ਐਜਬਸਟਨ— ਆਸਟਰੇਲੀਆ ਟੀਮ ਦੇ ਉਪ ਕਪਤਾਨ ਅਤੇ ਵਿਸਫੋਟਕ ਉਪਨਰ ਬੱਲੇਬਾਜ਼ ਡੇਵਿਡ ਵਾਰਨਰ ਦਾ ਮੰਨਣਾ ਹੈ ਕਿ ਚਾਰ ਸਾਲ ਪਹਿਲਾਂ ਐਜਬਸਟਨ 'ਚ ਇੰਗਲੈਂਡ ਟੀਮ ਦੇ ਬੱਲੇਬਾਜ਼ ਜੋ ਰੂਟ ਨਾਲ ਹੋਏ ਝਗੜੇ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਰੂਟ ਅਤੇ ਵਾਰਨਰ ਵਿਚਾਲੇ ਝਗੜਾ ਇਸ ਮੈਦਾਨ 'ਤੇ ਸਾਲ 2013 ਦੀ ਚੈਂਪੀਅਨਸ ਟਰਾਫੀ 'ਚ ਹੋਇਆ ਸੀ ਜਦੋਂ ਵਾਰਨਰ ਨੇ ਰੂਟ ਦੇ ਮੁੱਕਾ ਮਾਰਿਆ ਸੀ ਜਿਸ ਤੋਂ ਬਾਅਦ ਵਾਰਨਰ ਨੂੰ ਮੁੱਅਤਲ ਕਰ ਦਿੱਤਾ ਗਿਆ ਸੀ ਅਤੇ ਉਸ ਨੂੰ ਜੁਰਮਾਨਾ ਵੀ ਲਗਾਇਆ ਗਿਆ ਸੀ। ਉਸ ਮੈਚ 'ਚ ਆਸਟਰੇਲੀਆ ਨੂੰ ਇੰਗਲੈਂਡ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵਾਰਨਰ ਨੇ ਕਿਹਾ ਕਿ ਇਹ ਮੇਰੇ ਲਈ ਸਿੱਖਣ ਵਾਲਾ ਸਮਾਂ ਸੀ। ਰੂਟ ਨਾਲ ਹੋਏ ਝਗੜੇ ਨੇ ਮੈਨੂੰ ਅੱਜ ਇਕ ਕ੍ਰਿਕਟਰ ਹੀ ਨਹੀਂ ਸਗੋਂ ਇਕ ਚੰਗਾ ਇਨਸਾਨ ਵੀ ਬਣਾਉਣ 'ਚ ਮਦਦ ਕੀਤੀ ਹੈ। ਚਾਰ ਸਾਲ ਪਹਿਲਾਂ ਵਾਰਨਰ ਨੂੰ ਉਸ ਮੈਚ ਦੌਰਾਨ ਲੱਗਾ ਸੀ ਕਿ ਰੂਟ ਦੱਖਣੀ ਅਫਰੀਕਾ ਦੇ ਓਪਨਰ ਹਾਮਿਸ਼ ਅਮਲਾ ਦੀ ਦਾੜੀ ਦਾ ਮਜਾਕ ਉੱਡਾ ਰਿਹਾ ਹੈ। ਉਸ ਤੋਂ ਬਾਅਦ ਵਾਰਨਰ ਨੇ ਰੂਟ ਦੇ ਮੁੱਕਾ ਮਾਰਿਆ ਸੀ। ਹਾਲਾਕਿ ਇੰਗਲੈਂਡ ਅਤੇ ਰੂਟ ਨੇ ਇਸ ਤੋਂ ਮਨ੍ਹਾ ਕੀਤਾ ਸੀ। 30 ਸਾਲਾ ਵਾਰਨਰ ਨੇ ਕਿਹਾ ਕਿ ਹੁਣ ਮੈਂ ਪਹਿਲਾਂ ਦੀ ਤਰ੍ਹਾਂ ਨਹੀਂ ਕਰਾਂਗਾ ਉਸ ਸਮੇਂ ਇਹ ਹੋ ਗਿਆ ਸੀ। ਮੈਂ ਮੈਦਾਨ 'ਤੇ ਜ਼ਿਆਦਾ ਸੰਤੁਲਿਤ ਰਹਿਦਾ ਹਾਂ। ਰੂਟ ਨਾਲ ਹੋਈ ਉਸ ਘਟਨਾ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ। ਪਰ ਜੇਕਰ ਹੁਣ ਰੂਟ ਮੈਨੂੰ ਮੈਦਾਨ 'ਤੇ ਦਿਸੇਗਾ ਤਾਂ ਮੈਂ ਉਸ ਨਾਲ ਹੱਥਾ ਮਿਲਾ ਲਵਾਂਗਾ।
ਟ੍ਰੋਲਰ ਨੇ ਕੀਤੀ ਹੱਦ ਪਾਰ, ਪਾਰਥਿਵ ਪਟੇਲ ਨੂੰ ਕੱਢੀ ਗਾਲ ਤਾਂ ਮਿਲਿਆ ਇਹ ਜਵਾਬ
NEXT STORY