ਨਵੀਂ ਦਿੱਲੀ— ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਪਿਛਲੇ 2 ਹਫਤੇ ਵਿਚ ਮਾੜੇ ਪ੍ਰਦਰਸ਼ਨ ਦੇ ਕਾਰਣ ਬੀ. ਡਬਲਯੂ. ਐੱਫ. ਵਲੋਂ ਜਾਰੀ ਵਿਸ਼ਵ ਰੈਂਕਿੰਗ ਵਿਚ ਇਕ ਸਥਾਨ ਹੇਠਾਂ ਛੇਵੇਂ ਸਥਾਨ 'ਤੇ ਖਿਸਕ ਗਈ ਹੈ ਪਰ ਪੀ. ਕਸ਼ਯਪ ਨੂੰ ਚੰਗੇ ਪ੍ਰਦਰਸ਼ਨ ਦਾ ਫਾਇਦਾ ਮਿਲਿਆ ਹੈ ਅਤੇ ਉਹ ਟਾਪ-25 ਵਿਚ ਸ਼ਾਮਲ ਹੋ ਗਿਆ ਹੈ। ਚੀਨ ਓਪਨ ਤੇ ਕੋਰੀਆ ਓਪਨ ਦੇ ਪਹਿਲੇ ਦੌਰ 'ਚ ਬਾਹਰ ਹੋਣ ਵਾਲੀ ਸਿੰਧੂ ਪੰਜ ਮਹੀਨੇ ਬਾਅਦ 6ਵੇਂ ਨੰਬਰ 'ਤੇ ਖਿਸਕ ਗਈ ਹੈ ਤੇ ਉਹ ਡੈਨਮਾਰਕ ਤੇ ਫ੍ਰੈਂਚ ਓਪਨ 'ਚ ਵਧੀਆ ਪ੍ਰਦਰਸ਼ਨ ਕਰਕੇ ਰੈਂਕਿੰਗ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ। ਵਿਸ਼ਵ ਦੇ ਸਾਬਕਾ ਨੰਬਰ 6 ਖਿਡਾਰੀ ਕਸ਼ਯਪ ਨੂੰ ਕੋਰੀਆ ਓਪਨ ਦੇ ਸੈਮੀਫਾਈਨਲ 'ਚ ਪਹੁੰਚਣ ਦਾ ਫਾਇਦਾ ਮਿਲਿਆ ਹੈ ਤੇ ਉਹ 5 ਸਥਾਨ ਦੇ ਫਾਇਦੇ ਨਾਲ ਵਿਸ਼ਵ 'ਚ 25ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਸਾਈਨਾ ਨੇਹਵਾਲ ਵਿਸ਼ਵ 'ਚ 8ਵੇਂ ਸਥਾਨ 'ਤੇ ਬਣੀ ਹੋਈ ਹੈ।
ਗੁਰਿੰਦਰ ਨੇ ਦਿਵਾਈ ਚੰਡੀਗੜ੍ਹ ਨੂੰ ਆਸਾਨ ਜਿੱਤ
NEXT STORY