ਡਬਲਿਨ (ਏ. ਪੀ.)- ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਰਗਬੀ ਸੇਵੇਂਸ ਵਿਸ਼ਵ ਸੀਰੀਜ਼ ਦੇ ਬਚੇ ਹੋਏ ਮੁਕਾਬਲਿਆਂ ਨੂੰ ਰੱਦ ਕਰ ਦਿੱਤਾ ਗਿਆ ਤੇ ਮੰਗਲਵਾਰ ਨੂੰ ਨਿਊਜ਼ੀਲੈਂਡ ਦੀ ਪੁਰਸ਼ ਤੇ ਮਹਿਲਾ ਟੀਮ ਨੂੰ ਚੈਂਪੀਅਨ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਹਾਂਗਕਾਂਗ, ਸਿੰਗਾਪੁਰ, ਲੈਂਗਫੋਰਡ (ਕੈਨੇਡਾ), ਲੰਡਨ ਤੇ ਪੈਰਿਸ ਪੜਾਅ ਦੇ ਮੁਕਬਲਿਆਂ ਨੂੰ ਮੁਲਤਵੀ ਕੀਤਾ ਗਿਆ ਸੀ। ਵਿਸ਼ਵ ਰਗਬੀ ਨੇ ਹਾਲਾਂਕਿ ਮੇਜਬਾਨ ਸੰਘਾਂ ਦੇ ਨਾਲ ਚਰਚਾ ਤੋਂ ਬਾਅਦ ਉਸ ਨੂੰ ਰੱਦ ਕਰ ਦਿੱਤਾ। ਖੇਡ ਨੂੰ ਰੋਕੇ ਜਾਂਦੇ ਸਮੇਂ ਪੁਰਸ਼ ਤੇ ਮਹਿਲਾ ਵਰਗ ਦੀ ਸੂਚੀ 'ਚ ਨਿਊਜ਼ੀਲੈਂਡ ਦੀ ਟੀਮ ਚੋਟੀ 'ਤੇ ਸੀ ਜਿਸ ਦੌਰਾਨ ਉਸ ਨੂੰ ਚੈਂਪੀਅਨ ਐਲਾਨ ਕੀਤਾ ਗਿਆ। ਪੁਰਸ਼ ਵਰਗ 'ਚ 10 'ਚੋਂ 6 ਦੌਰ ਦੇ ਮੁਕਾਬਲੇ ਹੋਏ ਸਨ ਜਦਕਿ ਮਹਿਲਾ ਵਰਗ ਦੇ 5 'ਚੋਂ 4 ਦੌਰ ਦੇ ਮੈਚ ਹੋਏ ਸਨ।
ਪੁਰਸ਼ ਵਰਗ 'ਚ ਨਿਊਜ਼ੀਲੈਂਡ ਦੀ ਟੀਮ ਨੇ 6 ਤੋਂ ਤਿੰਨ ਪੜਾਅ 'ਚ ਜਿੱਤ ਦਰਜ ਕੀਤੀ ਜਦਕਿ 2 ਹੋਰ ਦੇ ਫਾਈਨਲ 'ਚ ਪਹੁੰਚੇ। ਟੀਮ ਰਿਕਾਰਡ 13ਵੀਂ ਵਾਰ ਚੈਂਪੀਅਨ ਬਣੀ ਹੈ ਪਰ 2014 ਤੋਂ ਬਾਅਦ ਇਹ ਪਹਿਲਾ ਖਿਤਾਬ ਹੈ। ਦੱਖਣੀ ਅਫਰੀਕਾ ਦੂਜੇ ਤੇ ਫਿਜੀ ਤੀਜੇ ਸਥਾਨ 'ਤੇ ਰਿਹਾ। ਮਹਿਲਾਵਾਂ 'ਚ ਨਿਊਜ਼ੀਲੈਂਡ ਦੀ ਟੀਮ ਪੰਜ 'ਚੋਂ ਚਾਰ ਪੜਾਅ 'ਚ ਜਿੱਤਣ 'ਚ ਸਫਲ ਰਹੀ। 8 ਸੈਸ਼ਨ 'ਚ ਇਹ ਟੀਮ ਦਾ 6ਵਾਂ ਖਿਤਾਬ ਹੈ। ਆਸਟਰੇਲੀਆ ਦੂਜੇ ਤੇ ਕੈਨੇਡਾ ਤੀਜੇ ਸਥਾਨ 'ਤੇ ਰਿਹਾ।
ਖੇਡ ਮੰਤਰੀ ਰਿਜਿਜੂ ਨੇ ਲਾਂਚ ਕੀਤਾ ਡੋਪਿੰਗ ਐਪ
NEXT STORY