹਿਲਾਂ ਆਯੋਜਿਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਭਰਾ ਨੇ ਦਿੱਤੀ ਚਿਤਾਵਨੀ
ਆਮਦਨ ਦੇ ਲਿਹਾਜ਼ ਨਾਲ ਇਸ ਵਾਰ ਵੀ ਨਿਗਮ ਦੀ ਸਭ ਤੋਂ ਵੱਡੀ ਨਿਰਭਰਤਾ ਪੰਜਾਬ ਸਰਕਾਰ ਤੋਂ ਮਿਲਣ ਵਾਲੇ ਜੀ. ਐੱਸ. ਟੀ. ਹਿੱਸੇ ’ਤੇ ਰਹੇਗੀ, ਜਿਸ ਤੋਂ ਲਗਭਗ 310 ਕਰੋੜ ਰੁਪਏ ਆਉਣ ਦੀ ਸੰਭਾਵਨਾ ਹੈ। ਪ੍ਰਾਪਰਟੀ ਟੈਕਸ ਦਾ ਟੀਚਾ 80 ਕਰੋੜ ਰੁਪਏ ਰੱਖਿਆ ਗਿਆ ਹੈ ਅਤੇ ਇਸ ਵਿਚ ਇਸ ਵਾਰ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਭਵਨ ਨਿਰਮਾਣ ਨਾਲ ਜੁੜੀ ਟੈਕਸ, ਚੇਂਜ ਆਫ਼ ਲੈਂਡ ਯੂਜ਼ ਅਤੇ ਵਿਕਾਸ ਟੈਕਸ ਜ਼ਰੀਏ 100 ਕਰੋੜ ਰੁਪਏ ਜੁਟਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ। ਇਸ ਦੇ ਇਲਾਵਾ ਇਸ਼ਤਿਹਾਰ ਬ੍ਰਾਂਚ ਤੋਂ 14 ਕਰੋੜ, ਆਬਕਾਰੀ ਟੈਕਸ ਤੋਂ 8 ਕਰੋੜ, ਬਿਜਲੀ ਚੁੰਗੀ ਤੋਂ 1 ਕਰੋੜ, ਸਿਹਤ ਬ੍ਰਾਂਚ ਤੋਂ 15 ਕਰੋੜ ਅਤੇ ਜਲ ਸਪਲਾਈ ਵਿਭਾਗ ਤੋਂ 25 ਕਰੋੜ ਰੁਪਏ ਦੀ ਆਮਦਨ ਦਾ ਅਨੁਮਾਨ ਹੈ।
ਖ਼ਰਚ ਦੀਆਂ ਹੋਰ ਪ੍ਰਮੁੱਖ ਮਦਾਂ ਵਿਚ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਲਈ 50 ਕਰੋੜ ਰੁਪਏ, ਸਾਲਿਡ ਵੇਸਟ ਮੈਨੇਜਮੈਂਟ ਅਤੇ ਬਾਇਓਮਾਈਨਿੰਗ ਲਈ 30 ਕਰੋੜ, ਬਿਜਲੀ ਦੇ ਬਿੱਲ ਲਈ 22 ਕਰੋੜ ਅਤੇ ਸੀਵਰੇਜ ਪੰਪਿੰਗ ਅਤੇ ਸਫ਼ਾਈ ਲਈ 15 ਕਰੋੜ ਰੁਪਏ ਰੱਖੇ ਗਏ ਹਨ। ਇਸ ਦੇ ਇਲਾਵਾ ਪੈਟਰੋਲ-ਡੀਜ਼ਲ ’ਤੇ 21 ਕਰੋੜ, ਬਾਗਬਾਨੀ ’ਤੇ 8 ਕਰੋੜ, ਸਫ਼ਾਈ ਵਿਵਸਥਾ ’ਤੇ 8 ਕਰੋੜ ਅਤੇ ਵਾਹਨਾਂ ਦੇ ਰੱਖ-ਰਖਾਅ ’ਤੇ 5 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਹੋਟਲ 'ਚ ਪੁਲਸ ਵੱਲੋਂ ਦੇਹ ਵਪਾਰ ਦਾ ਪਰਦਾਫਾਸ਼! ਮੁੰਡੇ-ਕੁੜੀਆਂ ਫੜੇ
ਸਫ਼ਾਈ ਵਿਵਸਥਾ ਨੂੰ ਆਧੁਨਿਕ ਬਣਾਉਣ ’ਤੇ ਜ਼ੋਰ, ਮਸ਼ੀਨਰੀ ਦੀ ਹੋਵੇਗੀ ਖ਼ਰੀਦ
ਨਗਰ ਨਿਗਮ ਨੇ ਬਜਟ ਵਿਚ ਸਫ਼ਾਈ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਮਸ਼ੀਨਾਂ ਦੀ ਖ਼ਰੀਦ ’ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਕੂੜਾ ਚੁੱਕਣ ਲਈ 6 ਆਧੁਨਿਕ ਮਸ਼ੀਨਾਂ ਖ਼ਰੀਦੀਆਂ ਜਾਣਗੀਆਂ, ਜਿਨ੍ਹਾਂ ’ਤੇ ਲਗਭਗ 4.69 ਕਰੋੜ ਰੁਪਏ ਖ਼ਰਚ ਹੋਣਗੇ। ਇਹ ਮਸ਼ੀਨਾਂ ਪਾਰਕਾਂ, ਗ੍ਰੀਨ ਬੈਲਟ, ਫੁੱਟਪਾਥਾਂ ਅਤੇ ਸੜਕਾਂ ਦੇ ਕੰਢੇ ਜਮ੍ਹਾ ਕੂੜੇ ਨੂੰ ਆਸਾਨੀ ਨਾਲ ਸਾਫ਼ ਕਰ ਸਕਣਗੀਆਂ। ਜਾਣਕਾਰੀ ਮੁਤਾਬਕ ਨਗਰ ਨਿਗਮ ਦੇ ਬਜਟ ਮੁਤਾਬਕ ਕਮਿਸ਼ਨਰ ਲਈ ਇਕ ਨਵੀਂ ਥਾਰ ਖ਼ਰੀਦਣ ਦਾ ਪ੍ਰਸਤਾਵ ਵੀ ਹੈ। ਜਾਣਕਾਰੀ ਮੁਤਾਬਕ ਦੋ ਆਟੋਮੋਬਾਇਲ ਡੀਲਰਾਂ ਨੇ ਵਾਹਨ ਲਈ 22.35 ਲੱਖ ਦੀ ਕੋਟ ਦਰ ਦੱਸੀ ਹੈ।
ਇਸ ਦੇ ਇਲਾਵਾ ਦਰੱਖਤਾਂ ਦੀ ਛੰਗਾਈ ਲਈ 3 ਕਰੋੜ ਰੁਪਏ ਦੀਆਂ ਮਸ਼ੀਨਾਂ, ਬਾਗਬਾਨੀ ਵਿਭਾਗ ਲਈ 3.28 ਕਰੋੜ ਰੁਪਏ ਦੇ ਉਪਕਰਨ, ਸੜਕਾਂ ਦੀ ਮੁਰੰਮਤ ਲਈ ਪੈਚਵਰਕ ਮਸ਼ੀਨ, ਗ੍ਰੈਬ ਬਕੇਟ ਵਾਹਨ, ਈ-ਰਿਕਸ਼ਾ ਅਤੇ ਸੀਵਰ ਦੀ ਸਫ਼ਾਈ ਲਈ ਅਤਿ-ਆਧੁਨਿਕ ਮਸ਼ੀਨਾਂ ਖ਼ਰੀਦਣ ਦੇ ਪ੍ਰਸਤਾਵ ਵੀ ਸ਼ਾਮਲ ਹਨ। ਕੁੱਲ੍ਹ ਮਿਲਾ ਕੇ ਬਜਟ ਵਿਚ ਵਿਕਾਸ ਕਾਰਜਾਂ ਲਈ ਵੱਡਾ ਪ੍ਰਬੰਧ ਹੋਣ ਦੇ ਬਾਵਜੂਦ ਤਨਖ਼ਾਹ ਅਤੇ ਪੈਨਸ਼ਨ ’ਤੇ ਹੋਣ ਵਾਲਾ ਵਧੇਰੇ ਖ਼ਰਚ ਇਕ ਵਾਰ ਫਿਰ ਨਿਗਮ ਦੀਆਂ ਵਿੱਤੀ ਪਹਿਲਕਦਮੀਆਂ ਨੂੰ ਉਜਾਗਰ ਕਰ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ 30 ਮਾਰਚ ਦੀ ਮੀਟਿੰਗ ਵਿਚ ਇਸ ਬਜਟ ਨੂੰ ਕਿਸ ਰੂਪ ਵਿਚ ਅੰਤਿਮ ਮਨਜ਼ੂਰੀ ਮਿਲਦੀ ਹੈ।
ਇਹ ਵੀ ਪੜ੍ਹੋ: ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਲਿਆ ਗਿਆ ਵੱਡਾ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲਾਕਡਾਊਨ ਦੀ ਅਫ਼ਵਾਹ, ਪੈਟਰੋਲ ਪੰਪਾਂ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ
NEXT STORY