ਦੁਬਈ- ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਚਾਲੇ ਖੇਡੇ ਗਏ ਮੁਕਾਬਲੇ 'ਚ ਰਾਜਸਥਾਨ ਦੇ ਸਟਾਰ ਬੱਲੇਬਾਜ਼ ਸੰਜੂ ਸੈਮਸਨ ਫੀਲਡਿੰਗ ਦੌਰਾਨ ਸ਼ਾਨਦਾਰ ਕੈਚ ਕਰ ਸੋਸ਼ਲ ਮੀਡੀਆ 'ਤੇ ਚਰਚਾ 'ਚ ਆ ਗਏ। ਦਰਅਸਲ, ਕੇ. ਕੇ. ਆਰ. 115 ਦੌੜਾਂ 'ਤੇ 5 ਵਿਕਟਾਂ ਤੋਂ ਬਾਅਦ ਪੈਟ ਬੱਲੇਬਾਜ਼ੀ ਦੇ ਲਈ ਆਏ ਸਨ। ਉਹ ਵਧੀਆ ਟੱਚ 'ਚ ਸੀ ਪਰ ਰਨ ਗਤੀ ਤੇਜ਼ ਕਰਨ ਦੇ ਚੱਕਰ 'ਚ ਉਨ੍ਹਾਂ ਨੇ ਟਾਮ ਕਿਊਰੇਨ ਦੀ ਗੇਂਦ 'ਤੇ ਇਕ ਉੱਚਾ ਸ਼ਾਟ ਮਾਰ ਦਿੱਤਾ। ਗੇਂਦ ਨੂੰ ਸੰਜੂ ਸੈਮਸਨ ਨੇ ਕੈਚ ਕਰ ਲਿਆ ਤੇ ਮੈਦਾਨ 'ਤੇ ਡਿੱਗਦੇ ਹੋਏ ਪੂਰੀ ਤਰ੍ਹਾਂ ਘੁੰਮ ਗਏ।
ਦੇਖੋ ਵੀਡੀਓ-
ਦੱਸ ਦੇਈਏ ਕਿ ਸੰਜੂ ਸੈਮਸਨ ਇਸ ਸੀਜ਼ਨ ਦੇ ਦੌਰਾਨ ਸ਼ਾਨਦਾਰ ਲੈਅ 'ਚ ਦਿਖ ਰਹੇ ਹਨ। ਜੇਕਰ ਕੋਲਕਾਤਾ ਵਿਰੁੱਧ ਇਸ ਮੈਚ ਨੂੰ ਛੱਡ ਦੇਈਏ ਤਾਂ ਉਨ੍ਹਾਂ ਨੇ ਪਹਿਲੇ 2 ਮੈਚਾਂ 'ਚ ਅਰਧ ਸੈਂਕੜੇ ਲਗਾਏ। ਖਾਸ ਗੱਲ ਇਹ ਵੀ ਰਹੀ ਕਿ ਉਨ੍ਹਾਂ ਨੇ 200+ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ, ਜੋਕਿ ਇਸ ਸੀਜ਼ਨ 'ਚ ਸਭ ਤੋਂ ਤੇਜ਼ ਹੈ।
ਜਿੱਤ ਤੋਂ ਬਾਅਦ ਬੋਲੇ ਕਾਰਤਿਕ- ਨੌਜਵਾਨ ਗੇਂਦਬਾਜ਼ਾਂ ਨੇ ਕਰਵਾਈ ਮੈਚ 'ਚ ਵਾਪਸੀ
NEXT STORY