ਸਪੋਰਟਸ ਡੈਸਕ : ਰਾਇਲ ਚੈਲੇਂਜਰਸ ਬੈਂਗਲੁਰੂ ਤੇ ਸਨਰਾਈਜਰਸ ਹੈਦਰਾਬਾਦ ਵਿਚਾਲੇ ਆਈ. ਪੀ. ਐਲ. ਦਾ 52ਵਾਂ ਮੈਚ ਅੱਜ ਸ਼ਾਰਜਾਹ ਦੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਬੈਂਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਸਾਹਮਣੇ 121 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ ਨੇ 5 ਵਿਕਟਾਂ ਨਾਲ ਬੈਂਗਲੁਰੂ 'ਤੇ ਸ਼ਾਨਦਾਰ ਜਿੱਤ ਦਰਜ ਕਰ ਲਈ।

ਇਸ ਮੈਚ 'ਚ ਹੈਦਰਾਬਾਦ ਦਾ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਉਦੋਂ ਸਹੀ ਹੁੰਦਾ ਨਜ਼ਰ ਆਇਆ ਜਦੋਂ ਗੇਂਦਬਾਜ਼ਾਂ ਨੇ ਪਹਿਲੇ ਪਾਵਰਪਲੇਅ 'ਚ ਹੀ ਵਿਰਾਟ ਅਤੇ ਪਡੀਕੱਲ ਦੇ ਅਹਿਮ ਵਿਕਟ ਹਾਸਲ ਕਰ ਲਏ। ਬੈਂਗਲੁਰੂ ਨੇ ਪਿਛਲੇ ਮੈਚ ਦੀ ਤਰ੍ਹਾਂ ਜੋਸ਼ ਫਿਲਿਪਸ ਅਤੇ ਦੇਵਦੱਤ ਪਡੀਕੱਲ ਨੂੰ ਓਪਨਿੰਗ 'ਤੇ ਭੇਜਿਆ ਸੀ ਪਰ ਦੇਵਦੱਤ ਕੁੱਝ ਕਮਾਲ ਨਹੀਂ ਕਰ ਸਕਿਆ। ਉਸ ਨੂੰ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਸੰਦੀਪ ਸ਼ਰਮਾ ਨੇ ਬੋਲਡ ਕਰ ਦਿੱਤਾ। ਦੇਵਦੱਤ ਨੇ 8 ਗੇਂਦਾਂ 'ਤੇ ਇਕ ਚੌਕੇ ਦੀ ਮਦਦ ਨਾਲ 5 ਦੌੜਾਂ ਬਣਾਈਆਂ, ਉਹ ਜਦੋਂ ਆਊਟ ਹੋਇਆ ਤਦ ਆਰ. ਸੀ. ਬੀ. ਦਾ ਸਕੋਰ 13 ਸੀ।

ਇਸ ਦੇ ਬਾਅਦ ਕ੍ਰੀਜ਼ 'ਤੇ ਉਤਰੇ ਕੈਪਟਨ ਵਿਰਾਟ ਕੋਹਲੀ ਵੀ ਖਾਸ ਕਮਾਲ ਨਹੀਂ ਦਿਖਾ ਸਕੇ ਅਤੇ 7 ਦੌੜਾਂ ਬਣਾ ਕੇ ਆਊਟ ਹੋ ਗਏ, ਉਨ੍ਹਾਂ ਨੂੰ ਸੰਦੀਪ ਸ਼ਰਮਾ ਨੇ ਕੇਨ ਵਿਲੀਅਮਸਨ ਦੇ ਹੱਥੋਂ ਕੈਚ ਆਊਟ ਕਰਾਇਆ। ਉਥੇ ਜੋਸ਼ ਫਿਲਿਪਸ ਡਿਵੀਲਿਅਰਸ ਦੇ ਨਾਲ ਡਟੇ ਰਹੇ ਸੀ। ਹਾਲਾਂਕਿ ਦੋਵਾਂ ਦੀ ਜੋੜੀ ਲੰਬੀ ਪਾਰਟਨਰਸ਼ਿਪ ਨਹੀਂ ਬਣਾ ਸਕੀ। ਟੀਮ ਦਾ ਸਕੋਰ ਜਦੋਂ 71 ਦੌੜਾਂ ਸੀ ਤਾਂ ਡਿਵੀਲਿਅਰਸ ਨਦੀਮ ਦਾ ਸ਼ਿਕਾਰ ਹੋ ਗਏ। ਡਿਵੀਲਅਰਸ ਨੇ 24 ਗੇਂਦਾਂ 'ਤੇ 24 ਦੌੜਾਂ ਬਣਾਈਆਂ।
ਡਿਵੀਲੀਅਰਸ ਦੇ ਆਊਟ ਹੋਣ ਦੇ ਬਾਅਦ ਅਗਲੇ ਹੀ ਓਵਰ 'ਚ ਜੋਸ਼ ਫਿਲਿਪਸ ਨੂੰ ਰਾਸ਼ਿਦ ਖਾਨ ਨੇ ਚੱਲਦਾ ਕਰ ਦਿੱਤਾ। ਰਾਸ਼ਿਦ ਦੀ ਇਕ ਗੇਂਦ 'ਤੇ ਜੋਸ਼ ਚਕਮਾ ਖਾ ਗਿਆ ਅਤੇ ਮਨੀਸ਼ ਪਾਂਡੇ ਨੂੰ ਕੈਚ ਫੜਾ ਬੈਠਾ। ਜੋਸ਼ ਨੇ 31 ਗੇਂਦਾਂ 'ਚ 4 ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾਈਆਂ। 14 ਓਵਰ ਹੋਣ ਤਕ ਆਰ. ਸੀ. ਬੀ. ਚਾਰ ਵਿਕਟਾਂ ਗੁਆ ਕੇ 86 ਦੌੜਾਂ ਬਣਾ ਚੁਕੀ ਸੀ।

ਦੋਵੇਂ ਟੀਮਾਂ ਦੇ ਖਿਡਾਰੀ
ਰਾਇਲ ਚੈਲੰਜਰਸ ਬੈਂਗਲੁਰੂ : ਦੇਵਦੱਤ ਪਡੀਕੱਲ, ਜੋਸ਼ੁਆ ਫਿਲਿਪ, ਵਿਰਾਟ ਕੋਹਲੀ (ਕਪਤਾਨ), ਏ. ਬੀ. ਡੀਵਿਲੀਅਰਸ (ਵਿਕਟ ਕੀਪਰ), ਗੁਰਕੀਰਤ ਮਾਨ, ਵਾਸ਼ਿੰਗਟਨ ਸੁੰਦਰ, ਕ੍ਰਿਸ ਮਾਰਿਸ, ਇਸਰੂ ਉਡਾਨਾ,ਐਡਮ ਜ਼ੰਪਾ, ਸ਼ਾਹਬਾਜ ਅਹਿਮਦ, ਨਵਦੀਪ ਸੈਣੀ, ਉਮੇਸ਼ ਯਾਦਵ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ।
ਸਨਰਾਈਜਰਸ ਹੈਦਰਾਬਾਦ : ਡੇਵਿਡ ਵਾਰਨਰ (ਕਪਤਾਨ), ਰਿਦਿਮਾਨ ਸਾਹਾ (ਵਿਕਟ ਕੀਪਰ), ਮਨੀਸ਼ ਪਾਂਡੇ, ਕੇਨ ਵਿਲੀਅਮਸਨ, ਅਬਦੁਲ ਸਮਦ, ਅਭਿਸ਼ੇਕ ਸ਼ਰਮਾ, ਜੇਸਨ ਹੋਲਡਰ, ਰਾਸ਼ਿਦ ਖਾਨ, ਸੰਦੀਪ ਸ਼ਰਮਾ, ਸ਼ਾਹਬਾਜ ਨਦੀਮ, ਖਲੀਲ ਅਹਿਮਦ, ਟੀ ਨਟਰਾਜਨ।
ਕੋਰੋਨਾ ਵਾਇਰਸ ਤੋਂ ਠੀਕ ਹੋ ਕੇ ਮੈਦਾਨ 'ਤੇ ਪਰਤੇ ਰੋਨਾਲਡੋ
NEXT STORY