ਜੌਹਾਨਸਬਰਗ- ਭਾਰਤੀ ਉਪ-ਕਪਤਾਨ ਲੋਕੇਸ਼ ਰਾਹੁਲ ਨੇ ਇਸ਼ਾਰਾ ਕੀਤਾ ਹੈ ਕਿ ਸੈਂਚੁਰੀਅਨ ’ਚ ਹੋਣ ਵਾਲੇ ਬਾਕਸਿੰਗ-ਡੇ ਟੈਸਟ ਲਈ ਭਾਰਤੀ ਟੀਮ 5 ਗੇਂਦਬਾਜ਼ਾਂ ਨੂੰ ਖਿਡਾਉਣ ਦੀ ਚਾਹਵਾਨ ਹੈ, ਜਿਸ ਨਾਲ ਇਹ ਉਸ ਲਈ ਬਹੁਤ ਮੁਸ਼ਕਿਲ ਫੈਸਲਾ ਹੋ ਜਾਵੇਗਾ ਕਿ 5ਵੇਂ ਨੰਬਰ ਲਈ ਕਿਸ ਬੱਲੇਬਾਜ਼ ਨੂੰ ਖਿਡਾਇਆ ਜਾਵੇ। ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ’ਚ ਟੀਮ ਦੇ ਉਪ-ਕਪਤਾਨ ਰਾਹੁਲ ਕੋਲੋਂ ਅੱਜ ਪੱਤਰਕਾਰ ਸੰਮੇਲਨ ’ਚ ਪੁੱਛਿਆ ਗਿਆ ਕਿ ਕੀ ਭਾਰਤ ਲਈ ਆਪਣੇ ਗੇਂਦਬਾਜ਼ਾਂ ਦੇ ਕੰਮ ਦੀ ਮੈਨੇਜਮੈਂਟ ਮੁਸ਼ਕਿਲ ਹੋਵੇਗੀ, ਜੇਕਰ ਉਹ ਸਿਰਫ 4 ਗੇਂਦਬਾਜ਼ਾਂ ਦੇ ਨਾਲ ਖੇਡਦੇ ਹਨ। ਭਾਰਤ ਨੇ ਆਪਣੇ ਪਿਛਲੇ 15 ਟੈਸਟਾਂ ’ਚੋਂ ਹਰੇਕ ’ਚ 5 ਗੇਂਦਬਾਜ਼ ਖਿਡਾਏ ਹਨ ਪਰ ਆਲਰਾਊਂਡਰ ਰਵਿੰਦਰ ਜਡੇਜਾ ਦੇ ਜ਼ਖਮੀ ਹੋਣ ਅਤੇ ਦੌਰ ਤੋਂ ਬਾਹਰ ਹੋਣ ਕਾਰਨ, ਸੇਂਚੁਰੀਅਨ ’ਚ ਉਸ ਦੇ ਸੰਯੋਜਨ ਦੇ ਨਾਲ ਰਹਿਣਾ ਇਕ ਹਮਲਾਵਰ ਫੈਸਲਾ ਹੋਵੇਗਾ।
ਇਹ ਖ਼ਬਰ ਪੜ੍ਹੋ- ਲਾਰਾ ਤੇ ਸਟੇਨ ਸਨਰਾਈਜ਼ਰਜ਼ ਦੇ ਸਹਿਯੋਗੀ ਸਟਾਫ 'ਚ ਸ਼ਾਮਲ
ਫਿਲਹਾਲ ਰਾਹੁਲ ਨੇ ਪ੍ਰਤੀਕ੍ਰਿਆ ’ਚ ਸੁਝਾਅ ਦਿੱਤਾ ਕਿ 5 ਗੇਂਦਬਾਜ਼ ਭਾਰਤ ਦੇ ਮਨਪਸੰਦ ਬਦਲ ਹਨ। ਰਾਹੁਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਟੀਮਾਂ ਨੇ 5 ਗੇਂਦਬਾਜ਼ਾਂ ਨੂੰ ਖਿਡਾਉਣਾ ਸ਼ੁਰੂਕਰ ਦਿੱਤਾ ਹੈ ਕਿਉਂਕਿ ਤੁਸੀਂ ਜਾਣਦੇ ਹੋ, ਹਰ ਟੀਮ 20 ਵਿਕਟਾਂ ਲੈਣੀਆਂ ਚਾਹੁੰਦੀ ਹੈ। ਇਹੀ ਇਕੋ-ਇਕ ਤਰੀਕਾ ਹੈ, ਜਿਸ ’ਚ ਤੁਸੀਂ ਖੁਦ ਟੈਸਟ ਜਿੱਤ ਸਕਦੇ ਹੋ। ਅਸੀਂ ਨਿਸ਼ਚਿਤ ਰੂਪ ਨਾਲ ਉਸ ਰਣਨੀਤੀ ਦਾ ਇਸਤੇਮਾਲ ਕੀਤਾ ਹੈ। ਇਸ ਨਾਲ ਸਾਨੂੰ ਹਰ ਉਸ ਟੈਸਟ ਮੈਚ ’ਚ ਮਦਦ ਮਿਲੀ ਹੈ, ਜੋ ਅਸੀਂ ਭਾਰਤ ਤੋਂ ਦੂਰ ਖੇਡਿਆ ਹੈ। ਮੈਨੂੰ ਲੱਗਦਾ ਹੈ ਕਿ 5 ਗੇਂਦਬਾਜ਼ਾਂ ਦੇ ਨਾਲ ਕੰਮ ਦਾ ਬੋਝ ਥੋੜਾ ਆਸਾਨ ਹੋ ਜਾਂਦਾ ਹੈ। ਜਦੋਂ ਤੁਹਾਡੇ ਕੋਲ ਉਸ ਤਰ੍ਹਾਂ ਦੀ ਗੁਣਵੱਤਾ ਹੋਵੇ ਤਾਂ ਤੁਸੀਂ ਇਸ ਦਾ ਇਸਤੇਮਾਲ ਵੀ ਕਰ ਸਕਦੇ ਹੋ।
5 ਗੇਂਦਬਾਜ਼ਾਂ ਦੇ ਨਾਲ ਸਿਰਫ 5 ਬੱਲੇਬਾਜ਼ਾਂ ਲਈ ਜਗ੍ਹਾ ਰਹਿ ਜਾਂਦੀ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਅਜਿੰਕਯਾ ਰਹਾਨੇ, ਜਿਸ ਦਾ ਇਸ ਸਾਲ 12 ਟੈਸਟ ’ਚ 19.57 ਦੀ ਔਸਤ ਹੈ, ਦਾ ਸ਼੍ਰੇਅਸ ਅਈਅਰ ਦੇ ਨਾਲ ਨੰਬਰ 5 ਸਲਾਟ ਲਈ ਤਿੰਨ-ਤਰਫਾ ਸੰਘਰਸ਼ ਦੇਖਣ ਨੂੰ ਮਿਲੇਗਾ, ਜਿਸ ਨੇ ਹਾਲ ਹੀ ’ਚ ਨਿਊਜ਼ੀਲੈਂਡ ਖਿਲਾਫ ਕਾਨਪੁਰ ਟੈਸਟ ’ਚ ਡੈਬਿਊ ਕਰਦੇ ਹੋਏ ਸੈਂਕੜਾ ਲਾਇਆ ਸੀ। ਤੀਜਾ ਖਿਡਾਰੀ ਅਨੁਮਾ ਵਿਹਾਰੀ ਹੋਵੇਗਾ, ਜਿਸ ਨੇ ਸਾਊਥ ਅਫਰੀਕਾ ਦੌਰੇ ’ਤੇ ਭਾਰਤ-ਏ ਲਈ ਲਗਤਾਰ 3 ਅਰਧ-ਸੈਂਕੜੇ ਲਗਾਏ ਸਨ।
ਇਹ ਖ਼ਬਰ ਪੜ੍ਹੋ- ਵਿਜੇ ਹਜ਼ਾਰੇ ਟਰਾਫੀ : ਤਾਮਿਲਨਾਡੂ ਤੇ ਹਿਮਾਚਲ ’ਚ ਹੋਵੇਗਾ ਮੁਕਾਬਲਾ
ਰਾਹੁਲ ਨੇ ਕਿਹਾ ਕਿ ਦੇਖੋ, ਜ਼ਾਹਿਰ ਹੈ ਇਹ ਇਕ ਬਹੁਤ ਹੀ ਮੁਸ਼ਕਿਲ ਫੈਸਲਾ ਹੈ। ਅਜਿੰਕਯਾ ਰਹਾਨੇ ਸਾਡੀ ਟੈਸਟ ਟੀਮ ਦਾ ਇਕ ਬਹੁਤ ਹੀ ਮਹੱਤਵਪੂਰਨ ਹਿੱਸਾ ਰਿਹਾ ਹੈ। ਉਸ ਨੇ ਆਪਣੇ ਕਰੀਅਰ ’ਚ ਬਹੁਤ ਹੀ ਮਹੱਤਵਪੂਰਨ ਪਾਰੀਆਂ ਖੇਡੀਆਂ ਹਨ। ਪਿਛਲੇ 15-18 ਮਹੀਨੇ ਜੇਕਰ ਮੈਂ ਪਿੱਛੇ ਸੋਚਦਾ ਹਾਂ ਤਾਂ ਮੈਲਬੌਰਨ ’ਚ ਉਸ ਦੀ ਪਾਰੀ ਅਸਲ ’ਚ ਮਹੱਤਵਪੂਰਨ ਸੀ। ਇਸ ’ਚ ਸਾਨੂੰ ਟੈਸਟ ਮੈਚ ਜਿੱਤਣ ’ਚ ਮਦਦ ਮਿਲੀ। ਲਾਰਡਸ ’ਚ ਚੇਤੇਸ਼ਵਰ ਪੁਜਾਰਾ ਦੇ ਨਾਲ ਦੂਜੀ ਪਾਰੀ ’ਚ ਉਸ ਨੇ ਇਕ ਅਰਧ-ਸੈਂਕੜਾ ਬਣਾਇਆ ਜੋ ਅਸਲ ’ਚ ਬਹੁਤ ਮਹੱਤਵਪੂਰਨ ਸੀ। ਇਹ ਸਾਡੇ ਲਈ ਟੈਸਟ ਮੈਚ ਜਿੱਤ ਦੇ ਰੂਪ ’ਚ ਸਮਾਪਤ ਹੋਇਆ। ਇਸ ਲਈ ਉਹ ਮੱਧਕ੍ਰਮ ’ਚ ਸਾਡੇ ਲਈ ਇਕ ਮਹੱਤਵਪੂਰਨ ਖਿਡਾਰੀ ਰਿਹਾ ਹੈ। ਉਹ ਇਕ ਬਹੁਤ ਮਜ਼ਬੂਤ ਖਿਡਾਰੀ ਹੈ। ਉਸ ਨੇ ਕਿਹਾ ਕਿ ਸ਼੍ਰੇਅਸ ਨੇ ਸਪੱਸ਼ਟ ਰੂਪ ਨਾਲ ਆਪਣੇ ਮੌਕੇ ਦਾ ਫਾਇਦਾ ਚੁੱਕਿਆ ਹੈ। ਉਸ ਨੇ ਕਾਨਪੁਰ ’ਚ ਸ਼ਾਨਦਾਰ ਪਾਰੀ ਖੇਡੀ, ਸੈਂਕੜਾ ਬਣਾਇਆ। ਇਸ ਲਈ ਉਹ ਬਹੁਤ ਉਤਸ਼ਾਹਿਤ ਹੈ। ਹਨੁਮਾ ਨੇ ਵੀ ਸਾਡੇ ਲਈ ਇਸ ਤਰ੍ਹਾਂ ਹੀ ਕੀਤਾ ਹੈ ਤਾਂ ਹੀ ਇਹ ਇਕ ਮੁਸ਼ਕਿਲ ਫੈਸਲਾ ਹੈ ਪਰ ਅਸੀਂ ਅੱਜ ਜਾਂ ਕੱਲ ਗੱਲ ਕਰਨੀ ਸ਼ੁਰੂ ਕਰ ਦੇਵਾਂਗੇ ਅਤੇ ਤੁਹਾਨੂੰ 1-2 ਦਿਨਾਂ ’ਚ ਪਤਾ ਲੱਗ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਹਿਮਦਾਬਾਦ ਫ੍ਰੈਂਚਾਇਜ਼ੀ ਨੂੰ ਕਲੀਨ ਚਿੱਟ ਦੇਣ ਦੀ ਤਿਆਰੀ
NEXT STORY