ਲੁਸਾਨੇ (ਏਜੰਸੀ)- ਯੂਕ੍ਰੇਨ ਉੱਤੇ ਹਮਲੇ ਦੇ ਸਮਰਥਨ ਵਾਲਾ ਚਿੰਨ੍ਹ ਆਪਣੀ ਪੋਸ਼ਾਕ ਉੱਤੇ ਲਾਉਣ ਲਈ ਰੂਸ ਦੇ ਜਿਮਨਾਸਟ ਇਵਾਨ ਕੁਲਿਆਕ ਉੱਤੇ 1 ਸਾਲ ਦੀ ਪਾਬੰਦੀ ਲਗਾਈ ਗਈ ਹੈ। ਮਾਰਚ ਵਿਚ ਵਿਸ਼ਵ ਕੱਪ ਦੇ ਤਮਗਾ ਵੰਡ ਸਮਾਰੋਹ ਦੌਰਾਨ ਇਵਾਨ ਨੇ ਟੇਪ ਨਾਲ ਆਪਣੀ ਜਰਸੀ ਉੱਤੇ ‘ਜ਼ੈੱਡ’ ਦਾ ਚਿੰਨ੍ਹ ਬਣਾਇਆ ਸੀ, ਜੋ ਯੂਕ੍ਰੇਨ ਵਿਚ ਵੜੇ ਰੂਸ ਦੇ ਟੈਂਕ ਅਤੇ ਫੌਜੀ ਵਾਹਨਾਂ ਉੱਤੇ ਵੇਖਿਆ ਜਾ ਸਕਦਾ ਹੈ। ਨਾਲ ਹੀ ਇਸ ਨੂੰ ਜੰਗ ਦੇ ਸਮਰਥਕਾਂ ਨੇ ਅਪਣਾਇਆ ਹੈ।
ਇਹ ਵੀ ਪੜ੍ਹੋ: ਹੁਣ ਇਹ ਸਟਾਰ ਕ੍ਰਿਕਟਰ ਕਰਨ ਜਾ ਰਿਹੈ ਬਾਲੀਵੁੱਡ 'ਚ ਡੈਬਿਊ, ਜਾਣੋਂ ਕਦੋਂ ਰਿਲੀਜ਼ ਹੋਵੇਗੀ ਫ਼ਿਲਮ
ਅੰਤਰਰਾਸ਼ਟਰੀ ਜਿਮਨਾਸਟਿਕ ਮਹਾਸੰਘ ਨੇ ਕਿਹਾ ਕਿ ਪਾਬੰਦੀ ਤੋਂ ਇਲਾਵਾ ਇਵਾਨ ਨੂੰ ਆਪਣਾ ਕਾਂਸੀ ਤਮਗਾ ਵੀ ਮੋੜਨਾ ਹੋਵੇਗਾ, ਜੋ ਉਨ੍ਹਾਂ ਨੇ ਪੈਰਲਲ ਲਾਈਨ ਮੁਕਾਬਲੇ ਵਿਚ ਜਿੱਤਿਆ ਸੀ। ਕਤਰ ਦੇ ਦੋਹਾ ਵਿਚ 20 ਸਾਲ ਦੇ ਇਵਾਨ ਦੇ ਮੁਕਾਬਲੇ ਦਾ ਸੋਨ ਤਮਗਾ ਯੂਕ੍ਰੇਨ ਦੇ ਜਿਮਨਾਸਟ ਨੇ ਜਿੱਤਿਆ ਸੀ। ਮਹਾਸੰਘ ਦੇ ਅਨੁਸ਼ਾਸਨੀ ਕਮਿਸ਼ਨ ਨੇ ਆਪਣੇ ਫ਼ੈਸਲੇ ਵਿਚ ਕਿਹਾ, 'ਰੂਸ ਦੇ ਖਿਡਾਰੀਆਂ ਨੂੰ ਮੁਕਾਬਲਾ ਪੇਸ਼ ਕਰਨ ਤੋਂ ਰੋਕਣ ਵਾਲੇ ਕਦਮ ਜੇਕਰ 17 ਮਈ 2023 ਨੂੰ ਵੀ ਜਾਰੀ ਰਹਿੰਦੇ ਹਨ ਤਾਂ ਪਾਬੰਦੀ ਵੀ ਜਾਰੀ ਰਹੇਗੀ ਅਤੇ ਇਸ ਤਰ੍ਹਾਂ ਦੇ ਕਦਮਾਂ ਨੂੰ ਹਟਾਉਣ ਦੇ 6 ਮਹੀਨੇ ਬਾਅਦ ਇਹ ਪਾਬੰਦੀ ਖ਼ਤਮ ਹੋਵੇਗੀ।'
ਇਹ ਵੀ ਪੜ੍ਹੋ: ਅਜੀਬ ਸ਼ੌਂਕ, ਦੋ ਤਰ੍ਹਾਂ ਦੇ ਡਰਿੰਕ ਪੀਣ ਲਈ ਮਹਿਲਾ ਨੇ ਜੀਭ ਦੇ ਕਰਾਏ 2 ਹਿੱਸੇ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
IPL 2022: ਆਰ. ਸੀ. ਬੀ. ਲਈ ਪਲੇਆਫ 'ਚ ਜਾਣ ਦਾ ਆਖ਼ਰੀ ਮੌਕਾ
NEXT STORY