ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 13 ਲਈ ਸਾਰੀਆਂ ਟੀਮਾਂ ਯੂਨਾਈਟਡ ਅਰਬ ਅਮੀਰਾਤ (ਯੂ.ਏ.ਈ.) ਪਹੁੰਚ ਚੁੱਕੀਆਂ ਹਨ ਅਤੇ ਕੁੱਝ ਟੀਮਾਂ ਨੇ ਸੈਲਫ ਆਈਸੋਲੇਸ਼ਨ ਦੀ ਪ੍ਰਕਿਰਿਆ ਤੋਂ ਲੰਘਣ ਤੋਂ ਬਾਅਦ ਅਭਿਆਸ ਵੀ ਸ਼ੁਰੂ ਕਰ ਦਿੱਤਾ ਹੈ। ਹੁਣ ਧੋਨੀ ਦੀ ਟੀਮ ਚੇਨੱਈ ਸੁਪਰ ਕਿੰਗਸ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟਸ ਮੁਤਾਬਕ ਸੀ.ਐਸ.ਕੇ. ਦੇ 13 ਮੈਂਬਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ, ਜਿਸ ਵਿਚ ਇਕ ਤੇਜ਼ ਗੇਂਦਬਾਜ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਇਸ ਬੱਲੇਬਾਜ ਨੇ ਜੜਿਆ ਅਜਿਹਾ ਛੱਕਾ, ਤੋੜ ਦਿੱਤਾ ਆਪਣੀ ਹੀ ਕਾਰ ਦਾ ਸ਼ੀਸ਼ਾ, ਦੇਖੋ ਤਸਵੀਰਾਂ
ਰਿਪੋਰਟਸ ਮੁਤਾਬਕ 12 ਮੈਂਬਰ ਜੋ ਕੋਰੋਨਾ ਪੀੜਤ ਪਾਏ ਗਏ ਹਨ, ਉਨ੍ਹਾਂ ਵਿਚ ਸਪੋਰਟ ਸਟਾਫ ਅਤੇ ਸੋਸ਼ਲ ਮੀਡੀਆ ਟੀਮ ਦੇ ਮੈਂਬਰ ਸ਼ਾਮਲ ਹਨ। ਇਸ ਦੇ ਨਾਲ ਹੀ ਇਕ ਤੇਜ਼ ਗੇਂਦਬਾਜ ਦੇ ਵੀ ਪੀੜਤ ਹੋਣ ਦੀ ਖ਼ਬਰ ਹੈ ਪਰ ਅਜੇ ਤੱਕ ਗੇਂਦਬਾਜ ਦੇ ਨਾਮ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਚੇਨੱਈ ਸੁਪਰ ਕਿੰਗਸ ਦੇ ਸਾਰੇ ਮੈਂਬਰ ਜਿਨ੍ਹਾਂ ਦਾ ਕੋਵਿਡ-19 ਟੈਸਟ ਕੀਤਾ ਗਿਆ ਹੈ, ਉਹ ਸਥਿਰ ਹਨ ਅਤੇ ਆਈਸੋਲੇਸ਼ਨ ਵਿਚ ਭੇਜ ਦਿੱਤੇ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਐਸ.ਓ.ਪੀ. ਦੇ ਸਿਹਤ ਅਧਿਕਾਰੀਆਂ ਦੇ ਨਿਰਦੇਸ਼ ਅਨੁਸਾਰ ਸੀ.ਐਸ.ਕੇ. ਸਾਰੇ ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਕਰ ਰਿਹਾ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ਦੇ ਖਿਡਾਰੀ ਹੁਣ ਨਹੀਂ ਕਰ ਸਕਣਗੇ ਇਸ ਚੀਜ਼ ਦਾ ਇਸਤੇਮਾਲ, ਲੱਗੀ ਪਾਬੰਦੀ
ਫਿਲਹਾਲ ਚੇਨੱਈ ਸੁਪਰ ਕਿੰਗਸ ਜਾਂ ਬੀ.ਸੀ.ਸੀ.ਆਈ. ਵੱਲੋਂ ਇਸ ਬਾਰੇ ਵਿਚ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਚੇਨੱਈ ਦੇ ਸਾਰੇ ਮੈਬਰਾਂ ਨੇ ਦੁਬਈ ਵਿਚ 6 ਦਿਨ ਦਾ ਕੁਆਰੰਟੀਨ ਦਾ ਸਮਾਂ ਪੂਰਾ ਕਰ ਲਿਆ ਹੈ ਪਰ ਅਜੇ ਟ੍ਰੇਨਿੰਗ ਸ਼ੁਰੂ ਨਹੀਂ ਕੀਤੀ ਹੈ ਜਦੋਂਕਿ ਕੁੱਝ ਟੀਮਾਂ ਜਿਨ੍ਹਾਂ ਵਿਚ ਰਾਇਲ ਚੈਲੇਂਜਰ ਬੈਂਗਲੁਰੂ, ਰਾਜਸਥਾਨ ਰਾਇਲਜ਼, ਅਤੇ ਕਿੰਗਜ਼ ਇਲੈਵਨ ਪੰਜਾਬ ਸ਼ਾਮਲ ਹਨ, ਨੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੇਜੇ ਸਪਿਰਾਨਾਕ ਨੇ ਸ਼ੁਰੂ ਕੀਤੀ ਕੋਚਿੰਗ ਕਲਾਸ, ਤੰਗ ਕੱਪੜਿਆਂ ਕਾਰਨ ਰਹਿੰਦੀ ਹੈ ਚਰਚਾ 'ਚ, ਵੇਖੋ ਵੀਡੀਓ
ਇਸ ਬੱਲੇਬਾਜ ਨੇ ਜੜਿਆ ਅਜਿਹਾ ਛੱਕਾ, ਤੋੜ ਦਿੱਤਾ ਆਪਣੀ ਹੀ ਕਾਰ ਦਾ ਸ਼ੀਸ਼ਾ, ਦੇਖੋ ਤਸਵੀਰਾਂ
NEXT STORY