ਤੁਰਿਨ (ਇਟਲੀ)- ਅਜਿਹੇ ਸਮੇਂ 'ਚ ਜਦਕਿ ਲਿਓਨਲ ਮੇਸੀ ਦਾ ਵਿਸ਼ਵ ਫੁੱਟਬਾਲ 'ਚ ਭਵਿੱਖ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਹੈ ਤਾਂ ਲੰਮੇ ਸਮੇਂ ਤੋਂ ਉਸਦੇ ਵਿਰੋਧੀ ਰਹੇ ਕ੍ਰਿਸਟੀਆਨੋ ਰੋਨਾਲਡੋ ਨੇ ਯੂਵੈਂਟਸ ਦੇ ਪ੍ਰਤੀ ਆਪਣੀ ਪੂਰੀ ਵਚਨਬੱਧਤਾ ਦਿਖਾਉਂਦੇ ਹੋਏ ਕਿਹਾ ਕਿ ਉਹ ਇਸ ਇਤਾਲਵੀ ਕਲੱਬ ਨੂੰ ਹਰ ਮੁਕਾਬਲੇ 'ਚ ਚੋਟੀ 'ਤੇ ਦੇਖਣਾ ਚਾਹੁੰਦਾ ਹੈ। ਰੋਨਾਲਡੋ ਨੇ ਯੂਵੈਂਟਸ ਦੇ ਨਾਲ ਚਾਰ ਸਾਲ ਦਾ ਕਰਾਰ ਕੀਤਾ ਹੈ ਅਤੇ ਉਹ ਇਸ ਕਲੱਬ ਦੇ ਵਲੋਂ ਤੀਜੇ ਸੈਸ਼ਨ 'ਚ ਖੇਡਣ ਦੇ ਲਈ ਤਿਆਰ ਹਨ। ਰੋਨਾਲਡੋ ਨੇ ਆਪਣੀ ਇੰਸਟਾਗ੍ਰਾਮ ਪੋਸਟ 'ਤੇ ਲਿਖਿਆ ਹੈ ਕਿ ਮੈਂ ਯੂਵੈਂਟਸ ਦੇ ਖਿਡਾਰੀ ਦੇ ਤੌਰ 'ਤੇ ਆਪਣੇ ਤੀਜੇ ਸੈਸ਼ਨ ਲਈ ਤਿਆਰ ਹੋ ਰਿਹਾ ਹਾਂ, ਮੇਰਾ ਜਨੂੰਨ ਅਤੇ ਜ਼ਜਬਾ ਹਮੇਸ਼ਾ ਦੀ ਤਰ੍ਹਾਂ ਸਿਖ਼ਰ 'ਤੇ ਹੈ।
ਉਨ੍ਹਾਂ ਨੇ ਕਿਹਾ ਕਿ ਵਚਨਬੱਧਤਾ, ਸਮਰਪਣ ਅਤੇ ਪੇਸ਼ੇਵਰਪਨ। ਮੇਰੀ ਪੂਰੀ ਸ਼ਕਤੀ, ਮੇਰੇ ਸਾਥੀਆਂ ਤੇ ਯੂਵੈਂਟਸ ਦੇ ਸਟਾਫ ਦੀ ਮਦਦ ਨਾਲ ਅਸੀਂ ਫਿਰ ਤੋਂ ਇਟਲੀ, ਯੂਰਪ ਤੇ ਵਿਸ਼ਵ 'ਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਰੋਨਾਲਡੋ ਨੇ ਯੂਵੈਂਟਸ ਨੂੰ ਪਿਛਲੇ 2 ਸੈਸ਼ਨ 'ਚ ਸੀਰੀ ਏ ਦਾ ਖਿਤਾਬ ਜਿੱਤਾਉਣ 'ਚ ਮਦਦ ਕੀਤੀ ਪਰ ਉਹ ਅਜੇ ਤਕ ਟੀਮ ਨੂੰ ਚੈਂਪੀਅਨਸ ਲੀਗ ਦਾ ਖਿਤਾਬ ਜਿਤਾਉਣ 'ਚ ਅਸਫਲ ਰਹੇ ਹਨ।
IPL 2020 : ਧੋਨੀ ਦੀ ਟੀਮ ਦੇ 13 ਮੈਂਬਰਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, 1 ਤੇਜ਼ ਗੇਂਦਬਾਜ ਵੀ ਸ਼ਾਮਲ
NEXT STORY