ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੀ ਫਰੀਦਕੋਟ ਰੋਡ 'ਤੇ ਸਥਿਤ ਰੇਲਵੇ ਪੁੱਲ ਅਤੇ ਪੁਰਾਣੇ ਮਾਲ ਗੋਦਾਮ ਦੇ ਕੋਲ ਬਣੇ ਦਸ਼ਮੇਸ਼ ਟੈਕਸੀ ਸਟੈਂਡ ਦੇ ਬਿਲਕੁਲ ਸਾਹਮਣੇ ਸੜਕ 'ਤੇ ਪਏ ਡੂੰਘੇ ਟੋਏ ਕਾਰਨ ਹਰ ਰੋਜ਼ ਹਾਦਸੇ ਹੋ ਰਹੇ ਹਨ। ਇਸ ਕਾਰਨ ਕਈ ਲੋਕ ਜ਼ਖਮੀ ਵੀ ਹੋ ਚੁੱਕੇ ਹਨ। ਟੈਕਸੀ ਡਰਾਈਵਰਾਂ, ਬਾਜ਼ਾਰ ਵਾਲਿਆਂ ਅਤੇ ਰਾਹਗੀਰਾਂ ਨੇ ਇਸ ਨੂੰ ਜਲਦੀ ਠੀਕ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਦਸ਼ਮੇਸ਼ ਟੈਕਸੀ ਸਟੈਂਡ ਤੇ ਕਾਰ ਟੈਕਸੀਆਂ ਦਾ ਕੰਮ ਕਰਦੇ ਚਾਲਕ ਉਡੀਕ, ਸ਼ਾਮਾਂ, ਧਰਮਿੰਦਰਾ, ਸੋਨੂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਸੜਕ ਟੁੱਟੀ ਹੋਈ ਹੈ ਇਸ ਵਿਚ ਡੂੰਘਾ ਟੋਇਆ ਪਿਆ ਹੋਇਆ ਹੈ ਤੇ ਇਥੇ ਕੋਈ ਵੀ ਸਟਰੀਟ ਲਾਈਟ ਵੀ ਨਹੀਂ ਜਗਦੀ ਰਾਤ ਨੂੰ ਬਹੁਤ ਹੀ ਹਨੇਰਾ ਹੁੰਦਾ ਹੈ ਤੇ ਇਸ ਸੜਕ ਤੇ ਟਰੈਫਿਕ ਬਹੁਤ ਜਿਆਦਾ ਹੁੰਦਾ ਹੈ ਹਨੇਰਾ ਹੋਣ ਕਰਕੇ ਇਹ ਡੂੰਘਾ ਟੋਇਆ ਕਿਸੇ ਨੂੰ ਨਹੀਂ ਦਿਖਦਾ ਜਿਸ ਕਾਰਨ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਡੇ ਹਾਦਸੇ ਹੋ ਰਹੇ ਹਨ।
ਪੀ. ਜੀ. ਦੇ ਕਮਰੇ 'ਚੋਂ ਕੁੜੀ ਦੀ ਲਾਸ਼ ਬਰਾਮਦ, ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ
NEXT STORY