ਸਪੋਰਟਸ ਡੈਸਕ— ਰਾਜਸਥਾਨ ਰਾਇਲਜ਼ (ਆਰ. ਆਰ.) ਖ਼ਿਲਾਫ਼ ਵੀਰਵਾਰ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ’ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) 10 ਵਿਕਟਾਂ ਨਾਲ ਜਿੱਤ ਦਰਜ ਕਰਦੇ ਹੋਏ ਪੁਆਇੰਟ ਟੇਬਲ ’ਚ ਫਿਰ ਤੋਂ ਪਹਿਲੇ ਨੰਬਰ ’ਤੇ ਆ ਗਈ ਹੈ। ਆਰ. ਸੀ. ਬੀ. ਦਾ ਇਸ ਵਾਰ ਆਈ. ਪੀ. ਐੱਲ. ’ਚ ਪ੍ਰਦਰਸ਼ਨ ਕਾਫ਼ੀ ਸ਼ਾਨਦਾਰ ਰਿਹਾ ਹੈ ਤੇ ਟੀਮ ਨੇ ਚਾਰੇ ਮੈਚ ਜਿੱਤੇ ਹਨ ਜਿਸ ਨਾਲ ਆਰ. ਸੀ. ਬੀ. ਦੇ ਸਭ ਤੋਂ ਜ਼ਿਆਦਾ 8 ਅੰਕ ਹੋ ਗਏ ਹਨ।
ਦੂਜੇ ਤੇ ਤੀਜੇ ਸਥਾਨ ’ਤੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਤੇ ਦਿੱਲੀ ਕੈਪੀਟਲਸ (ਡੀ. ਸੀ.) ਹਨ ਜਿਨ੍ਹਾਂ ਦੇ 6-6 ਅੰਕ ਹਨ। ਇਨ੍ਹਾਂ ਦੋਵਾਂ ਟੀਮਾਂ ਨੇ 4 ’ਚੋਂ 3 ਮੈਚ ਜਿੱਤੇ ਹਨ ਜਦਕਿ ਇਕ ’ਚ ਹਾਰ ਦਾ ਸਾਹਮਣਾ ਕੀਤਾ ਹੈ। ਚੋਟੀ ਦੀਆਂ ਚਾਰ ਟੀਮਾਂ ’ਚ ਆਖ਼ਰੀ ਟੀਮ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ (ਐੱਮ. ਆਈ.) ਹੈ ਜਿਸ ਨੇ ਅਜੇ ਤਕ 2 ਹੀ ਮੈਚ ਜਿੱਤੇ ਹਨ ਤੇ ਚਾਰ ਅੰਕਾਂ ਦੇ ਨਾਲ ਚੌਥੇ ਸਥਾਨ ’ਤੇ ਹੈ।
ਇਹ ਵੀ ਪੜ੍ਹੋ : MI ਅਤੇ PBKS ਦਰਮਿਆਨ ਹੋਣ ਵਾਲੇ ਮੈਚ ਤੋਂ ਪਹਿਲਾਂ ਜਾਣੋ ਇਹ ਮਹੱਤਵਪੂਰਨ ਗੱਲਾਂ
ਸਨਰਾਈਜਰਜ਼ ਹੈਦਰਾਬਾਦ, ਕੋਲਕਾਤਾ ਨਾਈਟ ਰਾਈਡਰਜ਼, ਪੰਜਾਬ ਕਿੰਗਜ਼ ਤੇ ਰਾਜਸਥਾਨ ਕ੍ਰਮਵਾਰ ਪੰਜਵੇਂ, ਛੇਵੇਂ, ਸਤਵੇਂ ਤੇ ਅੱਠਵੇਂ ਸਥਾਨ ’ਤੇ ਹਨ। ਇਨ੍ਹਾਂ ਸਾਰੀਆਂ ਟੀਮਾਂ ਨੇ ਚਾਰ ਮੈਚਾਂ ’ਚ ਸਿਰਫ਼ ਇਕ ’ਚ ਹੀ ਜਿੱਤ ਦਰਜ ਕੀਤੀ ਹੈ ਤੇ ਇਨ੍ਹਾਂ ਦੇ 2-2 ਅੰਕ ਹਨ ਪਰ ਨੈੱਟ ਰਨ ਰੇਟ ਕਾਰਨ ਸਥਿਤੀ ’ਚ ਫ਼ਰਕ ਹੈ।
ਆਰੇਂਜ ਕੈਪ
ਦਿੱਲੀ ਦੇ ਸ਼ਿਖਰ ਧਵਨ 231 ਦੌੜਾਂ ਦੇ ਨਾਲ ਆਰੇਂਜ ਕੈਪ ’ਤੇ ਕਬਜ਼ਾ ਜਮਾਏ ਹਨ। ਜਦਕਿ, ਦੂਜੇ ਨੰਬਰ ’ਤੇ 176 ਦੌੜਾਂ ਨਾਲ ਆਰ. ਸੀ. ਬੀ. ਦੇ ਗਲੇਨ ਮੈਕਸਵੇਲ ਹਨ। ਜਾਨੀ ਬੇਅਰਸਟਾ ਤੀਜੇ ਨੰਬਰ ’ਤੇ ਹਨ ਉਨ੍ਹਾਂ ਦੀਆਂ ਕੁਲ 173 ਦੌੜਾਂ ਹਨ। ਚੌਥੇ ਤੇ ਪੰਜਵੇਂ ਸਥਾਨ ’ਤੇ ਚੇਨਈ ਦੇ ਫ਼ਾਫ਼ ਡੁ ਪਲੇਸਿਸ ਤੇ ਕੋਲਕਾਤਾ ਦੇ ਨਿਤੀਸ਼ ਰਾਣਾ ਹਨ ਜਿਨ੍ਹਾਂ ਦੀਆਂ 164 ਦੌੜਾਂ ਹਨ।
ਇਹ ਵੀ ਪੜ੍ਹੋ : ਵਿਰਾਟ ਨੇ 2021 ਦਾ ਪਹਿਲਾ ਅਰਧ ਸੈਂਕੜਾ ਖ਼ਾਸ ਅੰਦਾਜ਼ ’ਚ ਕੀਤਾ ਧੀ ਵਾਮਿਕਾ ਦੇ ਨਾਂ, ਵੇਖੋ ਵੀਡੀਓ
ਪਰਪਲ ਕੈਪ
ਆਰ. ਸੀ. ਬੀ. ਦੇ ਹਰਸ਼ਲ ਪਟੇਲ ਪਰਪਲ ਕੈਪ ’ਤੇ ਆਪਣਾ ਕਬਜ਼ਾ ਜਮਾਏ ਹਨ ਤੇ ਉਨ੍ਹਾਂ ਦੀਆਂ ਵਿਕਟਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ ਤੇ ਹੁਣ ਉਨ੍ਹਾਂ ਦੀਆਂ 12 ਵਿਕਟਾਂ ਹੋ ਗਈਆਂ ਹਨ। ਦੂਜੇ, ਤੀਜੇ ਤੇ ਚੌਥੇ ਸਥਾਨ ’ਤੇ 8-8 ਵਿਕਟਾਂ ਦੇ ਨਾਲ ਕ੍ਰਮਵਾਰ ਚੇਨਈ ਦੇ ਦੀਪਕ ਚਾਹਰ, ਦਿੱਲੀ ਦੇ ਅਵੇਸ਼ ਖ਼ਾਨ ਤੇ ਮੁੰਬਈ ਦੇ ਰਾਹੁਲ ਚਾਹਰ ਹਨ। ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਚੋਟੀ ਦੇ 5 ਗੇਂਦਬਾਜ਼ਾਂ ’ਚ 7 ਵਿਕਟਾਂ ਲੈ ਕੇ ਆਂਦਰੇ ਰਸਲ ਪੰਜਵੇਂ ਸਥਾਨ ’ਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਿਰਾਟ ਨੇ 2021 ਦਾ ਪਹਿਲਾ ਅਰਧ ਸੈਂਕੜਾ ਖ਼ਾਸ ਅੰਦਾਜ਼ ’ਚ ਕੀਤਾ ਧੀ ਵਾਮਿਕਾ ਦੇ ਨਾਂ, ਵੇਖੋ ਵੀਡੀਓ
NEXT STORY