ਨਵੀਂ ਦਿੱਲੀ- ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਮੀਂਹ ਦੀ ਵਜ੍ਹਾ ਨਾਲ ਫਾਈਨਲ ਮੈਚ ਦਾ ਪਹਿਲਾ ਅਤੇ ਚੌਥੇ ਦਿਨ ਦਾ ਖੇਡ ਨਹੀਂ ਹੋ ਸਕਿਆ ਪਰ ਪੰਜਵੇਂ ਦਿਨ ਸ਼ੁਰੂ ਹੋਏ ਖੇਡ ਦੇ ਪਹਿਲੇ ਸੈਸ਼ਨ ਵਿਚ ਨਿਊਜ਼ੀਲੈਂਡ ਦੇ ਅਨੁਭਵੀ ਖਿਡਾਰੀ ਰਾਸ ਟੇਲਰ ਨੇ ਆਪਣੇ ਨਾਂ ਅਜਿਹਾ ਰਿਕਾਰਡ ਬਣਾ ਲਿਆ ਹੈ ਜਿਸ ਨੂੰ ਹੁਣ ਤੱਕ ਕੋਈ ਨਿਊਜ਼ੀਲੈਂਡ ਦਾ ਖਿਡਾਰੀ ਆਪਣੇ ਨਾਂ ਨਹੀਂ ਕਰ ਸਕਿਆ। ਭਾਰਤ ਵਿਰੁੱਧ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਰਾਸ ਟੇਲਰ ਨੇ ਆਪਣੇ ਕ੍ਰਿਕਟ ਕਰੀਅਰ ਦੀਆਂ 18 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ।
ਭਾਰਤ ਵਿਰੁੱਧ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਵਿਚ ਰਾਸ ਟੇਲਰ ਨੇ ਆਪਣੇ ਨਾਂ ਇਹ ਵੱਡੀ ਉਪਲੱਬਧੀ ਹਾਸਲ ਕੀਤੀ। ਹੁਣ ਟਾਸ ਟੇਲਰ ਦੇ ਨਾਂ ਕ੍ਰਿਕਟ ਵਿਚ 18 ਹਜ਼ਾਰ ਤੋਂ ਜ਼ਿਆਦਾ ਦੌੜਾਂ ਹੋ ਗਈਆਂ ਹਨ। ਇਸ ਮਾਮਲੇ ਵਿਚ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਸਟੀਫਨ ਫਲੇਮਿੰਗ ਨਿਊਜ਼ੀਲੈਂਡ ਦੇ ਲਈ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸਦੇ ਨਾਂ ਕ੍ਰਿਕਟ ਵਿਚ 15,289 ਦੌੜਾਂ ਹਨ।
ਨਿਊਜ਼ੀਲੈਂਡ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਕ੍ਰਿਕਟਰ
ਰਾਸ ਟੇਲਰ - 18000*
ਸਟੀਫਨ ਫਲੇਮਿੰਗ - 15289
ਕੇਨ ਵਿਲੀਅਮਸਨ - 15120
ਬ੍ਰੇਂਡਨ ਮੈਕੁਲਮ - 14676
ਕ੍ਰਿਕਟ ਵਿਚ 18 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ
ਭਾਰਤ- ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ, ਵਿਰਾਟ ਕੋਹਲੀ
ਸ਼੍ਰੀਲੰਕਾ- ਕੁਮਾਰ ਸੰਗਕਾਰਾ, ਮਹੇਲਾ ਜੈਵਰਧਨੇ, ਜੈਸੂਰੀਆ
ਦੱਖਣੀ ਅਫਰੀਕਾ- ਜੈਕਸ ਕੈਲਿਸ , ਏ ਬੀ ਡਿਵੀਲੀਅਰਸ, ਹਾਸ਼ਿਮ ਅਮਲਾ
ਵੈਸਟਇੰਡੀਜ਼- ਬ੍ਰਾਇਨ ਲਾਰਾ, ਸ਼ਿਵਨਾਰਾਇਣ ਚੰਦਰਪਾਲ, ਕ੍ਰਿਸ ਗੇਲ
ਆਸਟਰੇਲੀਆ- ਰਿਕੀ ਪੋਂਟਿੰਗ, ਸਟੀਵ ਵਾਅ
ਪਾਕਿਸਤਾਨ- ਇੰਜ਼ਮਾਮ ਉਲ ਹਕ
ਨਿਊਜ਼ੀਲੈਂਡ- ਰਾਸ ਟੇਲਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਯੂਰੋ 2020 ’ਤੇ ਕੋਰੋਨਾ ਦਾ ਸਾਇਆ, ਸਕਾਟਲੈਂਡ, ਇੰਗਲੈਂਡ ਟੀਮ ’ਚ ਮਾਮਲੇ
NEXT STORY