ਪੋਜੂਏਲੋ ਡੀ ਐਲਾਰਕੋਨ (ਸਪੇਨ)— ਰੀਅਲ ਮੈਡ੍ਰਿਡ ਦੇ ਫਾਰਵਰਡ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ 1.73 ਕਰੋੜ ਡਾਲਰ ਦੇ ਟੈਕਸ ਚੋਰੀ ਮਾਮਲੇ ਦੀ ਸੁਣਵਾਈ ਲਈ ਸੋਮਵਾਰ ਨੂੰ ਪੋਜੂਏਲੋ ਡੀ ਐਲਾਰਕੋਨ ਅਦਾਲਤ ਵਿਚ ਪੇਸ਼ ਹੋਇਆ, ਜਿੱਥੇ ਉਸ ਨੇ ਕਿਸੇ ਵੀ ਤਰ੍ਹਾਂ ਦੀ ਟੈਕਸ ਚੋਰੀ ਤੋਂ ਇਨਕਾਰ ਕਰਦਿਆ ਖੁਦ ਨੂੰ ਨਿਰਦੋਸ਼ ਦੱਸਿਆ।
32 ਸਾਲਾ ਰੋਨਾਲਡੋ ਨੇ ਕੋਰਟ ਵਿਚ 90 ਮਿੰਟ ਤਕ ਚੱਲੀ ਸੁਣਵਾਈ ਵਿਚ ਆਪਣੇ ਉਪੱਰ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ। ਉਸ ਨੇ ਕਿਹਾ ਕਿ ਮੈਂ ਆਪਣੀ ਕਮਾਈ ਦਾ ਪੂਰਾ ਬਿਓਰਾ ਸਪੇਨ ਦੇ ਟੈਕਸ ਅਧਿਕਾਰੀਆਂ ਨੂੰ ਮੁਹੱਈਆ ਕਰਾ ਰੱਖਿਆ ਹੈ ਤੇ ਉਨ੍ਹਾਂ ਨੂੰ ਮੇਰੇ ਟੈਕਸ ਦੇ ਬਾਰੇ ਵਿਚ ਵਿਸਥਾਰਪੂਵਕ ਰੂਪ ਨਾਲ ਪਤਾ ਹੈ। ਮੈਂ ਆਪਣੀ ਐਲਾਨ ਕਮਾਈ ਨੂੰ ਕਿਸੇ ਤੋਂ ਨਹੀਂ ਛੁਪਾਇਆ।
ਸਾਲ 2011 ਤੋਂ 2014 ਵਿਚਾਲੇ ਅਪਾਣੇ 'ਅਕਸ ਅਧਿਕਾਰ' ਨਾਲ ਹੋਈ ਕਮਾਈ ਨੂੰ ਛੁਪਾਉਣ ਦੇ ਮਾਮਲੇ ਵਿਚ ਜੇਕਰ ਰੋਨਾਲਡੋ ਦੋਸ਼ੀ ਪਾਇਆ ਜਾਂਦਾ ਹੈ ਤਾਂ ਸਟਾਰ ਫੁੱਟਬਾਲਰ ਨੂੰ ਵੱਡਾ ਜੁਰਮਾਨਾ ਭਰਨਾ ਪੈ ਸਕਦਾ ਹੈ। ਇਸਦੇ ਇਲਾਵਾ ਉਸ਼ ਨੂੰ ਹਿਰਾਸਤ ਵਿਚ ਵੀ ਲਿਆ ਜਾ ਸਕਦਾ ਹੈ।
ਰੋਨਾਲਡੋ ਨੇ ਕਿਹਾ ਕਿ ਮੈਂ ਹਮੇਸ਼ਾ ਇਮਾਨਦਾਰੀ ਨਾਲ ਆਪਣੀ ਕਮਾਈ ਦਾ ਐਲਾਨ ਕੀਤਾ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਸਾਨੂੰ ਸਾਰਿਆਂ ਨੂੰ ਕਮਾਈ ਅਨੁਸਾਰ ਟੈਕਸ ਦੇਣਾ ਚਾਹੀਦਾ ਹੈ। ਜਿਹੜੇ ਲੋਕ ਮੈਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਮੈਂ ਆਪਣੇ ਵਕੀਲ ਨੂੰ ਇਸ ਬਾਰੇ ਵਿਚ ਸਭ ਕੁਝ ਦੱਸ ਦਿੱਤਾ ਸੀ ਕਿਉਂਕਿ ਮੈਂ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਚਾਹੁੰਦਾ ਸੀ।
ਸਪੈਨਿਸ਼ ਅਦਾਲਤ ਨੇ ਹਾਲ ਹੀ ਵਿਚ ਕਈ ਚੋਟੀ ਦੇ ਫੁੱਟਬਾਲਰਾਂ ਦੇ ਟੈਕਸ ਚੋਰੀ ਦਾ ਖੁਲਾਸਾ ਕੀਤਾ ਹੈ।
ਬਾਰਸੀਲੋਨਾ ਦੇ ਲਿਓਨਲ ਮੇਸੀ ਨੂੰ ਵੀ ਇਸ ਸਾਲ ਟੈਕਸ ਚੋਰੀ ਦੇ ਹੀ ਮਾਮਲੇ ਵਿਚ 21 ਮਹੀਨੇ ਦੀ ਜੇਲ ਦੀ ਸਜਾ ਸੁਣਾਈ ਗਈ ਸੀ ਹਾਲਾਂਕਿ ਸਪਨਿਸ਼ ਕਾਨੂੰਨ ਦੇ ਹਿਸਾਬ ਨਾਲ ਦੋ ਸਾਲ ਤੋਂ ਘੱਟ ਦੀ ਜੇਲ ਦੀ ਸਜਾ ਨੂੰ ਪ੍ਰੋਬੇਸ਼ਨ 'ਤੇ ਪੂਰਾ ਕੀਤਾ ਜਾ ਸਕਦਾ ਹੈ। ਅਜਿਹੇ ਵਿਚ ਅਰਜਨਟੀਨਾ ਦੇ ਖਿਡਾਰੀ ਦੇ ਫਿਲਹਾਲ ਜੇਲ ਜਾਣ ਦੀ ਸੰਭਾਵਨਾ ਨਹੀਂ ਹੈ।
ਆਇਰਲੈਂਡ ਦੇ ਸੋਰੇਨਸੇਨ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ
NEXT STORY