ਸ਼ੇਰਪੁਰ (ਸਿੰਗਲਾ)- ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡੀ. ਈ. ਓ. (ਸੈ. ਸਿ) ਸੰਗਰੂਰ ਸੁਭਾਸ਼ ਚੰਦਰ ਅਤੇ ਏ. ਈ. ਓ. ਸ਼ਿਵਰਾਜ ਸਿੰਘ ਢੀਂਡਸਾ ਦੀ ਅਗਵਾਈ ਹੇਠ ਅਤੇ ਪ੍ਰਿੰਸੀਪਲ ਸਰਬਜੀਤ ਸਿੰਘ ਸ਼ੇਰਪੁਰ ਦੀ ਨਿਗਰਾਨੀ 'ਚ ਚੱਲ ਰਹੀਆਂ 65ਵੀਆਂ ਅੰਤਰ ਜ਼ਿਲਾ ਤਿੰਨ ਰੋਜ਼ਾ ਖੇਡਾਂ ਰਗਬੀ ਅੱਜ ਪੂਰੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਈਆਂ।
ਇਨਾਮ ਵੰਡ ਦੀ ਰਸਮ ਲਈ ਏ. ਈ. ਓ. ਸ਼ਿਵਰਾਜ ਸਿੰਘ ਢੀਂਡਸਾ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰਸੀਪਲ ਨਵਨੀਤ ਬਾਂਸਲ ਕਾਤਰੋਂ ਸਕੂਲ, ਪ੍ਰਿੰਸੀਪਲ ਸੁਰਿੰਦਰ ਕੌਰ ਜਹਾਂਗੀਰ-ਕਾਹੇਰੂ, ਸਰਪੰਚ ਰਣਜੀਤ ਸਿੰਘ ਧਾਲੀਵਾਲ ਸ਼ੇਰਪੁਰ ਸ਼ਾਮਲ ਹੋਏ। ਟੂਰਨਾਮੈਂਟ 'ਚ ਅੰਡਰ 14 ਕੁੜੀਆਂ 'ਚੋਂ ਮਾਨਸਾ ਨੇ ਬਰਨਾਲਾ ਨੂੰ 10-0 ਦੇ ਅੰਕਾਂ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਬਰਨਾਲਾ ਦੂਜਾ ਅਤੇ ਤੀਜਾ ਸਥਾਨ ਪਟਿਆਲਾ ਨੂੰ ਮਿਲਿਆ।
ਇਸੇ ਤਰ੍ਹਾਂ ਅੰਡਰ 19 ਲੜਕੀਆਂ 'ਚ ਮਾਨਸਾ ਨੇ ਸੰਗਰੂਰ ਨੂੰ 5-0 ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਫਾਈਨਲ 'ਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੀ ਫਸਵੀਂ ਟੱਕਰ 'ਚ ਅੰਮ੍ਰਿਤਸਰ ਨੇ ਗੁਰਦਾਸਪੁਰ ਨੂੰ 32-0 ਦੇ ਅੰਕਾਂ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਗੁਰਦਾਸਪੁਰ ਨੂੰ ਦੂਜੇ ਸਥਾਨ ਨਾਲ ਹੀ ਸਬਰ ਕਰਨਾ ਪਿਆ।
ਇਸ ਮੌਕੇ ਕੁਲਵਿੰਦਰ ਕੌਰ, ਕਮਲਜੀਤ ਕੌਰ, ਜਸਪ੍ਰੀਤ ਸ਼ੇਰਪੁਰ, ਗੁਰਤੇਜ ਕੌਰ ਤੇ ਅਮਰਦੀਪ ਸਿੰਘ ਡੀ. ਪੀ. ਈ., ਭੀਮ ਸਿੰਘ, ਕਰਨਵੀਰ ਸਿੰਘ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ ਤੇ ਦੇਵਇੰਦਰ ਸਿੰਘ ਪੀ. ਟੀ. ਆਈ., ਸੰਦੀਪ ਕੁਮਾਰ ਰਿਖੀ ਪੰਜਗਰਾਈਆਂ, ਗੁਰਮੇਲ ਸਿੰਘ ਆਦਿ ਹਾਜ਼ਰ ਸਨ। ਜੇਤੂ ਰਹੀਆਂ ਟੀਮਾਂ ਦੇ ਖਿਡਾਰੀਆਂ ਨੂੰ ਮੈਡਲਾਂ ਤੇ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ।
ਪੀ. ਵੀ. ਸਿੰਧੂ ਵਿਸ਼ਵ ਵਿਚ ਛੇਵੇਂ ਨੰਬਰ 'ਤੇ ਖਿਸਕੀ
NEXT STORY